HOME “ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ”

“ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ”

2
 (ਸਮਾਜ ਵੀਕਲੀ) 
ਸੀਸ ਗੁਰਾਂ ਨੇ ਦਿੱਤਾ ਸੀਗਾ, ਸੁੱਤੀ ਅਣਖ ਜਗਾਉਣ ਦੀ ਖਾਤਰ,
ਹਿੰਦੂ ਧਰਮ ਦਾ ਤਿਲਕ ਜੰਜੂ, ਤੇ ਡੁੱਬਦਾ ਧਰਮ ਬਚਾਉਣ ਦੀ ਖਾਤਰ,
ਜ਼ਬਰ ਜ਼ੁਲਮ ਦਾ ਮੂੰਹ ਤੋੜਨ ਲਈ, ਮੁਗਲਾਂ ਨੂੰ ਸਮਝਾਉਣ ਦੀ ਖਾਤਰ,
ਨਿਹੱਥੇ ਤੇ ਲਾਚਾਰਾਂ ਨੂੰ, ਆਪਣੇ ਗਲੇ ਲਗਾਉਣ ਦੀ ਖਾਤਰ,
ਧਰਮ ਨੂੰ ਭੁੱਲੇ ਮੁਗਲਾਂ ਤਾਈਂ, ਧਰਮ ਦਾ ਸਬਕ ਸਿਖਾਉਣ ਦੀ ਖਾਤਰ,
ਧਰਮ ਦੇ ਉੱਤੋਂ ਜਾਨ ਨਹੀਂ, ਹੁੰਦੀ ਇਸ ਦਾ ਸਬਕ ਪੜ੍ਹਾਉਣ ਦੀ ਖਾਤਰ,
ਹਿੰਦੂ ਧਰਮ ਦੀਆਂ ਰਹੁ ਰੀਤਾਂ ਤੇ, ਡੁੱਬਦਾ ਧਰਮ ਬਚਾਉਣ ਦੀ ਖਾਤਰ,
ਬਲੀਦਾਨ ਦਾ ਸਬਕ ਕੀ ਹੁੰਦਾ, ਸਭਨਾਂ ਤਾਈਂ ਸਿਖਾਉਣ ਦੀ ਖਾਤਰ,
ਗੋਬਿੰਦ ਰਾਏ ਬਾਲ ਗੁਰਾਂ ਨੂੰ, ਧਰਮ ਦਾ ਪਾਠ ਪੜ੍ਹਾਉਣ ਦੀ ਖਾਤਰ,
ਕੁਰਬਾਨੀ ਦਾ ਸਬਕ ਕੀ ਹੁੰਦਾ, ਝੂਠਿਆਂ ਤਾਈਂ ਸਿਖਾਉਣ ਦੀ ਖਾਤਰ,
ਕਿੰਝ ਆਰਾ ਚਲਿਆ ਮਤੀ ਦਾਸ ਤੇ, ਇਸ ਦਾ ਗਿਆਨ ਕਰਾਉਣ ਦੀ ਖਾਤਰ,
ਸਤੀ ਦਾਸ ਕਿੰਝ ਰੂੰ ਵਿੱਚ ਸੜਿਆ, ਇਸ ਤੇ ਚਾਨਣ ਪਾਉਣ ਦੀ ਖਾਤਰ,
ਦੇਗ ‘ਚੁ ਉਬਲਿਆ ਕਿਵੇਂ ਦਿਆਲਾ, ਸੰਗਤਾਂ ਤਾਈਂ ਬਤਾਉਣ ਦੀ ਖਾਤਰ,
ਭਾਈ ਜੈਤਾ ਦੀ ਕੀ ਕੁਰਬਾਨੀ, ਜਗ ਨੂੰ ਇਹ ਦਿਖਾਉਣ ਦੀ ਖਾਤਰ,
ਮੱਖਣ ਸ਼ਾਹ ਲੁਬਾਣਾ ਕੀ ਸੀ ਇਸ ਦਾ ਸਬਕ ਪੜ੍ਹਾਉਣ ਦੀ ਖਾਤਰ,
ਗੁਰਾਂ ਨੇ ਆਪਣਾ ਸ਼ੀਸ਼ ਵਾਰਿਆ, ਡੁੱਬਦੀ ਹਿੰਦ ਬਚਾਉਣ ਦੀ ਖਾਤਰ,
ਸੰਦੀਪ ਗੁਰਾਂ ਨੇ ਦਿੱਤੀ ਸ਼ਹਾਦਤ, ਬੇੜੀ ਪਾਰ ਲਗਾਉਣ ਦੀ ਖਾਤਰ,
ਚਾਂਦਨੀ ਚੌਂਕ ਚ ਸ਼ੀਸ਼ ਵਾਰਿਆ, ਡੁੱਬਦੀ ਹਿੰਦ ਬਚਾਉਣ ਦੀ ਖਾਤਰ,
ਧਰਮ ਦੀ ਖ਼ਾਤਰ ਮਰਨਾ ਕੀ ਹੈ ? ਮੁਗਲਾਂ ਤਾਈਂ ਬਿਤਾਉਣ ਦੀ ਖਾਤਰ।
ਸੰਦੀਪ ਸਿੰਘ ‘ਬਖੋਪੀਰ’ 
ਸੰਪਰਕ:- 98153 2107
Previous article*ਪੀ.ਐੱਮ. ਸ੍ਰੀ ਸਕੂਲ ਰੱਤੇਵਾਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਮਾਰੀਆਂ ਮੱਲਾਂ*
Next articleਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਟਰੱਸਟ ਯੂ.ਕੇ ਦੀ ਹੋਈ ਵਿਸ਼ਾਲ ਇਕੱਤਰਤਾ