ਖੇਮਕਰਨ ’ਚ ਇੱਕ ਅਰਬ 65 ਕਰੋੜ ਰੁਪਏ ਮੁੱਲ ਦੀ ਹੈਰੋਇਨ ਜ਼ਬਤ

ਭਿਖੀਵਿੰਡ (ਸਮਾਜ ਵੀਕਲੀ):  ਖੇਮਕਰਨ ਸਥਿਤ ਬੀਐੱਸਐਫ਼ ਦੀ 101 ਬਟਾਲੀਅਨ ਨੇ ਪਾਕਿਸਤਾਨ ਵਲੋਂ ਭਾਰਤ ਵਿਚ ਨਸ਼ਾ ਭੇਜਣ ਦੀ ਇੱਕ ਹੋਰ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਇੱਕ ਅਰਬ 65 ਕਰੋੜ ਰੁਪਏ ਮੁੱਲ ਦੀ 32 ਕਿਲੋ 900 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀਐੱਸਐੱਫ ਨੇ ਖੇਮਕਰਨ ਸੈਕਟਰ ਵਿਚ ਅੱਜ ਤੜਕਸਾਰ ਬੀਓਪੀ ਮੀਆਂਵਾਲ ਉਤਾੜ ਤੋਂ 22 ਪੈਕੇਟ ਬਰਾਮਦ ਕੀਤੇ ਜੋ ਪਾਕਿਸਤਾਨ ਵਲੋਂ ਭਾਰਤੀ ਖੇਤਰ ਅੰਦਰ ਸੁੱਟੇ ਗਏ ਸਨ। ਪਾਕਿਸਤਾਨ ਵਲੋਂ ਭੇਜੀ ਗਈ ਇਸ ਵੱਡੀ ਖੇਪ ਨੂੰ ਬਰਾਮਦ ਕਰਨ ਵਿਚ ਬੀਐੱਸਐੱਫ਼ ਨੂੰ ਵੱਡੀ ਸਫ਼ਲਤਾ ਮਿਲੀ ਹੈ। ਬੀਐੱਸਐਫ਼ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਉਨ੍ਹਾਂ ਦੇ ਜਵਾਨ ਪਾਕਿਸਤਾਨ ਦੀ ਹਰ ਘਟੀਆ ਹਰਕਤ ’ਤੇ ਲਗਾਤਾਰ ਬਾਜ਼ ਅੱਖ ਰੱਖ ਰਹੇ ਹਨ ਤੇ ਉਨ੍ਹਾਂ ਦੀ ਹਰ ਗਤੀਵਿਧੀ ਨੂੰ ਨਾਕਾਮ ਕਰਨ ਲਈ ਉਹ ਲਗਾਤਾਰ ਚੌਕਸ ਹਨ। ਅਕਸਰ ਦੇਖਿਆ ਗਿਆ ਹੈ ਕਿ ਜਦੋਂ ਵੀ ਸੰਘਣੀ ਧੁੰਦ ਹੁੰਦੀ ਹੈ ਤਾਂ ਪਾਕਿਸਤਾਨ ਵਲੋਂ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ ਦੇ ਮਾਮਲਿਆਂ ਵਿਚ ਵਾਧੇ ਮਗਰੋਂ ਦਿੱਲੀ ’ਚ ਅੱਜ ਤੋਂ ਰਾਤ ਦਾ ਕਰਫਿਊ
Next articleਬੇਰੁਜ਼ਗਾਰ ਅਧਿਆਪਕਾਂ ਅਤੇ ਪਿੰਡਾਂ ਵਾਸੀਆਂ ਨੇ ਵਿਧਾਇਕ ਨੂੰ ਘੇਰ ਕੇ ਪੁੱਛੇ ਤਿੱਖੇ ਸਵਾਲ