HOME ਹਿੰਦੀ ਅਤੇ ਪੰਜਾਬੀ ਸਿਨੇਮਾ ਦਾ ਹੈੱਡਸਮ ਤੇ ਹੀਮੈਨ:- ਧਰਮਿੰਦਰ

ਹਿੰਦੀ ਅਤੇ ਪੰਜਾਬੀ ਸਿਨੇਮਾ ਦਾ ਹੈੱਡਸਮ ਤੇ ਹੀਮੈਨ:- ਧਰਮਿੰਦਰ

2

 (ਸਮਾਜ ਵੀਕਲੀ)  ਕੇਵਲ ਕ੍ਰਿਸ਼ਨ ਦਿਉਲ ਦੇ ਨਾਂ ਤੋਂ ਸ਼ਾਇਦ ਬਹੁਤੇ ਲੋਗ ਜਾਣੂ ਨਹੀਂ ਹੋਣਗੇ ਪਰ ਜਦੋਂ ਅਸੀਂ ਧਰਮਿੰਦਰ ਦਾ ਨਾਂ ਲੈਂਦੇ ਜਾਂ ਸੁਣਦੇ ਹਾਂ ਤਾਂ ਸਾਡੇ ਸਰੀਰ ਚ ਆਪ ਮੁਹਾਰੇ ਸਡੌਲਤਾ/ਰੋਹਬ ਜਿਹਾ ਭਰ ਜਾਂਦਾ ਹੈ ਕਿਉਂਕਿ ਧਰਮਿੰਦਰ ਭਾਰਤੀ ਸਿਨੇਮਾ ਦਾ ਇੱਕ ਅਜਿਹਾ ਐਕਟਰ/ਅਦਾਕਾਰ ਹੈ ਜਿਸ ਨੇ ਆਪਣੀਆਂ ਫਿਲਮਾਂ ਚ ਨਿਭਾਵੇ ਕਿਰਦਾਰ ਰਾਹੀਂ ਪੂਰੀ ਦੁਨੀਆ ਨੂੰ ਆਪਣਾ ਦੀਵਾਨਾ ਬਣਾਇਆ ਹੈ। ਧਰਮਿੰਦਰ ਨੇ ਆਪਣੇ ਸ਼ੁਰੂਆਤੀ ਦੇ ਦਿਨਾਂ ਤੋਂ ਲੈ ਕੇ ਹੁਣ ਤੀਕ ਆਪਣੇ ਕਿਰਦਾਰ ਦੇ ਕੱਦ ਨੂੰ ਉੱਚਾ ਰੱਖਿਆ ਹੋਇਆ ਹੈ।ਉਸ ਨੂੰ ਫਿਲਮੀ ਦੁਨੀਆ ਦਾ ਹੀਮੈਨ,ਪੰਜਾਬ ਦਾ ਬੱਬਰ ਸ਼ੇਰ ਵਰਗੇ ਅਨੇਕਾਂ ਖਿਤਾਬਾਂ ਨਾਲ ਨਿਵਾਜਿਆ ਗਿਆ ਹੈ। ਫ਼ਿਲਮੀ ਦੁਨੀਆ ਵਿਚ ਆਪਣੀ ਬਤੌਰ ਅਦਾਕਾਰੀ, ਨਿਰਮਾਤਾ, ਅਤੇ ਸਿਆਸਤਦਾਨ ਵਜੋਂ ਵਿਸ਼ੇਸ਼ ਪਹਿਚਾਣ ਬਣਾਉਣ ਵਾਲੇ ਇਸ ਪੰਜਾਬ ਦੇ ਪੁੱਤ ਦਾ ਜਨਮ‌ ਲੁਧਿਆਣਾ ਜ਼ਿਲੇ ਦੇ ਪਿੰਡ ਨਸਰਾਲੀ ਵਿੱਚ ਰਹਿਣ ਵਾਲੇ ਪਿਤਾ ਸ੍ਰੀ ਕੇਵਲ ਕੇਸ਼ਨ ਸਿੰਘ ਦਿਓਲ ਅਤੇ ਸਤਵੰਤ ਕੌਰ ਦੇ ਘਰ 8 ਦਸੰਬਰ 1935 ਨੂੰ ਹੋਇਆ। ਉਸ ਦਾ ਜੱਦੀ ਪਿੰਡ, ਡਾਂਗੋਂ, ਪੱਖੋਵਾਲ,ਦੇ ਨੇੜੇ (ਲੁਧਿਆਣਾ) ਵਿਖੇ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਧਰਮਿੰਦਰ ਭਾਰਤੀ ਸਿਨੇਮਾ ਵਿੱਚ ਸਭ ਤੋਂ ਸੋਹਣਾ ਤੇ ਮਹਾਨ ਫ਼ਿਲਮੀ ਸਿਤਾਰਿਆਂ ਵਿੱਚੋਂ ਇੱਕ ਹੈ ਹੁਣ ਤੱਕ ਉਸ ਖ਼ੂਬਸੂਰਤੀ ਨੇ ਵੱਡੇ ਵੱਡੇ ਫ਼ਿਲਮੀ ਸਿਤਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਉਦਾਹਰਨ ਦੇ ਤੌਰ ਤੇ ਸਾਲ 1997 ਵਿਚ, ਜਦੋਂ ਧਰਮਿੰਦਰ ਨੂੰ ਦਿਲੀਪ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਹੱਥੋਂ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ  ਤਕਰੀਬਨ  ਅਨੇਕਾਂ ਹੀ ਪ੍ਰਸਿੱਧ ਫਿਲਮਾਂ ਵਿੱਚ ਕੰਮ ਕੀਤਾ ਪਰ ਉਨ੍ਹਾਂ ਨੂੰ ਕਦੇ ਵੀ ਕਿਸੇ ਫਿਲਮਫ਼ੈਰੇਅਰ ਪੁਰਸਕਾਰ ਨਹੀਂ ਮਿਲਿਆ। ਇਸ ਮੌਕੇ ਬੋਲਦਿਆਂ ਦਲੀਪ ਕੁਮਾਰ ਨੇ ਕਿਹਾ ਕਿ ਜਦੋਂ ਵੀ ਉਹ ਪ੍ਰਮਾਤਮਾ ਨਾਲ ਮਿਲੇਗਾ ਤਾਂ ਮੈਂ ਪਹਿਲੀ ਸ਼ਿਕਾਇਤ ਇਹੀ ਕਰਾਂਗਾ ਕਿ ਤੂੰ ਧਰਮਿੰਦਰ ਦੇ ਰੂਪ ਵਾਂਗ ਖੂਬਸੂਰਤ ਨਹੀਂ ਬਣਾਇਆ।ਸਾਹਨੇਵਾਲ ਤੋਂ ਆਪਣਾ ਮੁੱਢਲਾ ਜੀਵਨ ਸ਼ੁਰੂ ਕਰਨ ਵਾਲੇ ਧਰਮਿੰਦਰ ਨੇ ਬਿਮਲ ਰਾਏ ਅਤੇ ਗੁਰੂ ਦੱਤ ਵਲੋਂ  ਫਿਲਮਫੇਅਰ ਵਿੱਚ ਇੱਕ ਫ਼ਿਲਮ ਲਈ ਦਿੱਤੇ ਇੱਕ ਇਸ਼ਤਿਹਾਰ ਤੋਂ ਪ੍ਰਭਾਵਿਤ ਹੋ ਕੇ ਮੁੰਬਈ ਪਹੁੰਚ ਕੇ  ਇੱਕ ਨਹੀਂ ਦੋ ਨਹੀਂ ਬਲਕਿ ਸੈਂਕੜੇ ਸੁਪਰਪ੍ਰਸਿੱਧ ਫਿਲਮਾਂ ਦੇ ਕੇ ਭਾਰਤੀ ਸਿਨੇਮਾ ਵਿਚ ਆਪਣੇ ਨਾਂ ਦੀ ਇੱਕ ਵੱਖਰੀ ਧਾਂਕ ਜਮਾਂਈ ਜੋ ਪੰਜਾਬੀਆਂ ਦਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਾ ਹਰਮਨ ਪਿਆਰਾ ਕਲਾਕਾਰ ਅਦਾਕਾਰ ਸਾਬਤ ਹੋਇਆ। ਅਰਜੁਨ ਹਿੰਗੌਰਾਨੀ ਦੀ ਫਿਲਮ ਦਿਲ ਭੀ ਤੇਰਾ ਹਮ ਵੀ, ਭੀ ਤੇਰੇ ਤੋਂ ਲੈ ਕੇ ਅਣਗਿਣਤ ਫ਼ਿਲਮਾਂ ਜਿਵੇਂ ਕਿ:-ਦਿਲ ਨੇ ਫਿਰ ਯਾਦ ਕੀਆ,ਫੂਲ ਔਰ ਪੱਥਰ,ਹਸੀਨ ਮੈਂ ਜਵਾਨ, ਜੁਗਨੂੰ, ਦੋਸਤ, ਚਰਸ, ਮਾਂ, ਚਾਚਾ ਭਤੀਜਾ, ਆਜ਼ਾਦ , ਹਕੂਮਤ, ਆਏ ਹੀ ਆਖ, ਗੰਗਾ ਤੇਰੇ ਦੇਸ਼ ਮੇਂ, ਵਤਨ ਕੇ ਰਖਵਾਲੇ, ਸ਼ਹਿਜ਼ਾਦੇ, ਮੁਰਦੋਂ ਵਾਲੀ ਬਾਤ, ਜ਼ਲਜ਼ਲਾ, ਤਹਿਲਕਾ, ਵਿਰੋਧੀ, ਕਹੋਰਾਮ, ਸਮਾਧੀ , ਕ੍ਰੋਧੀ, ਪਿਆਰ ਕਾ ਕਰਜ਼, ਤਾਕਤ, ਖੁੱਲੇਆਮ, ਨਾਕਾਬੰਦੀ  ਵਰਦੀ, ਮਰਦ ਕੀ ਜ਼ੁਬਾਨ, ਲੋਹਾ, ਫ਼ਰਿਸ਼ਤੇ, ਐਲਾਨੇ-ਏ-ਜੰਗ,ਜਾਨ ਹਥੇਲੀ ਪੇ,ਜਾਗੀਰ, ਸਲਤਨਤ ,ਯਮਲਾ ਪਗਲਾ ਦੀਵਾਨਾ 1ਅਤੇ 2, ਧਰਮਵੀਰ, ਚਰਸ, ਅਜ਼ਾਦ, ਕਾਤਲੋਂ ਕੇ ਕਾਤਿਲ, ਗਜ਼ਬ,  ਕਹਾਣੀ ਕਿਸਮਤ ਕੀ, ਖੇਲ ਖਿਲਾੜੀ ਕਾ, ਰਾਜਪੂਤ, ਜਾਨੀ ਦੋਸਤ, ਧਰਮ ਔਰ ਕਾਨੂੰਨ, ਮੈ ਇੰਤਕਾਮ ਲੂੰਗਾ, ਜੀਨ ਨਹੀਂ ਦੂੰਗਾ, ਰਾਮ ਬਲਰਾਮ ,ਮੇਰਾ ਗਾਉਂ ਮੇਰਾ ਦੇਸ਼ ਅਤੇ ਸ਼ੋਲੇ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਹਿੰਦੀ ਫਿਲਮਾਂ। ਹਿੰਦੀ ਫ਼ਿਲਮਾਂ ਤੋਂ ਇਲਾਵਾਂ ਧਰਮਿੰਦਰ ਨੇ ਪੰਜਾਬੀ ਫ਼ਿਲਮਾਂ ਚ ਵੀ ਅਭਿਨੈ ਕੀਤਾ ਜਿਵੇਂ ਕਿ:-ਦੋ ਸ਼ੇਰ,ਦੁਖ ਭੰਜਨ ਤੇਰਾ ਨਾਮ, ਤੇਰੀ ਮੇਰੀ ਇੱਕ ਜਿੰਦੜੀ ,ਪੁੱਤ ਜੱਟਾਂ ਦੇ ਅਤੇ ਕੁਰਬਾਨੀ ਜੱਟ ਦੀ ਵਰਗੀਆਂ ਆਦਿ ਫਿਲਮਾਂ। ਵੱਖ-ਵੱਖ ਡਾਇਰੈਕਟਰਾਂ ਅਤੇ ਐਕਟਰਸਾਂ ਨਾਲ ਕੰਮ ਕਰਨ ਵਾਲੇ ਧਰਮਿੰਦਰ ਨੇ ਆਪਣੀ ਦੋਵੇਂ ਪਤਨੀਆਂ ਪ੍ਰਕਾਸ਼ ਕੌਰ ਅਤੇ ਹੇਮਾ ਮਾਲਿਨੀ ਦੇ ਬੱਚਿਆਂ ਨੂੰ ਫਿਲਮਾਂ ਵਿਚ ਪ੍ਰਸਿੱਧੀ ਦਿਵਾਈ ਜੋ ਫਿਲਮੀ ਜਗਤ ਵਿਚ ਅੱਜ ਆਪਣੀ ਪਹਿਚਾਣ ਆਪ ਰੱਖਦੇ ਹਨ। ਸੈਂਕੜੇ ਫਿਲਮਾਂ ਅਤੇ ਪਦਮ ਭੂਸ਼ਣ ਵਰਗੇ ਅਨੇਕਾਂ ਐਵਾਰਡ ਪ੍ਰਾਪਤ ਕਰਨ ਵਾਲੇ ਸਾਡੇ ਹਿੰਦੀ ਫ਼ਿਲਮਾਂ ਦੇ ਹੀਮੈਨ ਨੂੰ ਦੁਨੀਆਵੀ ਲੋਕਾਂ ਨੇ ਦੋ ਵਾਰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਹਿਲਾਂ ਉਸਨੂੰ 2004 ਵਿੱਚ ਅਤੇ ਹੁਣ 2025 ਵਿਚ ਚ 89 ਸਾਲ ਦੀ ਉਮਰ ਚ ਸਾਰਿਆਂ ਨੇ ਉਸ ਨੂੰ Rip ਲਿਖਕੇ ਸ਼ਰਧਾਂਜਲੀ ਦਿੱਤੀ ਜਿਸ ਨੇ ਉਸਦੀ ਉਮਰ ਦੇ ਦਰਾਜ਼ ਨੂੰ ਹੋਰ ਵੜਵਾਂ ਦਿੱਤਾ।ਰੱਬ ਦਾ ਬਣਿਆ ਧਰਮਿੰਦਰ ਸ਼ਾਇਦ ਦੁਨੀਆ ਦਾ ਪਹਿਲਾ ਇੱਕ ਇਹ ਅਜਿਹਾ ਕਲਾਕਾਰ ਜੀਵ ਜਿਸਨੇ ਆਪਣੀ ਜ਼ਿੰਦਗੀ ਚ ਦੋ ਵਾਰ ਮੌਤ ਨੂੰ ਮਾਣਿਆ। ਫ਼ਿਲਮੀ ਪਰਦੇ ਤੇ ਜ਼ਿੰਦਗੀ ਅਤੇ ਮੌਤ ਦਾ ਖੇਲ ਖੇਡਣ ਵਾਲਾ ਖਤਰੋਂ ਕਾ ਖਿਲਾੜੀ ਐਲਾਨੇ -ਏ- ਜੰਗ ਕਰਦਾ ਹੋਇਆ ਅੱਜ 89 ਸਾਲ ਦੀ ਉਮਰ ਵਿੱਚ ਜ਼ਿੰਦਗੀ ਦੀ ਜੰਗ ਹਾਰ ਗਿਆ । ਧਰਮਿੰਦਰ ਭਾਵੇਂ ਸਰੀਰਕ ਤੌਰ ਤੇ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਰੁਖਸਤ ਹੋ ਗਿਆ ਪਰ ਉਹ ਆਪਣੀਆਂ ਤਮਾਮ ਫਿਲਮਾਂ ਚ ਨਿਭਾਵੇ ਅਹਿਮ ਕਿਰਦਾਰਾਂ ਦੇ ਸਕਦੇ ਹਮੇਸ਼ਾ ਹੀ ਭਾਰਤੀਆਂ ਦੇ ਦਿਲਾਂ ਵਿਚ ਵਸਦਾ ਰਹੇਗਾ।

ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
   99886-27880

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਿਹੜਾ ਕੰਮ ਅਖੌਤੀ ਪੰਥਕ ਸਰਕਾਰਾਂ ਨਹੀਂ ਕਰ ਸਕੀਆਂ ਉਹ ਮਾਨ ਸਰਕਾਰ ਨੇ ਕੀਤਾ- ਗਿਆਸਪੁਰਾ
Next articleTHE SCIENTIFIC IMPORTANCE OF GINGER