ਤਾਮਿਲਨਾਡੂ ਤੇ ਕੇਰਲਾ ਵਿਚ ਹਾਈ ਅਲਰਟ

ਚੇਨੱਈ (ਸਮਾਜ ਵੀਕਲੀ):ਜੰਮੂੁ ਵਿਚ ਏਅਰ ਫੋਰਸ ਕੇਂਦਰ ਉਤੇ ਹੋਏ ਡਰੋਨ ਹਮਲੇ ਤੋਂ ਬਾਅਦ ਕੇਂਦਰੀ ਖ਼ੁਫੀਆ ਏਜੰਸੀਆਂ ਨੇ ਤਾਮਿਲਨਾਡੂ ਤੇ ਕੇਰਲਾ ਵਿਚ ਵੀ ਉੱਚ ਪੱਧਰ ਦੀ ਚਿਤਾਵਨੀ ਜਾਰੀ ਕੀਤੀ ਹੈ। ਸੂਤਰਾਂ ਮੁਤਾਬਕ ਏਜੰਸੀਆਂ ਨੇ ਤਾਮਿਲਨਾਡੂ ਤੇ ਕੇਰਲਾ ਦੀ ਪੁਲੀਸ ਨਾਲ ਖ਼ੁਫੀਆ ਜਾਣਕਾਰੀ ਸਾਂਝੀ ਕੀਤੀ ਹੈ ਤੇ ਡਰੋਨ ਵਰਗੀ ਘੁਸਪੈਠ ਲਈ ਤਿਆਰ ਰਹਿਣ ਵਾਸਤੇ ਕਿਹਾ ਹੈ। ਏਜੰਸੀਆਂ ਮੁਤਾਬਕ ਕਈ ਅਤਿਵਾਦੀ ਸੰਗਠਨ ਡਰੋਨਾਂ ਦੀ ਵਰਤੋਂ ਦੀ ਸੰਭਾਵਨਾ ਤਲਾਸ਼ ਰਹੇ ਹਨ। ਦੱਸਣਯੋਗ ਹੈ ਕਿ ਚੀਨ ਨੇ ਸ੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਤਾਮਿਲਨਾਡੂ ਤੇ ਕੇਰਲਾ ਦੇ ਤੱਟੀ ਇਲਾਕਿਆਂ ਵਿਚ ਤੱਟ ਰੱਖਿਅਕ ਤੇ ਭਾਰਤੀ ਜਲ ਸੈਨਾ ਦੀ ਇੰਟੈਲੀਜੈਂਸ ਹਾਈ ਅਲਰਟ ਉਤੇ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀਨਗਰ ਵਿਚ ਡਰੋੋਨ ’ਤੇ ਪਾਬੰਦੀ ਲੱਗੀ
Next articleਰਾਖਵੇਂਕਰਨ ਦੀ ਮੰਗ: ਮਰਾਠਾ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਪ੍ਰਦਰਸ਼ਨ