ਹਿੰਦੂ ਮਹੰਤ ਰਾਮ ਭੱਦਰਾਚਾਰੀਆ ਅੱਖਾਂ ਤੋਂ ਹੀ ਅੰਨਾ ਨਹੀਂ, ਅਕਲ ਦਾ ਵੀ ਅੰਨਾ ਹੈ
ਦੌਲਤਾ ਬਾਲੀ (ਬ੍ਰਮਿੰਘਮ)
(ਸਮਾਜ ਵੀਕਲੀ)- ਕਿਸੇ ਇਨਸਾਨ ਦਾ ਅੰਗਹੀਣ ਹੋਣਾਂ ਜਾਂ ਅੱਖਾਂ ਦੀ ਲੋ ਦਾ ਨਾ ਹੋਣਾ ਉਸ ਇਨਸਾਨ ਲਈ ਤਾਂ ਦੁੱਖ ‘ਤੇ ਤਕਲੀਫ ਦੇਹ ਹੁੰਦਾ ਹੀ ਹੈ, ਉਸ ਦਾ ਦੁੱਖ ਪਰਿਵਾਰ ਅਤੇ ਸਮਾਜ ਨੂੰ ਵੀ ਪ੍ਰਭਾਵਿਾ ਕਰਦਾ ਹੈ. ਸ਼ਮਾਜ ਉਸ ਵਿਅਕਤੀ ਦੀ ਦੁੱਖ ਤਕਲੀਫ ਦੇਖ ਕੇ ਉਸ ਪੀੜਤ ਨੂੰ ਸਿੱਧਾ ਨਾ ਕਹਿ ਕੇ ਆਨੇ ਬਹਾਨੇ ਜਿਹੇ ਨਾਲ ਜਾਂ ਉਸ ਨੂੰ ‘ਉਪਨਾਮ’ ਨਾਲ ਸੰਬੋਧਨ ਕਰਕੇ ਬੁਲਾੳਂਦਾ, ਜਿਵੇਂ ਅੱਖਾਂ ਦੀ ਜੋਤ ਰਹਿਤ ਇਨਸਾਨ ਨੂੰ ‘ਨੈਣ ਸੁੱਖ’ ਜਾਂ ‘ਸੂਰ ਦਾਸ’ ਆਖ ਕੇ ਸੰਬੋਧਨ ਕਰ ਲਿਆ ਜਾਂਦਾ ਹੈ. ‘ਨੈਣ ਸੁੱਖ’ ਜਰਾ ਸੁੱਖਦਾਇਕ ਸ਼ਬਦ ਮਹਿਸੂਸ ਹੁੰਦਾ ਹੈ ਅਤੇ ‘ਸੂਰਦਾਸ’ ਆਖ ਕੇ ਪੀੜਤ ਵਿਅਕਤੀ ਨੂੰ ਸੰਬੋਧਨ ਕੀਤਾ ਜਾਵੇ ਤਾਂ ਮੰਨ ਨੂੰ ਸੁ੍ੱਖ ਦਾ ਅਨੁਭਵ ਹੋਣ ਦੀ ਬਜਾਏ ਔਖ ਜਿਹੀ ਮਹਿਸੂਸ ਹੋਣ ਲਗ ਪੈਂਦੀ ਹੈ. ਜਿਸ ਸਖਸ਼ ਦੀ ਮੈਂ ਗੱਲ ਕਰਨ ਲਗਾ ਹਾਂ ਉਹ ਭਾਰਤ ਅੰਦਰ “ਤੁਲਸੀ ਪੀਠ” ਹਿੰਦੂ ਮੱਠ ਦਾ ਮੁੱਖ ਮਹੰਤ ਰਾਮ ਭੱਦਰਾਚਾਰੀਆ ਹੈ. ਇਸ ਦੀਆਂ ਅੱਖਾਂ ਦੀ ਜੋਤ ਬਿਲਕੁਲ ਨਹੀਂ ਹੈ.
ਇਸ ਲੇਖ ਵਿਚ ਮੈਂ ਇਸ ਸਖਸ਼ ਨੂੰ ‘ਨੈਣ ਸੁਖ’ ਦੀ ਬਜਾਏ ‘ਸੂਰ ਦਾਸ’ ਨਾਮ ਨਾਲ ਸੰਬੋਧਨ ਕਰਨਾ ਚਾਹਾਂਗਾ, ਕਿੳਂਕਿ ਇਸ ਦੇ ਸ਼ੁਰੂ ਤੋਂ ਲਛਣ ਹੀ ਅਜਿਹੇ ਰਹੇ ਹਨ. ਇਸ ਕਰਕੇ ਇਹ ਵਿਅਕਤੀ ਕਿਸੇ ਸਿਸ਼ਟਾਚਾਰਕ ਨਰਮਾਈ ਦਾ ਹੱਕਦਾਰ ਨਹੀਂ ਹੈ. ਮਨ ਵਿਚ ਵਿਚਾਰ ਉਠਦਾ ਹੈ ਕਿ ਅਜੇ ਤਾਂ ਇਹ ਅਖਾਂ ਦੀ ਜੋਤ ਤੋਂ ਹੀਣਾ ਹੈ, ਅਗਰ-ਅਗਰ ਇਸ ਦੀਆਂ ਅਖਾਂ ਦੀ ਜੋਤ ਸਹੀ ਹੁੰਦੀ ਤਾਂ ਪਤਾ ਨਹੀਂ ਕਿਨੇਂ ਕੁ ਅਸਮਾਨਾਂ ਨੂੰ ਇਸ ਨੇ ਟਾਕੀਆਂ ਲਾਉਣੀਆਂ ਸਨ.
ਇਕ ਵੱਡੇ ਪ੍ਰਭਾਵਸ਼ਾਲੀ ਹਿੰਦੂ ਮੱਠ “ਤੁਲਸੀ ਪੀਠ” ਦੇ ਮੁਖ ਮਹੰਤ ਰਾਮ ਭੱਦਰਾਚਾਰੀਆ ਜਿਸ ਦੀ ਰੂੜੀਵਾਦੀ ਹਿੰਦੂ ਸਮਾਜ ਵਿਚ ਬਹੁਤ ਮਾਨਤਾ ਹੈ. ਕੁਝ ਦਿਨ ਪਹਿਲਾਂ ਇਸ “ਸੂਰ ਦਾਸ” ਮਹੰਤ ਨੇ ਅਪਣੀ ਗਲਬਾਤ ਦੌਰਾਨ ਮਨੁਖਤਾ ਨੂੰ ਸ਼ਰਮਸਾਰ ਕਰਨ ਵਾਲਾ ਬਿਆਨ ਦੇ ਕੇ ਹਿੰਦੂ ਧਰਮ ‘ਤੇ ਉਸ ਦੇ ਪੁਜਾਰੀਆਂ ਦੀ ਕੋਝੀ ਮਾਨਸਿਕਤਾ ਜੱਗ ਜਾਹਰ ਕਰ ਦਿਤੀ ਸੀ. ਸੂਰਦਾਸ ਜੀ ਨੇ ਇਕ ਮੌਕੇ ਉਪਰ ਜੋ ਕੁਝ ਕਿਹਾ ਉਸ ਦਾ ਸਾਰਅੰਸ਼ ਹੈ “ਜਿਹੜਾ ਕੋਈ ਵੀ ਰਾਮ ਦੀ ਪੂਜਾ ਨਹੀਂ ਕਰਦਾ ਚਾਰੋਂ ਵਰਣ ਚਮਾਰ ਹੈ.” ਕਹਿਣ ਨੁੰ ਤਾਂ ਇਥੋਂ ਤੱਕ ਇਹ ਮੰਨਦਾ ਹੈ “ਚੌਬੇ, ਪਾਠਕ, ਤ੍ਰਿਗੁਣਾਇਨ, ਦੀਕਸ਼ਤ ਬ੍ਰਾਮਣ ਵੀ ਨੀਚ ਹਨ. ਇਹ ਸਿਰਫ ਤੇ ਸਿਰਫ ਆਪਣੇ ਆਪ ਨੂੰ ਹੀ ਸਭ ਤੌਂ ਸ੍ਰੇਸ਼ਠ ਮਨਦਾ ਹੈ, ਐਨੇ ਘਟੀਆ ਵਿਚਾਰ ਹਨ ਇਕ ਵਡੇ ਮਾਨਤਾ ਪ੍ਰਾਪਤ ਧਾਰਮਿਕ ਆਗੂ ਦੇ. ਅਗੇ ਵਧਣ ਤੋਂ ਪਹਿਲਾਂ ਸੂਰਦਾਸ ਜੀ ਦੇ ਜੀਵਨ ਉਪਰ ਸਰਸਰੀ ਜਹੀ ਝਾਤ ਵੀ ਵੱਜ ਜਾਏ ਤਾਂ ਕੋਈ ਬੁਰਾਈ ਨਹੀਂ ਹੋਵੇਗੀ. ਮਹੰਤ ਸੂਰਦਾਸ ਜੀ 1950 ਨੂੰ ਯੂ. ਪੀ. ਧੇ ਮਿਰਜਾਂ ਪੁਰ ਦੇ ਇਲਾਕੇ ਲਾਲ ਗੰਜ ਵਿਚ ਸਰਯੂ ਪਰਾਇਣ ਬ੍ਰਾਮਣ ਟੱਬਰ ਵਿਚ ਜੰਮਿਆ ਤੇ ਦੋ ਵਰ੍ਹੇ ਦੀ ਉਮਰ ਵਿਚ ਅੰਨਾ ਹੋ ਗਿਆ ਸੀ. ਧਲਿਤ ਸਮਾਜ ਪ੍ਰਤੀ ਆਪਣੀ ਘੋਰ ਨਫਰਤ ਅਤੇ ਹੋਰ ਕਈ ਕਾਰਨਾਂ ਕਰਕੇ ਸੁਖ ਨਾਲ ਥੋਕ ਦੇ ਭਾਅਇਸ ਉਪਰ ਮੁਕਦਮੈਂ ਚਲਦੇ ਰਹੇ ਹਨ. ਸਰਕਾਰੇ ਦਰਬਾਰੇ ਸਿਧੀ ਪਹੰਚ ਹੋਣ ਕਰਕੇ ਇਸ ਉਪਰ ਅੱਜ ਤਕ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਹੋ ਸਕੀ. ਅਜ ਕਲ ਤਾਂ ਇਹ ਮੋਦੀ ਦੇ ਰਾਜ ਨੂੰ ਆਪਣਾ ਹੀ ਹਿੰਦੂ ਰਾਜ ਸਮਝ ਰਿਹਾ ਹੈ. ਇਸ ਕਰਕੇ ਕਿਸੇ ਮਾਂ ਦੇ ਲਾਲ ਦੀ ਕੀ ਮਜਾਲ ਹੈ ਕੋਈ ਇਹਦੇ ਮੋਹਰੇ ਕੁਸ਼ਕ ਜਾਏ? ਮਹੰਤ ਸੂਰ ਦਾਸ ਜੀ ਮੁਢ ਤੋਂ ਹੀ ਦਲਿਤ ਸਮਾਜ ਨੂੰ ਮਿਲ ਰਹੇ ਰਾਖਵੇਂਪਨ ਦਾ ਖੁੱਲ ਕੇ ਵਿਰੋਧ ਕਰਦਾ ਰਿਹਾ ਹੈ ਅਤੇ ਇਸ ਨੂੰ ਦੇਸ਼ ਲਈ ਬੜਾ ਘਾਤਕ ਮੰਨਦਾ ਹੈ. ਮਹੰਤ ਸੂਰਦਾਸ ਦੇ ਦੋਗਲੇਪਨ ਦੀ ਪੋਲ ੳਦੋਂ ਖੁਲ ਜਾਂਦੀ ਹੈ ਜਦ ਉਹ ਸਵਰਨ ਸਮਾਜ ਨੂੰ ਮਿਲਦੇ “ਸੁਧਾਮਾ ਕੋਟਾ” ਨੂੰ ਸਹੀ ਮੰਨਦਾ ਹੈ. ਇਥੇ ਹੀ ਬਸ ਨਹੀਂ ਮਨੂੰ ਸਿਮਰਤੀ ਅਤੇ ਵਰਣ ਆਸ਼ਰਮ ਵਿਵਸਥਾ ਨੂੰ ਲਾਗੂ ਕਰਨ ਦਾ ਖੁਲ ਕੇ ਸਮਰਥਨ ਕਰਦਾ ਹੈ. ਇਸ ਦੇ ਆਚਰਣ ਤੋਂ ਪਤਾ ਲਗਦਾ ਹੈ ਸੂਰਦਾਸ ਜੀ ਮਹੰਤ ਦੇ ਭੇਸ ਵਿਚ ਇਕ ਛਟਿਆ ਹੋਇਆ ਕਟੱੜ ਬ੍ਰਾਹਮਣ ਗੁੰਡਾ ਬੈਠਾ ਹੈ. ਆਪਣੇ ਆਪ ਨੂੰ ਕਹਿੰਦਾ ਕਿ ਪਹਿਲਾਂ ਮੇੰ ਬ੍ਰਾਹਮਣ ਹਾਂ, ਬਾਦ ਵਿਚ ਹੋਰ ਕੁਝ. ਬਾਬਰੀ ਮਸੀਤ ਦੇ ਵਿਰੁਧ ਇਹ ਅਦਾਲਤ ਵਿਚ ਗਵਾਹ ਵੀ ਬਣ ਚੱੁਕਾ ਹੈ. ਇਕ ਹੋਰ ਬਹੁਤ ਹੀ ਰਾਜ ਦੀ ਗਲ ਹੈ, ਅਪਣੀ ਸ਼ਰਧਾਲੂ ਔਰਤ ਉਪਰ ਵਡੀ ਸਾਰੀ ਚਾਦਰ ਪਾ ਦਿਂਦਾ ਤੇ ਵਿਚੇ ਆਪ ਲੁਕ ਜਾਂਦਾ, ਦਸ – ਪੰਦਰਾਂ ਮਿੰਟ ਤਕ ਪਤਾ ਹੀ ਨਹੀਨਂ ਲਗਦਾ ਕਿ ਚਾਦਰ ਵਿਚ ਕੀ ਕੀ ਕਰਦਾ ਰਹਿਂਦਾ. ਕੋਈ ਕਹਿੰਦਾ ਚਾਦਰ ਵਿਚ ਲੁਕ ਕੇ ‘ਰਾਮ ਨਾਮ’ ਦਿੰਦਾ ਹੈ. ਕੋਈ ਕੁਝ ਕਹਿੰਦਾ ਤੇ ਕੋਈ ਕੁਝ. ਭਾਵ ਜਿਨੇ ਮੂੰਹ ੳਨੀਆਂ ਹੀ ਗਲਾਂ ਸੁਣਨ ਵਿਚ ਆਉਂਦੀਆਂ ਹਨ. ਜਿਹੜਾ ਕਰ ਰਿਹਾ ਜਾਂ ਜਿਸ ਨਾਲ ਹੋ ਰਿਹਾ, ਅਸਲ ਸੱਚ ਤਾਂ ਉਹ ਹੀ ਦਸ ਸਕਦਾ ਹੈ ਕਿ ‘ਚਾਦਰ ਦੇ ਝੁੰਗਲ ਮਾਟੇ’ ਵਿਚ ਕਿਹੜੀ ‘ਰਾਮ ਲੀਲਾ’ ਰਚਾਈ ਜਾਂਦੀ ਹੈ. ਚਾਦਰ ਦੇ ਅੰਦਰ ਭਾਵੇਂ ਕੋਈ ਹਿੰਦੂ ਧਰਮ ਦੇ ਗਹਿਰ ਗੰਭੀਰ ‘ਗੁਰ’ ਹੀ ਸਮਝਾਏ ਜਾਂਦੇ ਹੋਣ, ਪਰ ਲੋਕਾਂ ਦਾ ਕੀ ਆ, ਕਿਸੇ ਦਾ ਮੂੰਹ ਥੋੜੀ ਫੜ ਲੈਣਾ? (ਇਸ ਦੀ ਫਿਲਮ ਯੂਟਿਊਬ ਤੇ ਮਜੂਦ ਹੈ.)
ਕੁਝ ਸਾਲ ਪਹਿਲਾਂ ਸੂਰਦਾਸ ਭਦਰਾਚਾਰੀਆ ਦੇ ਸਕੇ ਭਰਾ ਨੇ ਇਕ ਦਲਿਤ ਪ੍ਰੀਵਾਰ ਦੇ ਘਰ ਵਿਚ ਘੁਸ ਕੇ ਗਾਲੀ ਗਲੋਚ ਕੀਤੀ ਤੇ ਗੋਲੀ ਵੀ ਚਲਾਈ ਸੀ, ਉਸ ਵਿੁਰਧ ਠਾਣੇ ਵਿਚ ਰਿਪੋਰਟ ਤੱਕ ਨਹੀਂ ਲਿਖੀ ਗਈ ਸੀ. ਮਹੰਤ ਸੂਰਦਾਸ ਦਾ ਇਕ ਮੁਖ ਸ਼ਿੱਸ਼ ਯ.ੂ ਪੀ. ਧੇ ਜੀ ਜੋਨਪੁਰ ਦਾ ਰਹਿਨ ਵਾਲਾ ‘ਗਿਰਧਰ’ ਨੇ ਅਪਣੇ ਹੀ ਇਕ ਵਿਦਿਆਰਥੀ ਚੇਲੇ ਨਾਲ ਆਸ਼ਰਮ ਅੰਦਰ ਬਦਫੈਲੀ ਕੀਤੀ ਸੀ ਅਤੇ ਉਸ ਨੂੰ ਧਮਕਾਇਆ ਗਿਆ ਕਿ ਅਗਰ ਬਾਹਰ ਸੂਹ ਤਕ ਵੀ ਕਢੀ ਤਾਂ ਤੈਨੂੰ ਗੋਲੀ ਮਾਰ ਦਿਆਂਗਾ. ਸੂਹ ਭਾਂਵੇਂ ਬਾਹਰ ਨਿਕਲ ਗਈ ਸੀ ਪਰ ਗਿਰਧਰ ਉਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਸੀ. ਮਹੰਤ ਰਾਮ ਭਦਰਾਚਾਰੀਆ ਸੂਰਦਾਸ ਜੀ ਦੇ “ਤੁਲਸੀ ਪੀਠ ਮਠ” ਦਾ ਇਹੀ ਗਿਰਧਰ ਮਹਾਂਪੁਰਸ਼ ਉਤਰਾਧਿਕਾਰੀ ਦਾ ਦਾਆਵੇਦਾਰ ਹੈ. ਸੂਰਦਾਸ ਜੀ ਦੇ ਅੱਜ ਦੇ ਸਮੇਂ ਦੇ ਇਕ ਬਹੁਤ ਵੱਡੇ ਅਤੇ ਚਰਚਿਤ ਚੇਲੇ ਜਿਸ ਦਾ ਅੱਜਕਲ ਦੇਸ਼ ਦੇ ਮੀਡੀਆ ਅਤੇ ਸਰਕਾਰੇ ਦਰਬਾਰੇ ਬਹੁਤ ਬਲੇ –ਬਲੇ ਹੈ. ਬਾਗੇਸ਼ਵਰ ਧਾਮ ਦਾ ਮੁਖੀ ਪੰਡਿਤ ਧਰਿੰਦਰ ਕ੍ਰਿਸ਼ਨ ਸਾਸ਼ਤਰੀ. ਇਕ ਵਾਰ ਜਦ ਇਹ ਇਕ ਗੰਭੀਰ ਕੇਸ ਵਿਚ ਫਸ ਗਿਆ ਸੀ ਇਸ ਨੂੰ ਮੁਸੀਬਤ ਵਿਚੋਂ ਕਢਣ ਲਈ ਮਹੰਤ ਸੂਰਦਾਸ ਹੀ ਸਹਾਈ ਹੋਏ ਸਨ.ਇਹ ਹੈ ਇਨ੍ਹਾਂ ਧਰਮੀ ਪੁਰਖਾਂ ਦਾ ਕਿਰਦਾਰ.
ਭਾਰਤ ਇਕ ਬਹੁ ਧਰਮੀ, ਬਹੁ ਭਾਸ਼ੀ ਅਤੇ ਬਹੁਤ ਸਾਰੀਆਂ ਮਾਨਤਾਵਾਂ ਵਾਲਾ ਦੇਸ਼ ਹੈ. ਇਥੋਂ ਦੇ ਹਰੇਕ ਨਾਗਰਿਕ ਨੂੰ ਆਪਣੀ ਮਾਨਤਾ ਅਨੁਸਾਰ ਪੂਜਾ ਅਰਚਨਾ ਕਰਨ ਦਾ ਸੰਵਿਧਾਨਿਕ ਅਧਿਕਾਰ ਹੈ. ਕੋਈ ਵੀ ਕਿਸੇ ਨੂੰ ਵੀ ਰੋਕ ਟੋਕ ਨਹੀਂ ਹੈ. ਦੇਸ ਅੰਦਰ ਰਹਿਣ ਵਾਲੇ ਮੁਸਲਿਮ, ਇਸਾਈ, ਸਿਖ ਅਤੇ ਬੋਧੀ, ਜਰੂਰੀ ਨਹੀਂ ਇਹ ਸਾਰੇ ਰਾਮ ਦੀ ਪੂਜਾ ਅਰਚਨਾ ਕਰਨ. ਉਨਾਂ੍ਹ ਦੀਆਂ ਆਪਣੀਆਂ -ਆਪਣੀਆਂ ਮਾਨਤਾਵਾਂ ਹਨ. ਉਹ ਆਪਣੀਆਂ ਮਾਨਤਾਵਾਂ ਅਨੁਸਾਰ ਹੀ ਆਪਣਾ ਜੀਵਨ ਗੁਜਾਰਨਗੇ ਨਾ ਕਿ ਰਾਮ ਦੀ ਪੂਜਾ ਕਰਨਗੇ. ਤਾਂ ਫਿਰ ਕੀ ਇਹ ਮਨ ਲਿਆ ਜਾਵੇ ਮਹੰਤ ਸੂਰਦਾਸ ਜੀ ਦੇ ਕਥਨ ਮੁਤਾਬਕ ਕਿ ਇਹ ਸਾਰੇ ਲੋਕ “ਚਾਰੋਂ ਵਰਣ ਚਮਾਰ ਹਨ”? ਉਪਰੋਕਤ ਧਰਮਾਂ ਵਿਚ ਯਕੀਨ ਰਖਣ ਵਾਲੇ ਲੋਕ ਜੇ ਤੁਹਾਨੂੰ ਇਹੀ ਕਹਿਣ ਕਿ ਤੁਸੀਂ (ਹਿੰਦੂ) ਸਾਡੀਆਂ ਮਾਨਤਾਵਾਂ ਅਨੁਸਾਰ ਨਹੀਂ ਚਲਦੇ ਤਾਂ “ਤੁਸੀਂ ਔਹ ਹੋ, ਤੁਸੀਂ ਵੋਹ ਹੋ” ਸਵੀਕਾਰ ਲਵੋਗੇ ਮਹੰਤ ਸੂਰ ਦਾਸ ਜੀ? ਅਜ ਦੇ ਸਮੇਂ ਵਿਚ ਇਹੋ ਜਹੀਆਂ ਗੈਰ ਵਿਗਿਆਨਿਕ, ਤਰਕਹੀਨ ਤੇ ਕੋਝੀਆਂ, ਬੇਹੂਦਾ ਗਲਾਂ ਕਰਕੇ ਆਪਣਾ ਅਤੇ ਪੂਰੇ ਹਿੰਦੂ ਸਮਾਜ ਦਾ ਪੂਰੀ ਤਰਾਂ ਜਲੂਸ ਕੱਢ ਰਹੇ ਹੋ. ਇਸ ਆਧੁਨਿਕ ਸਮੇਂ ਵਿਚ ਹਿੰਦੂ ਧਰਮ ਦੀ ਜਿਹੜੀ ਥੋੜੀ ਬਹੁਤ ਰਹਿੰਦ ਖੁੰਹਦ ਬਚੀ ਹੋਈ ਹੈ ਉਸ ਨੂੰ ਬਚਾ ਲਵੋ ਵਰਨਾ ਇਸ ਦਾ ਵੀ ਭੋਗ ਪਿਆ ਹੀ ਸਮਝੋ.
‘ਗੁਰੁ ਜਿਨਾਂ ਦੇ ਟੱਪਣੇ ਚੇਲੇ ਜਾਣ ਛੜੱਪ’ ਅਨੁਸਾਰ ਸੂਰਦਾਸ ਰਾਮ ਭਦਰਾਚਾਰੀਆ ਜੀ ਦੇ ਹੀ ਕੁਣਬੇ ਵਿਚੋਂ ਹੀ ਇਕ ਲਫੰਡਰ ਜਿਹੇ ਰਾਮਦੇਵ ਪਤੰਜਲੀ ਵਾਲੇ ਵਾਲੇ ਨੇ ਮੂਰਖਤਾ ਵਸ ‘ਸਪਾਂ ਦੀ ਡੁਡ ਵਿਚ ਹੱਥ ਪਾ ਬੈਠਾ. ਜਦ ਉਹ ਹਿੰਦੂ ਧਰਮ ਦੀਆਂ ਰੀਤਾਂ ਅਨੁਸਾਰ ਇਕ ਹਵਨ ਕੁੰਡ ਵਿਚ ਅਤਿ ਮਹਿੰਗੀਆਂ ਸਮਗਰੀਆਂ ਨੂੰ ਫੂਕਦਿਆਂ ਬਿਨਾਂ ਸੋਚੇ ਸਮਝੇ ਇਹ ਕਹਿ ਬੈਠਾ ਕਿ “ਮੈਨੂੰ ਲੋਕ ਯਾਦਵ ਕਹਿੰਦੇ ਹਨ ਪਰ ਮੈਨੂੰ ਯਾਦਵ ਹੋਣ ਉਪਰ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ. ਮੇਰਾ ਗੋਤਰ ‘ਬ੍ਰਹਮ’ ਹੈ ਤੇ ਮੈ ਅਗਨੀ ਹੋਤਰੀ ਬ੍ਰਾਹਮਣ ਹਾਂ. ਮੈ ਚਾਰੇ ਵੇਦ ਪੜੇ ਹੋਏ ਹਨ, ਇਸ ਕਰਕੇ ਮੈ ਦਿਵੇਦੀ, ਤ੍ਰਿਵੇਦੀ ਅਤੇ ਚਤੁਰਵੇਦੀ ਬ੍ਰਾਹਮਣ ਹਾਂ, ਇਸ ਕਰਕੇ ੌਭਛ ਸਮਾਜ (ਬੈਕਵਰਡ ਜਾਂ ਪਛੜੀਆਂ ਜਾਤਾਂ) ਕਰਾਵੇ ਐਸੀ ਤੈਸੀ.” ਜੇਕਰ ਇਹ ਮਲੰਗ ਇਥੇ ਹੀ ਰੁਕ ਜਾਂਦਾ ਤਾਂ ਕੁਝ ਇਜੱਤ ਆਬਰੂ ਬਚੀ ਰਹਿਣੀ ਸੀ, ਹਦ ਤਾਂ ਉਦੋਂ ਕਰ ਦਿਤੀ ਜ ਦਇਸ ਨੇ ਇਹ ਫੁਰਮਾ ਦਿਤਾ “ਦਲਿਤ ਤੇ ੳ ਬੀ ਸੀ ਸਮਾਜ ਦਾ ਮੰਦਰਾਂ ਵਿਚ ਜਾਣ ਤੇ ਬਾਈਕਾਟ ਕਰਨਾ ਚਾਹੀਦਾ.” ਜਦ ਇਸ ਮਲੰਗ ਰਾਮ ਦੇਵ ਦਾ ਇਹ ਬਿਆਨ ਮੀਡੀਆ (ਖਾਸ ਕਰਕੇ ਯੂ. ਟਿਊਬ) ਉਪਰ ਚਲ ਗਿਆ ਤਾਂ ਜਾਕੇ ਇਸ ਦੀ ‘ਡੇੜ ਅੱਖ’ ਖੁਲੀ. ਆਪਣੇ ਕਹੇ ਹੋਏ ਬਿਆਨ ਤੋਂ ਸਾਫ ਮੁਕੱਰ ਗਿਆ ‘ਤੇ ਕਹਿਣ ਲਗ ਪਿਆ ਮੈਂ ਤਾਂ ਅਸੂੁਉਦੀਨ ਉਵੈਸੀ ਐਮ ਪੀ ਨੂੰ ਕਿਹਾ ਸੀ ਕਿ ਉਸ ਦੇ ਪੁਰਖੇ ਦੇਸ਼ ਦੇ ਗਦਾਰ ਸਨ. ਜਿਕਰਯੋਗ ਗਲ ਹੈ ਕਿ ਭਾਰਤ ਵਿਚ ਅੇਸ ਸੀ, ਅੇਸ ਟੀ ਅਤੇ ਬਾਕੀ ਪਛੜਿਆ ਸਮਾਹ 85 ਫੀਸਦੀ ਤੋਂ ਉਪਰ ਹੈ. ਹੁਣ ਇਹ ਸਮਾਜ ਇਸ ਮਲੰਗ ਨੂੰ ਲਾਲ ਲਾਲ ਅਖਾਂ ਵਿੱਖਾ ਕੇ ਧਮਕਾ ਰਿਹਾ ਹੈ ਕਿ ‘ਐਸੀ ਤੈਸੀ’ ਸਾਡੀ ਨਹੀਂ, ਅਸੀਂ ਹੁਣ ਤੇਰੀ ‘ਐਸੀ ਤੈਸੀ’ ਕਰਾਂਗੇ. ਹੁਣ ਇਹ ਮਲੰਗ ‘ਹਲਕਾਏ ਟੋਮੀ’ ਵਾਂਗ ਇਧਰ ੳਧਰ ਦੌੜਾ ਭਜਾ ਫਿਰਦਾ ਹੈ, ਇਸ ਨੂੰ ਕੁਝ ਸਮਝ ਨਹੀਂ ਆ ਰਿਹਾ. ਜਦ ਇਸ ਸਮਾਜ ਨੇ ਮਿਲਜੁਲ ਕੇ ਇਨਾਂ੍ਹ ਕੁਨਸਲਾਂ ਦਾ ਸੁਧਾਰ ਕਰਨ ਦੀ ਚਰਚਾ ਛੇੜੀ ਤਾਂ ਹੁਣ ਇਨ੍ਹਾਂ ਕੁਝ ਸਮਝ ਨਹੀਂ ਰਿਹਾ, ਬੁਰੀ ਤਰਾਂ ਬੌਂਦਲੇ ਪਏ ਹਨ. ਰਾਸ਼ਟਰ ਪਧਰ ਉਪਰ ਹੁਣ ਲਿਸਿਆਂ, ਕਮਜੋਰਾਂ ਵਿਚ ਵੀ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਹੋਣ ਕਰਕੇ ਕਾਫੀ ਜਾਗਰੁਕਤਾ ਆਈ ਹੈ. ਕੁਝ ਇਹ ਸਮਾਜ ਆਪਣੀ ਲਹਿੰਦੀ ਚੜਦੀ ਨੂੰ ਪਛਾਨਣ ਲਗ ਪਿਆ ਹੈ ਅਤੇ ਕਿਤੇ ਕਿਤੇ ਧੱਕੇ ਧੌੜਿਆਂ ਵਿਰੁਧ ਆਢਾ ਵੀ ਲੈਣ ਲਗ ਪਿਆ ਹੈ. ਹੁਣ ਸਮਾਂ ਹੈ ਰੂੜੀਵਾਦੀ ਹਿੰਦੂ ਸਮਾਹ ਨੂੰ ਆਪਣੀਆਂ ਲੂੰਬੜ ਚਾਲਾਂ ਦਾ ਤਿਆਗ ਕਰਕੇ, ਆਪਣੀ ਗੈਰਮਨੁਖੀ ਮਾਨਸਿਕਤਾ ਦਾ ਜਿਨਾ ਜਲਦੀ ਹੋ ਸਕੇ ਤਿਆਗ ਕਰਕੇ ਇਨਸਾਨੀਅਤ ਦਾ ਪੱਲਾ ਫੜਨਾ ਚਾਹੀਦਾ. ਦਬਾਏ ਅਤੇ ਸਤਾਏ ਲੋਕਾਂ ਦਾ ਸਬਰ ਹੁਣ ਠਲਿਆ ਨਹੀਂ ਜਾਣਾ, ਕਿਤੇ ਦੇਰ ਨਾ ਹੋ ਜਾਵੇ.
ਹਿੰਦੂ ਧਰਮ ਦੇ ਸਾਧੂ ਸੰਤਾਂ, ਸਨਿਆਸੀਆਂ, ਅਚਾਰੀਆਂ, ਸ਼ੰਕਰਾਚਾਰੀਆਂ ਅਤੇ ਜਨਾਨੜੇ ਜਿਹੇ ਸ਼੍ਰੀ ਸ੍ਰੀ ਸ਼ਿਰੀਆਂ ਆਦਿ ਦੀ ਦਲਿਤ ਸਮਾਜ ਪ੍ਰਤੀ ਨਫਰਤ ਭਰਪੂਰ ਮਾਨਸਿਕਤਾ ਐਵੇਂ ਅਗਿਆਨਤਾ ਵਸ ਨਹੀਂ ਝਲਕਦੀ, ਇਸ ਗੰਦ ਅਤੇ ਸੌੜੀ ਮਾਨਸਿਕਤਾ ਦੇ ਸਰੋਤ ਹਿੰਦੂ ਧਰਮ ਦੇ ਪਵਿਤਰ ਕਹੇ ਜਾਣ ਵਾਲੇ ਧਾਰਮਿਕ ਗ੍ਰੰਥਾਂ ਵਿਚੋਂ ਨਿਕਲਦੇ ਹਨ. ਜਦ ਵੀ ਏਹੋ ਜਿਹੇ ਭੱਦਰ ਪੁਰਸ਼ ਦਲਿਤ ਸਮਾਜ ਪ੍ਰਤੀ ਜਹਿਰ ਉਗਲਦੇ ਹਨ ਤਾਂ ਇਹ ਆਪਣੇ ਆਪ ਵਿਚ ‘ਪੁਨ’ ਦਾ ਨੇਕ ਕੰਮ ਸਮਝ ਕੇ ਖੁਸ਼ ਹੁੰਦੇ ਹਨ. ਕਿੳਂਕਿ ਇਨ੍ਹਾਂ ਦੇ ਧਾਰਮਿਕ ਗ੍ਰੰਥ ਜਿਵੇਂ ਮਨੂੰ ਸਿਮਰਤੀ, ਮਹਾਂਭਾਰਤ, ਰਮਾਇਣ ਤੇ ਗੀਤਾ ਵਗੈਰਾ ਵਗੈਰਾ ਸਿਖਿਆ ਹੀ ਇਹੋ ਜਿਹੀ ਦਿੰਦੇ ਹਨ. ਇਨ੍ਹਾਂ ਗ੍ਰਾਂਥਾਂ ਵਿਚ ਮਨੁਖਤਾ ਦੇ ਭਲੇ ਲਈ ਕੁਝ ਹੈ ਹੀ ਨਹੀਂ, ਸਿਵਾਏ ਲੁਟਣ ਤੇ ਕੁਟਣ, ਨਫਰਤ ਫੈਲਾਉਣ ਅਤੇ ਦੂਜਿਆਂ ਦੀਆਂ ਜਾਇਦਾਦਾਂ ਦਬੱਣ ਦੇ. ਇਸ ਦਾ ਨੰਗਾ ਚਿੱਟਾ ਸਬੂਤ ਅੱਜ ਵੀਹਵੀਂ ਸਦੀ ਦੇ ਵਿਗਿਆਨਿਕ ਯੁਗ ਵਿਚ ਦੇਖਿਆ ਜਾ ਸਕਦਾ. ਮੁਸਲਮਾਨਾਂ ਦੀਆਂ ਸਦੀਆਂ ਪਰਾਣੀਆਂ ਮਸੀਤਾਂ ਉਪੱਰ ਜਬਰੀ ਕਬਜੇ ਕਰਕੇ, ਉਨਾਂ ਨੂੰ ਢਾਅ ਕੇ ੳਸੇ ਜਗਾ੍ਹ ਉਪਰ ਮੰਦਰ ਉਸਾਰੇ ਜਾ ਰਹੇ ਹਨ. ਮੰਦਰ ਵੀ ੳਨ੍ਹਾਂ ਬੇਨਾਮ ਲੋਕਾਂ ਦੇ ਨਾਮ ਉਪਰ ਖੜੇ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਅਗੇ ਪਿਛੇ ਦਾ ਕੋਈ ਥੌਹ ਪਤਾ ਹੀ ਨਹੀਂ. ਅਜ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਦੇ ਰਾਜ ਵਿਚ ਹਿੰਦੂ ਸਾਧੂ, ਸਾਧਵੀਆਂ, ਸ਼ੰਕਰਾਚਾਰੀਆਂ, ਸਨਿਆਸੀਆਂ ਅਤੇ ਅੰਨੇ ਕਾਣੇ, ਲੰਗੇ ਲੂਲੇ ਅਤੇ ਹੋਰ ਕਈ ਤਰਾਂ ਦੇ ਪਾਖਨਡੀਆਂ ਨੇ ਤਾਂ ਅੱਤ ਹੀ ਚੁੱਕੀ ਹੋਈ ਹੈ. ਕੋਈ ਵੀ ਟੀ. ਵੀ. ਚੈਨਲ ਦੇਖੋ ਜਾਂ ਕੋਈ ਅਖਬਾਰ ਚੁਕੋ ਤਾਂ ਇਹੋ ਹੀ ‘ਡਰਾੳਣੇ ਤੇ ਬਦਸੂਰਤ ਚੇਹਰੇ’ ਸਾਹਮਣੇ ਆੳਣਗੇ. ਇਨ੍ਹਾਂ ਕੀਦੀਆਂ ਕੋਝੀਆਂ ਸ਼ਕਲਾਂ ਵਰਗੇ ਹੀ ਇਨ੍ਹਾਂ ਦੇ ਕੋਝੇ ਕਾਰਨਾਮੇ ਵੀ ਲੋਕਾਂ ਨੂੰ ਹੈਰਾਨ ਕਰਨ ਵਾਲੇ ਹੁੰਦੇ ਹਨ. ਜਿਵੇਂ ਇਨ੍ਹਾਂ ਦਾ ਬਾਪੂ ਕਹਾਉਣ ਵਾਲਾ ਆਸਾ ਰਾਮ ਅਤੇ ਉਸ ਦਾ ਪੁਤੱਰ ਨਰਾਇਣ ਸਾਈਂ ਨੇ ਸੈਂਕੜਿਆਂ ਦੀ ਗਿਣਤੀ ਵਿਚ ਮਾਸੂਮ ਅਤੇ ਮਜਲੂਮ ਕੁੜੀਆਂ ਨਾਲ ਹੀ ਨਹੀਂ ਬਲਿਕੇ ਬਾਲਗ ਔਰਤਾਂ ਨਾਲ ਵੀ ਬਲਾਤਕਾਰ ਕੀਤੇ ਸਨ. ਪੁਰੀ ਦੇ ਸ਼ੰਕਰਾਚਾਰੀਆ ਸ਼ੰਪੂਰਨਾ ਨੰਦ ਦੇ ਸੈਕਸ ਸਕੈਂਡਲ ਅਤੇ ਮੰਦਰ ਦੇ ਅੰਦਰ ਭੋਰਿਆਂ ਵਿਚ ਆਪਣੀ ਮਿਤੱਰ ਮੰਡਲੀ ਨਾਲ ‘ਬਲੂ ਫਿਲਮਾਂ’ ਦੇਖਣ ਦੀ ਚਰਚਾ ਵੀ ਜੱਗ ਜਾਹਰ ਹੋ ਚੁਕੀ ਹੈ. ਇਸੇ ਸ਼ੰਕਰਚਾਰੀਆ ਨੇ ਇਕ ਪਤੱਰਕਾਰ ਨੂੰ ਇਕ ਸਵਾਲ ਪੁਛਣ ਉਪਰੰਤ ਥਪੱੜ ਜੜ ਦਿਤਾ ਸੀ. ਇਕ ਹੋਰ ਸਨਿਆਸੀ ਸੱਚਦਾ ਨੰਦ ਉਪਰ ਅੱਠ ਕਰਿਮੀਨਲ ਮੁਕਦਮੇਂ ਚਲ ਰਹੇ ਹਨ. ਬਦਰੀ ਨਾਥ ਦਾ ਪੁਜਾਰੀ ਰਾਵਲ ਕੇਸ਼ਵ ਤੇ ਉਸ ਦਾ ਚਚੇਰਾ ਭਰਾ ਨਬੂੰਦਰੀ ਕੁਝ ਸਾਲ ਪਹਿਲਾਂ ਦਿੱਲੀ ਦੇ ਇਕ ਹੋਟਲ ਵਿਚ ਸ਼ਰਾਬ ਨਾਲ ਰੱਜ ਕੇ ਇਕ ਔਰਤ ਨਾਲ ਛੇੜਖਾਨੀ ਕਰਦੇ ਕਾਬੂ ਕੀਤੈ ਸਨ. ਇਨ੍ਹਾਂ ਨੰਗ ਧੜੰਗਿਆਂ ਅਤੇ ਮੂੰਹ ਸਿਰ ਸੁਆਹ ਨਾਲ ੳਤੇ ਗੇਰੂ ਨਾਲ ਲਿੱਪ ਪੋਤ ਕੇ ਹਿੰਦੂ ਸਮਾਜ ਅਤੇ ਉਸ ਦੀਆਂ ਔਰਤਾਂ ਸਾਹਮਣੇ ਬੜੀ ਹੀ ਬੇਸ਼ਰਮੀ ਨਾਲ ਹਰ-ਹਰ ਮਹਾਂਦੇਵ ਕਹਿੰਦੇ ਹੋਏ ਫਿਟਿਆਂ ਹੋਇਆਂ ਸਾਂਨਾਂ ਵਾਂਗੂੰ ਘੁੰਮਦੇ ਫਿਰਦੇ ਆਮ ਹੀ ਵੇਖੇ ਜਾ ਸਕਦੇ ਹਨ. ਧਰਮ ਦੇ ਪਰਦੇ ਉਹਲੇ ਜੋ ਕੁਝ ਇਹ ਲੋਕ ਕਰਦੇ ਹਨ ਉਨ੍ਹਾਂ ਕਾਰਨਾਮਿਆਂ ਵਾਰੇ ਥੋਕ ਦੇ ਵਿਚ ਸਮਗਰੀ ਮੌਜੂਦ ਹੈ, ਬਸ ਜਾਨਣ ਵਾਲਾ ਕੋਈ ਖੋਜੀ ਜਗਿਆਸੂ ਹੋਣਾ ਚਾਹੀਦਾ ਹੈ. ਇਨ੍ਹਾਂ ਆਚਰਣਹੀਣ ਲੋਕਾਂ ਦੇ ਇਖਲਾਕੀ ਗਿਰਾਵਟ ਦੇ ਕਿਸਿਆਂ ਨਾਲ (ਇਨਾਂ੍ਹ ਦੁਆਰਾ ਹੀ ਲਿਖੇ ਹੋਏ) ਪੋਥਿਆਂ ਦੇ ਪੋਥੇ ਭਰੇ ਪਏ ਹਨ. ਹਾਂ ਸੱਚ, ਇਕ ਹੋਰ ਜਿਸ ਦਾ ਜਿਕਰ ਕਰਨਾਂ ਭੁਲ ਹੀ ਚਲਿਆਂ ਸਾਂ, ਇਹ ਡੇੜ ਕੁ ਅੱਖ ਵਾਲਾ ਰਾਮਦੇਵ ਜਿਹੜਾ ਕਦੀ ਸਾਇਕਲ ਉਪਰ ਘੁਮਦਾ ਹੰੁਦਾ ਸੀ, ਅਜ ਉਸ ਕੋਲ 126 ਵਿਘੇ ਹਿਮਾਚਲ ਪ੍ਰਦੇਸ਼ ਵਿਚ, ਜਿਸ ਦੀ ਕੀਮਤ 34 ਕਰੋੜ ਰ: ਤੋਂ ਵਧ ਹੈ. ਏਸੇ ਤਰਾਂ ਹੀ ਉਤੱਰਖੰਡ ਵਿਚ 1100 ਕਰੋੜ ਰੁਪਏ ਮੁਲ ਦੀ ਜਮੀਨ ਹੈ. ਜਿਥੇ ਵੀ ਇਸ ਦੀਆਂ ਫੈਕਟਰੀਆਂ ਆਦਿ ਚਲਦੀਆਂ ਹਨ ਉਹ ਸਾਰੀਆਂ ਜਮੀਨਾਂ ਸਰਕਾਰਾਂ ਤੋਂ ਮੁਫਤੋ ਮੁਫਤੀ ਹਥਿਆਈਆਂ ਹੋਈਆਂ ਹਨ. ਸਾਡੇ ਤੁਹਾਡੇ ਦੇਖਦਿਆਂ ਹੀ ਦੇਖਦਿਆਂ ਇਸ ਨੇ ਧੰਨ ਦੌਲਤ ਦੇ ਐਨੇ ਵਡੇ ਅੰਬਾਰ ਲਾ ਲਏ ਹਨ ਕਿ ਉਸ ਦੀ ਗਿਣਤੀ ਮਿਣਤੀ ਕਰਨੀ ਅਸੰਭਵ ਲਗਦੀ ਹੈ. ਕਲ ਦਾ ਰੰਕ ਅਜ ਰਾਜਾ ਬਣਿਆ ਬੈਠਾ ਹੈ. ਵਰਨਣ ਯੋਗ ਹੈ ਕਿ ਇਹ ਉਹੀ ਲਫੰਡਰ ਹੈ ਜਿਹੜਾ ਦਿੱਲੀ ‘ਚ ਇਕ ਧਰਨੇ ਵੇਲੇ ਤੀਵੀਆਂ ਦੇ ਕਪੜੇ (ਸਲਵਾਰ, ਕੁਰਤਾ) ਪਾ ਕੇ ਕਾਇਰਾਂ ਵਾਂਗ ਦੌੜ ਗਿਆ ਸੀ.
ਸ਼੍ਰੀ ਸੂਰਦਾਸ ਰਾਮ ਭਦਰਾਚਾਰੀਆ ਜਿਸ ਰਾਮ ਚੰਦਰ ਦੀ ਪੂਜਾ ਨਾ ਕਰਨ ਕਰਕੇ ਉਸ ਸਮਾਜ ਨੂੰ ‘ਚਾਰੇ ਵਰਣ ਚਮਾਰ’ ਹੋਣ ਦਾ ਫਤਵਾ ਦਿੰਦਾ ਹੈ, ਉਸ ਮਰਿਆਦਾ ਪ੍ਰਸ਼ੋਤਮ (?) ਰਾਮ ਚੰਦਰ ਦੇ ਜਮਣ-ਮਰਨ ਅਤੇ ਉਸ ਦੇ ਕਿਰਦਾਰ ਵਾਰੇ ਵੀ ਮੋਟੀ ਮੋਟੀ ਜਾਣਕਾਰੀ ਦੇਣੀ ਬਣਦੀ ਹੀ ਹੈ. ਰਾਮ ਚੰਦਰ ਦਾ ਬਾਪ ਦਸ਼ਰਥ ਅਯੁਧਿਆ ਦਾ ਰਾਜਾ ਸੀ, ਉਸ ਦੀਆਂ ਕਈ ਸੈਂਕੜੇ ਰਖੇਲਾਂ ਸਨ, ਪਰ ਪਤਨੀਆਂ ਤਿੰਨ ਸਨ ਜਿਨ੍ਹਾਂ ਦੇ ਨਾਮ ਕਰਮਵਾਰ ਕੌਸ਼ਲਿਆ, ਕਕੈਈ ਤੇ ਸੁਮਿਤਰਾ ਸੀ. ਇਨ੍ਹਾਂ ਰਾਣੀਆਂ ਤੋਂ ਕੋਈ ਸੰਤਾਨ ਉਤਪਨ ਨਹੀਂ ਹੋ ਰਹੀ ਸੀ ਪਰ ਰਾਜਾ ਦਸ਼ਰਥ ਪੁਤਰ ਪ੍ਰਾਪਤੀ ਲਈ ਬੜਾ ਕਾਹਲਾ ਪਿਆ ਹੋਇਆ ਸੀ. ਉਹ ਚਾਹੁੰਦਾ ਸੀ ਕਿ ਕੋਈ ਉਸ ਦੇ ਰਾਜ ਭਾਗ ਦਾ ਵਾਰਸ ਹੋਵੇ ਜਿਹੜਾ ਅਗੇ ਮੇਰੇ ਬੰਸ ਨੂੰ ਤੋਰ ਸਕੇ. ਪਰ ਦਸ਼ਰਥ ਰਾਜਾ ਸੰਤਾਨ ਉਤਪਨ ਕਰਨ ਤੋਂ ਅਸਮਰਥ ਸੀ. ਅਖੀਰ ਵਿਚ ਰਾਜਾ ਦਸ਼ਰਥ ਨੇ ‘ਪੁਤਰ ਉਤਪਤੀ ਕਰਨ ਦਾ ਯਗ’ ਕਰਨ ਦਾ ਪ੍ਰੋਗਰਾਮ ਰਖਿਆ. ਇਸ ਯਗ ਨੂੰ ਸੰਪੂਰਨ ਕਰਨ ਲਏ ਇਕ ‘ਰਿਸ਼ੀ ਸ਼ੁਰੰੂਗ’ ਨੂੰ ਨਿਯੁਕਤ ਕੀਤਾ. ਰਿਸ਼ੀ ਸ਼ੁਰੂੰਗ ਸਾਹਿਬ ਨੇ ਯਗ ਸੰਪੂਰਨ ਕਰਕੇ ਤਿੰਨ ਲੱਡੂ ਬਣਾਏ ਅਤੇ ਇਹ ਤਿੰਨੇ ਲੱਡੂ ਰਾਜਾ ਦਸ਼ਰਥ ਦੀਆਂ ਤਿੰਨੇਂ ਰਾਣੀਆਂ ਕਰਮਵਾਰ ਕੌਸ਼ਲਿਆ, ਕਕੈਈ ਤੇ ਸੁਮਿਤਰਾ ਨੂੰ ਇਕ ਇਕ ਖੁਆ ਦਿਤਾ. ਇਹ ਲੱਡੂ ਖਾ ਕੇ ਤਿੰਨੇ ਰਾਣੀਆਂ ਗਰਭਵਤੀ ਹੋ ਗਈਆਂ. ਦੋ ਰਾਣੀਆਂ ਨੇ ਇਕ ਇਕ ਪੁਤਰ ਨੂੰ ਜਨਮ ਦਿਤਾ, ਕੌਸ਼ਲਿਆ ਨੇ ਰਾਮ ਨੂੰ, ਕਕੈਈ ਨੇ ਭਰਤ ਅਤੇ ਸੁਮਿਤਰਾ ਨੇ ਦੋ ਲਕਸ਼ਮਣ ਅਤੇ ਸ਼ੱਤਰੁਘਨ ਨੂੰ ਜਨਮ ਦਿਤਾ. ਕੀ ਇਹ ਮਨਘੜਤ ਕਹਾਣੀ ਤਰਕ ਉਪਰ ਖੱਰੀ ਉਤਰਦੀ ਹੈ? ਕੋਈ ਵੀ ਸੂਝ ਬੂਝ ਰਖਣ ਵਾਲਾ ਵਿਅਕਤੀ ਇਸ ਗੈਰ ਵਿਗਿਆਨਿਕ ਮਿਥ ਨੂੰ ਮੰਨਣ ਤੋਂ ਇਨਕਾਰ ਕਰ ਦੇਵੇਗਾ. ਹਾਂ ਇਹ ਗਲ ਮਨਣ ਯੋਗ ਹੈ ਕਿ ‘ਰਿਸ਼ੀ ਸ਼ੁਰੁੰਗ’ ਜੀ ਨੇ ਤਿੰਨਾਂ ਹੀ ਰਾਣੀਆਂ ਨਾਲ ‘ਸੰਭੋਗ’ ਕੀਤਾ ਤਾਂ ਉਹ ਗਰਭਵਤੀ ਹੋਈਆਂ ਸਨ. ਇਸ ਕਹਾਣੀ ਦਾ ਹਿੰਦੂ ਮਿਥਿਹਾਸ ਨਾਲ ਨਾਤਾ ਜੁੜਦਾ ਵੀ ਹੈ. ਹਿੰਦੂ ਗ੍ਰੰਥਾ ਵਿਚ ਆਉਂਦਾ ਹੈ ਜਦ ਕੋਈ ਰਾਜਾ ਕਿਸੇ ਕਾਰਣ ਵਸ ਸੰਤਾਨ ਪੈਦਾ ਕਰਨ ਦੇ ਯੋਗ ਨਹੀਂ ਹੁੰਦਾ ਸੀ ਤਾਂ ਸੰਤਾਨ ਪ੍ਰਾਪਤੀ ਲਈ ਕਿਸੇ ਰਿਸ਼ਟ ਪੁਸ਼ਟ ਯੋਗ ਰਿਸ਼ੀ ਕੋਲ ਆਪਣੀ ਰਾਣੀ ਨੂੰ ਕੁਝ ਮਹੀਨਿਆਂ ਵਾਸਤੇ ਪੂਰੀ ਸਜ ਧਜ ਨਾਲ ਛਡ ਕੇ ਆਉਂਦਾ ਸੀ. ਜਦ ਰਾਣੀ ਗਰਭਵਤੀ ਹੋ ਜਾਂਦੀ ਤਾਂ ੳਸੇ ਟੌਅਰ ਸ਼ੌਅਰ ਨਾਲ ਵਾਪਿਸ ਰਾਜ ਮਹਿਲ ਵਿਚ ਲੈ ਆੳਂਦਾ ਸੀ. ਹੁਣ ਇਸ ਮਰਿਆਦਾ ਪ੍ਰਸ਼ੋਤਮ ਨੂੰ ਬਿਨਾਂ ਆਪਣੇ ਬਾਪ ਦੇ ਰਾਮ ਚੰਦਰ ਬਾਰੇ ਕੀ ਸਮਝਿਆ ਜਾਵੇ?
ਜਦ ਰਾਮ ਚੰਦਰ ਨੇ ਰਾਜਭਾਗ ਸੰਭਾਲਿਆ ਤਾਂ ਉਸ ਵਿਚ ਵੀ ਉਸ ਦੀ ਕੋਈ ਰੂਚੀ ਨਹੀਂ ਸੀ. ਹਰ ਵੇਲੇ ਨਾਚ ਗਾਣਾ ਦੇਖਣਾ ਸੁਣਨਾ, ਭੰਡਾ ਦਾ ਠੱਠਾ ਮਖੌਲ ਸੁਣਨਾ ਤੇ ਰੰਗ ਮਹਿਲ ਵਿਚ ਬੈਠ ਕੇ ਸ਼ਰਾਬ ਪੀਣੀ ਜਿਸ ਵਿਚ ਉਸ ਦੀ ਪਤਨੀ ਸੀਤਾ ਵੀ ਸਾਥ ਦਿੰਦੀ ਸੀ, ਸਾਹਮਣੇ ਕੁੜੀਆਂ ਅਤੇ ਖੁਸਰਿਆਂ ਦਾ ਡਾਂਸ ਚਲ ਰਿਹਾ ਹੁੰਦਾ ਸੀ. ਫਿਰ ਵਾਰੀ ਭੋਜਨ ਦੀ ਆਉਂਦੀ ਤਾਂ ਭੋਜਨ ਵਿਚ ਕਈ ਤਰਾਂ ਦੇ ਮਾਸ, ਮੱਛੀ ਤੇ ਨਾਲ ਸ਼ਰਾਬ ਜਰੂਰ ਹੁੰਦੀ ਸੀ. ਰਾਮ ਚੰਦਰ ਇਨ੍ਹਾਂ ਸਾਰੇ ਪ੍ਰੋਗਰਾਮਾ ਵਿਚ ਸੀਤਾ ਦੀ ਸ਼ਮੂਲੀਅਤ ਜਰੂਰੀ ਸਮਝਦੇ ਸਨ. ਵਿਆਹੇ ਹੋਣ ਦੇ ਬਾਵਜੂਦ ਉਸ ਦੀਆਂ ਹੋਰ ਵੀ ਕਈ ਪਤਨੀਆਂ ਅਤੇ ਬਹਤ ਸਾਰੀਆਂ ਰਖੇਲਾਂ ਵੀ ਸਨ. ਇਹ ਸਭ ਦੇਖ ਕੇ ਹੀ ਰਿਸ਼ੀ ਵਾਲਮੀਕ ਜੀ ਨੇ ਇਸ ਨੂੰ “ਔਰਤਾਂ ਦਾ ਪਿਆਰਾ ਪੁਰਸ਼ ਰਾਜਕੁਮਾਰ” ਲਿਖਿਆ ਹੈ.
ਬਾਲੀ ਤੇ ਸੁਗਰੀਵ ਦੋ ਭਰਾ ਜੋ ਕਿ ਬਾਨਰ ਜਾਤੀ ਦੇ ਰਾਜ ਪਰਿਵਾਰ ਵਿਚੋਂ ਸਨ. ਉਨਾਂ੍ਹ ਦਾ ਆਪਣਾ ਰਾਜ ਸੀ. ਇਨ੍ਹਾਂ ਦੋ ਭਰਾਵਾਂ ਨੂੰ ਆਪੋ ਵਿਚ ਪਾੜ ਕੇ ਬਾਲੀ ਦਾ ਕਤਲ ਰਾਮਚੰਦਰ ਨੇ ਧੋਖੇ ਨਾਲ ਕਰ ਦਿਤਾ ਸੀ. ਇਸ ਤਰਾਂ ਹੀ ਰਾਵਣ ਅਤੇ ਉਸ ਦੇ ਭਰਾ ਭਵੀਸ਼ਣ ਵਿਚ ਫੁਟ ਪਾ ਕੇ ਉਨਾਂ੍ਹ ਨੂੰ ਆਪਸ ਵਿਚ ਲੜਾ ਕੇ ਰਾਵਣ ਅਤੇ ਉਸ ਦੇ ਪੁਤਰ ਇੰਦਰਜਿਤ ਨੂੰ ਮਾਰ ਦਿਤਾ ਸੀ. ਇਹ ਏਥੇ ਹੀ ਨਹੀਂ ਰੁਕਿਆ, ਜੰਗਲ ਵਿਚ ਇਕ ਸ਼ੂਦਰ ਸਾਧੂ ‘ਸੰਭੂਕ’ ਜੋ ਕਿ ਤਪਸਿਆ ਕਰ ਰਿਹਾ ਸੀ, ਤਾਂ ਬਿਨਾਂ ਕਾਰਨ ਦਸਿਆਂ-ਪੁਛਿਆਂ ਉਸ ‘ਰਿਸ਼ੀ ਸ਼ੰਭੁਕ’ ਦਾ ਤਲਵਾਰ ਦੇ ਇਕੋ ਵਾਰ ਨਾਲ ਹੀ ਕਤਲ ਕਰ ਦਿਤਾ ਸੀ. ਅੱਬਲਾ ‘ਤੇ ਬੇਬਸ ਗਰਭਵਤੀ ਸੀਤਾ ਨੂੰ ਜੰਗਲਾਂ ਵਿਚ ਛਡਣਾ ਇਕ ਬਹੁਤ ਹੀ ਘਿਨੌਣਾ ਅਪਰਾਦ ਸੀ ਰਾਮ ਚੰਦਰ ਦਾ. ਜਦ ਰਾਮ ਚੰਦਰ ਰਾਵਣ ਨਾਲ ਯੁੱਧ ਜਿੱਤ ਗਿਆ ਤਾਂ ਉਹ ਸੀਤਾ ਨੂੰ ਮਿਲਣ ਨਹੀਂ ਗਿਆ ਸੀ, ਜਦ ਕਿ ਸੀਤਾ ਦਸ ਮਹੀਨਿਆਂ ਤਕ ਰਾਵਣ ਦੀ ਕੈਦ ਵਿਚ ਰਹੀ ਸੀ. ਸੀਤਾ ਹਨੂੰਮਾਨ ਨਾਲ ਖੁਦ ਰਾਮ ਚੰਦਰ ਨੂੰ ਮਿਲਣ ਆਈ ਸੀ. ਇਥੇ ਇਹ ਗੱਲ ਖਾਸ ਧਿਆਨ ਮੰਗਦੀ ਹੈ, ਜਦ ਸੀਤਾ ਅਖੌਤੀ ਮਰਿਆਦਾ ਪ੍ਰਸ਼ੋਤਮ ਨੂੰ ਮਿਲਦੀ ਹੈ ਤਾਂ ਇਹ ਰਾਮ ਚੰਦਰ ਅਪਣੀ ਪਤਨੀ ਨਾਲ ਕਿਨੀਂ ਕਮੀਂਨਗੀ ਨਾਲ ਪੇਸ਼ ਆਉਂਦਾ ਹੈ. ਰਾਮ ਚੰਦਰ ਦੀ ਸੀਤਾ ਨਾਲ ਹੋਈ ਗੱਲ ਬਾਤ ਸੁਣ ਕੇ ਇਨਸਾਨੀਅਤ ਸ਼ਰਮਸਾਰ ਹੁੰਦੀ ਨਜਰ ਆਉਂਦੀ ਹੈ. ਇਸ ਮਰਿਆਦਾ ਪ੍ਰਸ਼ੋਤਮ ਰਾਮ ਚੰਦਰ ਨੇ ਸੀਤਾ ਨੂੰ ਕਿਹਾ “ਮੈਨੇ ਆਪਣੇ ਦੁਸ਼ਮਣ, ਤੇਰੇ ਅਗਵਾਕਾਰ ਨੂੰ ਯੁੱਧ ਵਿਚ ਹਰਾ ਕੇ ਤੈਨੂੰ ਇਨਾਮ ਵਜੋਂ ਪ੍ਰਾਪਤ ਕੀਤਾ ਹੈ. ਮੈਨੂੰ ਮੇਰਾ ਇਜੱਤ ਮਾਣ ਮਿਲ ਗਿਆ ਅਤੇ ਮੈਨੂੰ ਮੇਰੀ ਮਿਹਨਤ ਦਾ ਫਲ ਮਿਲ ਗਿਆ ਅਤੇ ਲੋਕਾਂ ਨੇ ਮੇਰੀ ਫੌਜੀ ਤਾਕਤ ਵੀ ਦੇਖ ਲੲੈ ਹੈ. ਮੈਂ ਤਾਂ ਆਪਣੀ ਹੋ ਰਹੀ ਬੁਰਾਈ ਨੂੰ ਮਿਟਾਉਣ ਆਇਆ ਸੀ. ੲੈਨੇ ਕਸ਼ਟ ਮੈਂ ਤੇਰੇ ਲਈ ਥੋੜੀ ਝੱਲੇ ਹਨ. ਮੈਂਨੂੰ ਤੇਰੇ ਚਰਿਤੱਰ ਤੇ ਸ਼ਕ ਹੈ, ਮੈਂ ਇਹ ਸੋਚ ਵੀ ਨਹੀਂ ਸਕਦਾ ਕਿ ਤੇਰੇ ਵਰਗੀ ਸੁੰਦਰ ਨਾਰੀ ਨਾਲ ਰਾਵਣ ਨੇ ਆਨੰਦ ਨਹੀਂ ਲੁਟਿਆ ਹੋਵੇਗਾ? ਮੈਂ ਤੈਨੂੰ ਆਜਾਦ ਕਰਦਾ ਹਾਂ, ਤੂੰ ਹੁਣ ਜਿਥੇ ਮਰਜੀ ਜਾਹ. ਮੈਂ ਤੈਂਨੂੰ ਜਿਤਿਆ ਹੈ ਇਸ ਦਾ ਮੈਨੂੰ ਧਰਵਾਸ ਹੈ. ਬਸ ਇਹ ਹੀ ਮੇਰਾ ਲਕਸ਼ ਸੀ.” ਰਾਮ ਚੰਦਰ ਦਸ ਮਹੀਨੇ ਬਾਦ ਆਪਣੀ ਪਤਨੀ ਨੂੰ ਮਿਲਦਾ ਹੈ ਤਾਂ ਐਨੀ ਕਰੂਰਤਾ ਮਈ ਜੁਬਾਨ ਦਾ ਇਸਤੇਮਾਲ ਕਰਦਾ ਹੈ ਤਾਂ ਸੁਣਨ ਵਾਲਾ ਹਰੇਕ ਵਿਅਕਤੀ ਸ਼ਰਮਸਾਰ ਜਰੂਰ ਹੋਇਆ ਹੋਵੇਗਾ.
ਇਕ ਸ਼ਰਾਬੀ ਕਬਾਬੀ, ਔਰਤਾਂ ਦਾ ਰਸੀਆ, ਵੇਸਵਾਵਾਂ ਦੇ ਨਾਚ ਗਾਣੇ ਦਾ ਸ਼ੌਕੀਨ, ਧੋਖੇਵਾਜ ਅਤੇ ਝੂਠਾ ਸੀ ਇਹ ਬੰਦਾ. ਇਕ ਧਾਰਮਿਕ ਪੁਰਸ਼ਾਂ ਵਾਲੇ ਇਸ ਵਿਚ ਕਿਹੜੇ ਗੁਣ ਸਨ ਕਿ ਇਸ ਨੂੰ ਪੂਜਿਆ ਜਾਵੇ ਅਤੇ ਇਸ ਦੇ ਨਾਮ ਉਪਰ ਅਰਬਾਂ ਖਰਬਾਂ ਰੁਪਇਆਂ ਦੇ ਮੰਦਰ ਉਸਾਰੇ ਜਾਣ? ਅਗਰ ਇਕ ਅਤਿ ਆਚਰਣ ਹੀਣ ਵਿਅਕਤੀ ਨੂੰ ਮਰਿਆਦਾ ਪ੍ਰਸ਼ੋਤਮ ਜਾਂ ਪੂਜਨੀਕ ਸਮਝਿਆ ਜਾ ਸਕਦਾ ਹੈ ਤਾਂ ਫਿਰ ਜਿਹੜਾ ਸੱਚੀਂ ਮੁੱਚੀਂ ਨੇਕ, ਇਮਾਨਦਾਰ, ਲੋਕਾਈ ਦਾ ਭਲਾ ਚਾਉਣ ਵਾਲੇ ਮਹਾਂਪੁਰੁਸ਼ ਨੂੰ ਕਿਹੜਾ “ਰੁਤੱਬਾ” ਦਿਤਾ ਜਾਵੇਗਾਂ? ਹਿੰਦੂ ਸਮਾਜ ਦੀ ਇਹ ਬੇਹਿਆਈ ਹੀ ਕਹੀ ਜਾ ਸਕਦੀ ਹੈ ਕਿ ਇਹੋ ਜਿਹੇ ਬੰਦੇ ਨੂੰ ਭਗਵਾਨ ਦਾ ਦਰਜਾ ਦੇ ਕੇ ਪੂਜਿਆ ਜਾ ਰਿਹਾ ਹੈ. ਵੈਸੇ ਡੁੰਘਾਈ ਵਿਚ ਦੇਖਿਆ ਜਾਵੇ ਤਾਂ ਹਿੰਦੂਆਂ ਦੇ ਹੋਰ ਵੀ ਪੂਜਣਯੋਗ ਸਮਝੇ ਜਾਂਦੇ ਭਗਵਾਨ ਜਾਂ ਦੇਵੀਆਂ ਦਾ ਆਚਰਣ ਰਾਮ ਚੰਦਰ ਤੋਂ ਬਹੁਤਾ ਵਖਰਾ ਨਹੀਂ ਹੈ, ਸੁਖ ਨਾਲ ਚੜ੍ਹਦੇ ਤੋਂ ਚੜ੍ਹਦਾ ਹੀ ਹੈ. ‘ਨੈਣ ਸੁਖ’ ਰਾਮ ਭਦਰਾਚਾਰੀਆ ਇਸੇ ਰਾਮ ਚੰਦਰ ਦੀ ਪੂਜਾ ਨਾ ਕਰਨ ਵਾਲੇ ਸਮਾਨ ਨੂੰ “ਚਾਰੋਂ ਵਰਣ ਚਮਾਰ” ਕਹਿੰਦਾ ਹੈ. ਸ਼੍ਰੀ ਸੂਰ ਦਾਸ ਰਾਮ ਭਦਰਾਚਾਰੀਆ ਜੀ ਅਗਰ ਰਾਮ ਚੰਦਰ ਵਾਲੇ ਸਾਰੇ ‘ਗੁਣ’ ਦੇਸ਼ ਦੀ ਸਮੱੁਚੀ ਜਨਤਾ ਸਦਗੁਣ ਸਮਝ ਕੇ ਅਪਣਾ ਲਵੇ ਤਾਂ ਕੀ ਦੇਸ਼ ਦਾ ਬੇੜਾ ਗਰਕ ਨਹੀਂ ਹੋ ਜਾਵੇਗਾ? ਦਸੋ ਖਾਂ, ਭਲਾ ਕੀ ਇਹੋ ਹਿੰਦੂ ਰਾਜ ਹੋਵੇਗਾ? ਝੇਕਰ ਐਸਾ ਹੀ ਹੈ ਤਾਂ ਫਿਰ ਸਮੁਚੇ ਦੇਸ਼ ਦੀ ਹੱਥ ਬਨ ਕੇ ਇਸ ਤੋਂ ਤੌਬਾ. ਅੁਪਰ ਰਾਮ ਚੰਦਰ ਦੇ ‘ਜਨਮ’ ਬਾਰੇ ਜਿਕਰ ਹੋ ਚੁਕਾ ਹੈ ਕਿ ਬਿਨ ਬਾਪ ਤੇ ਰਿਸ਼ੀ ਸ਼ੁਰੰਗ ਦੇ ਲੱਡੂ ਖਾਕੇ ਜਮਣਾ ਗੈਰ ਵਿਗਿਆਨਕ ਵੀ ਹੈ ਅਤੇ ਪ੍ਰਤੱਖ ‘ਘਾਲਮਾਲਾ’ ਵੀ ਹੈ. ਹੁਣ ਲਗਦੇ ਹੱਥ ਇਸ ਦੇ ਸੁਰਗਵਾਸ? ਹੋਣ ਵਾਰੇ ਵੀ ਦਸਣਾ ਬਣਦਾ ਹੈ. ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਚੰਦਰ ਪਤਾ ਨਹੀਂ ਹੋਰ ਕਿੰਨੇਂ ਕੁ ‘ਮਾੜੇ ਕਰਮ’ ਕਰ ਬੈਠਾ ਸੀ ਕਿ ਆਖਰ ਨੂੰ ਅਯੁਧਿਆ ਕੋਲ ਵਗਦੇ ‘ਸਰਜੂ’ ਦਰਿਆ ਵਿਚ ਡੁਬ ਕੇ ਮਰਨਾ ਪਿਆ.
(ਅਗਰ ਕੋਈ ਜਗਿਆਸੂ ਪਾਠਕ ਇਸ ਵਿਸ਼ੇ ਵਾਰੇ ਵਧੇਰੇ ਜਾਣਕਾਰੀ ਹਾਸਲ ਕਰਨਾ ਚਹੁੰਦਾ ਹੈ ਤਾਂ ਪੇਰੀਆਰ ਰਾਮਾਸੁਆਮੀ ਐਇਕਰ ਦੀ ਪੁਸਤਕ ‘ਸੱਚੀ ਰਮਾਇਣ’ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੁਵਾਰਾ ਲਿਖਿਆ ਗ੍ਰੰਥ ‘Riddles in Hinduism’ ਪੜ ਕੇ ਪੂਰੀ ਜਾਣਕਾਰੀ ਮਿਲ ਜਾਵੇਗੀ.