(ਸਮਾਜ ਵੀਕਲੀ)
ਵਾਲੀ ਜਹਾਨ ਦਾ ਤੋਰ ਕੇ ਪੁੱਤਰਾਂ ਨੂੰ,
ਅੱਜ ਰੱਬ ਦਾ ਸ਼ੁਕਰ ਮਨਾ ਰਿਹਾl
ਦੇ ਕੇ ਸੰਗਤ ਸਿੰਘ ਨੂੰ ਜਿੰਮੇਵਾਰੀ,
ਕਲਗੀ ਉਸ ਦੇ ਸਿਰ ਤੇ ਸਜਾ ਰਿਹਾl
ਮਨ ਕੇ ਹੁਕਮ ਪੰਜ ਪਿਆਰਿਆ ਦਾ,
ਗੜ੍ਹੀ ਚਮਕੌਰ ਦੀ ਤੋਂ ਚ
ਚੱਲਣ ਲੱਗਾl
ਛੱਡ ਕੇ ਜੈਕਾਰੇ ਸਿੱਖਾਂ ਤੋਰ ਦਿਤਾ,
ਕਹਿੰਦੇ ਉੱਚ ਦਾ ਪੀਰ ਹੈ ਚੱਲਣ ਲੱਗਾl
ਤੁਰਿਆ ਜਾਵੇ ਰੱਬ ਦੇ ਭਾਣੇ ਅੰਦਰ,
ਤੇਰਾ ਤੁਝ ਕੋ ਸੌਂਪ ਕੇ ਕਯਾ ਲਾਗੇ ਮੇਰਾl
ਮਾਛੀਵਾੜੇ ਦੇ ਰਸਤੇ ਤੇ ਹੋ ਤੁਰਿਆ,
ਰੱਬ ਆਪ ਹੈ ਅਕਾਲ ਪੁਰਖ ਰੂਪ ਦਸੇਰਾl
ਬਹਿ ਗਏ ਸਤਿਗੁਰੂ ਜੰਗਲ ਵਿਚ,
ਮਾਛੀਵਾੜੇ ਦਾ ਕਣ ਕਣ ਝੁਮਣ ਲੱਗਾ l
ਜੀਵ ਜੰਤੂ ਵੀ ਸ਼ਾਂਤ ਹੋ ਗਏ ਸੀ,
ਹਰ ਰੱਬ ਦਾ ਜੀਅ ਗਾਉਣ ਲੱਗਾl
ਨਬੀ ਖਾਂ ਤੇ ਗਨੀਂ ਖਾਂ ਦੋ ਭਗਤ ਹੈਸੀ,
ਮਿਲਨੇ ਦੀ ਤਾਂਘ ਸੀ ਰੱਖੀ ਚਿਰ ਦੀ l
ਲੱਗਾ ਪਤਾ ਗੁਰੂ ਜੀ ਆਏ ਕੋਲ,
ਇਹ ਲੱਭਦੇ ਸੀ ਹਰ ਪਾਸੇ ਫਿਰਦੇl
ਹੱਥ ਜੋੜ ਕੇ ਕਰ ਰਹੇ ਅਰਜੋਈ,
ਗੁਰੂ ਸਾਹਿਬ ਦੇ ਚਰਨਾਂ ਵਿਚ ਸੀ l
ਸਾਨੂੰ ਦਿਉ ਆਗਿਆ ਗੁਰੂ ਜੀ,
ਹੁਣ ਸੇਵਾ ਨਿਭਾਓਣ ਦੀ ਜੀl
ਜਿੰਦ ਕੁਰਬਾਨ ਕਰ ਦੇਵਾਂਗੇ,
ਆਵੇਗਾ ਨਾ ਵੈਰੀ ਕੋਲ ਤੁਹਾਡੇl
ਚੁੱਕ ਪਲੰਘ ਗੁਰੂ ਜੀ ਦਾ,
ਕਹਿੰਦੇ ਚਲੀਏ ਸਾਹਿਬ ਘਰ ਸਾਡੇl
ਲਿਜਾ ਕੇ ਘਰ ਸੇਵਾ ਕਮਾਈ ਖੂਬ,
ਜੀਵਨ ਸਫਲ ਬਣਾ ਗਏ ਦੋ ਭਾਈl
ਘਰ ਦੇ ਬਾਹਰ ਪਹਿਰਾ ਲਾ ਕੇ ਸੀ,
ਸਤਿ ਗੁਰੂ ਦੀ ਰਹਿਮਤ ਸੀ ਪਾਈ ਖੂਬ l
ਦੋ ਦਿਨ ਦੋ ਰਾਤਾਂ ਕੱਟ ਕੇ,
ਗੁਰੂ ਜੀ ਅੱਗੇ ਚਾਲੇ ਪਾ ਗਏl
ਅਸੀਸਾਂ ਦੀਆਂ ਲਾ ਝੱੜੀਆਂ,
ਦੇ ਕੇ ਬਰਕਤਾਂ ਨਿਹਾਲ ਕਰ ਗਏl
ਮਾਤਾ ਹਰਦੇਈ ਦਾ ਦਿੱਤਾ ਚੋਲਾ
ਨੀਲਾ ਰੰਗ ਲਲਾਰੀ ਤੋਂ ਕਰਵਾ ਦਿਤਾl
ਬਿਠਾ ਕੇ ਪਲੰਗ ਤੇ ਗੁਰੂ ਜੀ ਨੂੰ
ਮਾਛੀਵਾੜੇ ਤੋਂ ਵਿਦਾ ਕਰਵਾ ਦਿਤਾ l
ਅੱਲ੍ਹਾ ਨੂੰ ਮੰਨਣ ਵਾਲੇ ਹੀਂ ਸੀ
ਗੜ੍ਹੀ ਵਿਚ ਹਮਲਾ ਕਰਨ ਵਾਲੇ
ਅੱਲ੍ਹਾ ਨੂੰ ਮੰਨਣ ਵਾਲੇ ਹੀਂ ਸੀ
ਨਬੀ ਗਨੀ ਖਾਂ ਧਰਮ ਨਿਭਾਉਣ ਵਾਲੇ
ਰਮਨਦੀਪ ਕੌਰ
ਬਟਾਲਾ