ਹਿੰਡਨਬਰਗ

ਗੁਰਵਿੰਦਰ ਕੰਗ

(ਸਮਾਜ ਵੀਕਲੀ)

ਹਿੰਡਨਬਰਗ ਨੇ ਇਹ ਕੈਸੀ ਮਾਰ ਹੈ ਮਾਰੀ,

ਅਡਾਨੀ ਦੀ ਅਮੀਰੀ ਮਿੱਟੀ ਚ ਮੇਲੀ ਸਾਰੀ,

ਟੌਪ ਟਿਵੈਂਟੀ ਸੂਚੀ ਵਿੱਚੋਂ ਹੋ ਗਿਆ ਬਾਹਰੀ,

ਸ਼ੇਅਰਾਂ ਵਿੱਚ ਘਪਲਾ ਕੀਤਾ ਸੀ ਬਹੁਤ ਭਾਰੀ,

ਕਰਕੇ ਹੇਰਾਫੇਰੀ ਭੋਲੇ ਲੋਕਾਂ ਨਾਲ ਠੱਗੀ ਮਾਰੀ,

ਇੰਟਰਪ੍ਰਾਈਸਸ ਵਿੱਚ ਗਿਰਾਵਟ ਹਜੇ ਹੈ ਜਾਰੀ,

ਹਰੇਕ ਵਰਗ ਤੇ ਕਬਜ਼ਾ ਕਰਨ ਦੀ ਸੀ ਤਿਆਰੀ,

ਅੱਤ ਜੋ ਬਾਹਲੀ ਚੁੱਕਦਾ ਫੇਰ ਰੱਬ ਫੇਰਦਾ ਆਰੀ,

ਕੰਗ ਇੱਕ ਹੱਥ ਦੇ ਨਾਲ ਕਦੇ ਨਾਂ ਵੱਜਦੀ ਤਾੜੀ,

ਸਰਕਾਰਾਂ ਰਲੀਆਂ ਨਾਲ,ਜਹਾਜ ਮਾਰ ਜਾਣ ਉਡਾਰੀ

ਗੁਰਵਿੰਦਰ ਕੰਗ

 

Previous article“ਭਗਤ ਰਵਿਦਾਸ ਜੀ”
Next articleਦੇਸ਼ ਦੀ ਵੰਡ