ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਪਿੰਡ ਗੁਣਾਚੌਰ ਹਾਈ ਸਕੂਲ ਵਿੱਚ ਅਦਿਤਿਆ ਵੇਟ ਲਿਫਟਰ ਦਾ ਸਨਮਾਨ ਕੀਤਾ ਜੋ ਕਿ ਪਿਛਲੇ ਦਿਨੀਂ ਆਲਇੰਡੀਆ ਇੰਟਰ ਯੂਨੀਵਰਸਿਟੀ ਵਿੱਚੋਂ ਗੋਲਡ ਮੈਡਲ ਅਤੇ ਬਰਾਊਨ ਮੈਡਲ ਤੇ ਜਿੱਤਾਂ ਪ੍ਰਾਪਤ ਕੀਤੀਆਂ ਸਨ, ਇਸ ਸਮੇਂ ਅਦਿਤਿਆ ਦੇ ਕੋਚ ਜਗਦੀਸ਼ ਕੁਮਾਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ, ਇਸ ਸਮੇਂ ਨੈਸ਼ਨਲ ਕੋਚ ਸਾਹਿਬ ਜਗਦੀਸ਼ ਕੁਮਾਰ ਨੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਪ੍ਰੇਰਿਤ ਕੀਤਾ, ਇਸ ਸਮੇਂ ਗੁਣਾਚੌਰ ਹਾਈ ਸਕੂਲ ਵਿੱਚ ਮਜੂਦ ਮੇਹਨਤੀ ਸਟਾਫ ਅਤੇ ਤਲਵਿੰਦਰ ਸਿੰਘ ਸ਼ੇਰਗਿੱਲ ਸਰਪੰਚ, ਸਵਿਤਾ ਕੁਮਾਰੀ ਪੰਚ, ਨੀਤਾਂ ਰਾਣੀ ਪੰਚ, ਗੁਰਦੇਵ ਰਾਮ ਪੰਚ,ਮੰਗਲ ਪੰਚ, ਪਰਮਜੀਤ ਪੰਚ, ਸੁਰਿੰਦਰ ਕੁਮਾਰ ਪੰਚ ਪਿੰਡ ਦੀ ਗ੍ਰਾਮ ਪੰਚਾਇਤ ਗੁਣਾਚੌਰ ਅਤੇ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj