ਕਾਂਗਰਸ ਵਿਧਾਇਕ ਨੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ

ਬੰਗਲੂਰੂ (ਸਮਾਜ ਵੀਕਲੀ):  ਕਾਂਗਰਸ ਵਿਧਾਇਕ ਬੀ.ਜ਼ੈੱਫ. ਜ਼ਮੀਰ ਅਹਿਮਦ ਖਾਨ ਨੇ ਅੱਜ ਆਪਣੇ ਉਸ ਬਿਆਨ ਲਈ ਮੁਆਫ਼ੀ ਮੰਗ ਲਈ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਬਿਨਾਂ ਹਿਜਾਬ ਤੋਂ ਮੁਸਲਿਮ ਮਹਿਲਾਵਾਂ ਨਾਲ ਭਾਰਤ ’ਚ ਜਬਰ ਜਨਾਹ ਹੋਣਗੇ। ਸਭ ਪਾਸਿਓਂ ਆਲੋਚਨਾ ਹੋਣ ਮਗਰੋਂ ਇਸ ਬਿਆਨ ਲਈ ਮੁਆਫ਼ੀ ਮੰਗਦਿਆਂ ਕਾਂਗਰਸ ਆਗੂ ਨੇ ਕਿਹਾ, ‘ਮੈਂ ਸਾਡੇ ਮੁਲਕ ’ਚ ਔਰਤਾਂ ’ਤੇ ਹੋ ਰਹੇ ਜ਼ੁਲਮ ਤੇ ਜਬਰ ਜਨਾਹ ਦੇ ਮਾਮਲੇ ਦੇਖ ਕੇ ਡਰ ਗਿਆ ਸੀ। ਸਾਡੇ ਸਮਾਜ ਦੀ ਅਜਿਹੀ ਹਾਲਤ ਦੇਖ ਕੇ ਮੈਂ ਕਿਹਾ ਸੀ ਕਿ ਘੱਟੋ ਘੱਟ ਬੁਰਕਾ/ਹਿਜਾਬ ਸ਼ਾਇਦ ਅਜਿਹੀਆਂ ਘਟਨਾਵਾਂ ਨੂੰ ਰੋਕ ਸਕਦੇ ਹਨ। ਇਸ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਕਿਸੇ ਦੀ ਬੇਇੱਜ਼ਤੀ ਕਰਨਾ ਨਹੀਂ ਸੀ। ਜੇਕਰ ਕਿਸੇ ਨੂੰ ਇਸ ਨਾਲ ਠੇਸ ਪਹੁੰਚੀ ਹੋਵੇ ਤਾਂ ਮੈਂ ਮੁਆਫ਼ੀ ਮੰਗਦਾ ਹਾਂ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਜਾਬ ਵਿਵਾਦ: ਕਾਂਗਰਸ ਦੇ ਮੁਸਲਿਮ ਆਗੂ ਮੁੱਖ ਮੰਤਰੀ ਨੂੰ ਮਿਲੇ
Next articleਹਿਜਾਬ ਲਾਹੁਣ ਲਈ ਕਹਿਣ ’ਤੇ ਪ੍ਰੀਖਿਆ ਦਾ ਬਾਈਕਾਟ