HOME  ਹਾਈਵੋਲਟੇਜ ਤਾਰਾ ਨੀਵੀਆਂ ਹੋਣ ਕਾਰਨ  ਨੌਜਵਾਨ ਨੂੰ ਲੱਗਿਆ ਕਰੰਟ 

 ਹਾਈਵੋਲਟੇਜ ਤਾਰਾ ਨੀਵੀਆਂ ਹੋਣ ਕਾਰਨ  ਨੌਜਵਾਨ ਨੂੰ ਲੱਗਿਆ ਕਰੰਟ 

1

ਕਈ ਵਾਰ ਬਿਜਲੀ ਬੋਰਡ ਦੇ ਕਰਮਚਾਰੀਆ ਨੂੰ ਵੀ ਕੀਤੀ ਸੀ ਸ਼ਿਕਾਇਤ ਪਰ ਨਹੀਂ ਹੋਈ ਸੁਣਵਾਈ 

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)- ਪਿੰਡ ਪ੍ਰਵੇਜ ਨਗਰ ਦੀ ਪੰਚਾਇਤ ਵੱਲੋ ਪਿੰਡ ਦੀ ਫਿਰਨੀ ਤੇ ਕੰਕਰੀਟ ਦੀ ਸੜਕ ਬਣਾਉਣ ਵੇਲੇ ਮਜ਼ਦੂਰ ਨੂੰ  ਕਰੰਟ ਲੱਗਣ ਦਾ ਸਮਾਚਾਰ ਮਿਲਿਆ। ਜਿਸ ਦੇ ਚਲਦੇ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋ ਉਸਨੂੰ ਸਿਵਲ ਹਸਪਤਾਲ ਕਪੂਰਥਲਾ ਵਿਖ਼ੇ ਭਰਤੀ ਕਰਵਾਇਆ ਗਿਆ। ਡਾਕਟਰਾਂ ਦੇ ਕਹਿਣ ਤੇ ਮਰੀਜ਼ ਦੀ ਹਾਲਤ ਨਾਜ਼ੁਕ ਦੱਸਿਆ ਜਾ ਰਹੀ ਹੈ। ਪਿੰਡ ਦੀ ਪੰਚਾਇਤ ਤੇ ਪਿੰਡ ਨਿਵਾਈਆਂ ਨੇ ਦੱਸਿਆ ਕਿ  ਕਈ ਵਾਰ ਇਹਨਾਂ ਹਾਈਵੋਲਟੇਜ ਤਾਰਾਂ ਨੂੰ ਉੱਪਰ ਕਰਨ ਲਈ ਬਿਜਲੀ ਬੋਰਡ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ । ਪਰ ਬਿਜਲੀ ਬੋਰਡ ਦੇ ਕਰਮਚਾਰੀਆ ਨੇ ਇਸ ਨੂੰ ਅਣਦੇਖਿਆ ਕੀਤਾ ।ਸਰਪੰਚ ਜਸਵਿੰਦਰ ਸਿੰਘ, ਮੈਂਬਰ ਸਤਬੀਰ ਸਿੰਘ, ਸੁਖਜੀਤ ਸਿੰਘ,ਜਸਵਿੰਦਰ ਸਿੰਘ,ਹਰਮੀਤ ਸਿੰਘ, ਅਮਨਦੀਪ ਸਿੰਘ,ਬੱਗਾ ਸਿੰਘ ਮੈਂਬਰ,ਨਵਰੂਪ ਸਿੰਘ ਜਸਵਿੰਦਰ ਸਿੰਘ ਆਦਿ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਤਾਰਾਂ ਨੂੰ ਉੱਚਾ ਕੀਤਾ ਜਾਵੇ ਤਾਂ ਕਿ ਕਿਸੇ ਹੋਰ ਨਾਲ ਅਜਿਹਾ ਹਾਦਸਾ ਨਾ ਹੋ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਨੇ ਲਗਾਈ 8 ਕਿਲੋਮੀਟਰ ਦੀ ਕ੍ਰਾਸ ਕੰਟਰੀ।
Next articleSUNDAY SAMAJ WEEKLY = 20/07/2025