” ਵਿਰਸਾ ਪੰਜਾਬ ਦਾ “

ਵੀਨਾ ਬਟਾਲਵੀ

(ਸਮਾਜ ਵੀਕਲੀ)

ਸਾਂਝਾਂ ਵਾਲ਼ੀ ਹੁਣ ਕੋਈ ਗੱਲ ਨਾ ਰਹੀ
ਝੱਲਦਾ ਨ੍ਹੀਂ ਹੁਣ ਕੋਈ ਕਿਸੇ ਦੀ ਕਹੀ
ਤੇਹ ਵਾਲਾ ਪਾਣੀ ਮੁੱਕਿਆ ਚਨਾਬ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਮੋਬਾਇਲ ਨੇ ਖਾਲੀ ਕਿਤਾਬ ਪਿਆਰੀ
ਗਈ ਖਿਡਾਰੀਆਂ ਦੀ ਹੁਣ ਮੱਤ ਮਾਰੀ
ਜੁੱਸਾ ਨ੍ਹੀਂ ਰਿਹਾ ਹੁਣ ਰੋਹਬ ਤਾਬ੍ਹ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਕਬੱਡੀ ਖੋ-ਖੋ ਗੀਟੇ ਹੁਣ ਦੂਰ ਹੋਏ
ਦਿਲ ਦੀ ਸਾਂਝ ਦੇ ਵੀ ਪੂਰੇ ਗਏ ਟੋਏ
ਹੋ ਗਿਆ ਹੇ ਘਾਣ ਦਿਲਾਂ ਵਾਲੇ ਖਾਬ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਪੰਜ ਆਬ ਹੁਣ ਇਤਿਹਾਸ ਹੋ ਗਏ
ਜਿਵੇਂ ਪਲੇ ਰੁੱਖ ਕੋਈ ਗੈਰ ਪੁੱਟ ਲੇ
ਪੰਨਾ ਖ਼ੂਨੀ ਹੋ ਗਿਆ ਨੂਰੀ ਕਿਤਾਬ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਟੱਪੇ ਤੇ ਢੋਲਿਆਂ ਦੀ ਮੁੱਕੀ ਹੁਣ ਵਾਰੀ
ਪਿਆਰ ਤੇ ਸਾਂਝ ਦੀ ਸੁੱਕਗੀ ਕਿਆਰੀ
ਪਲ ਗਿਆ ਬੂਟਾ ਹਾਊਮੈ ਦੀ ਜਾਗ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਸਾਂਝੇ-ਪਰਿਵਾਰ ਵਾਲੀ ਸਾਂਝ ਟੁੱਟਗੀ
ਪਿਆਰ-ਸਤਿਕਾਰ ਵਾਲੀ ਗੱਲ ਮੁੱਕਗੀ
‘ਕੱਲਾ ‘ਕੱਲਾ ਰਹਿ ਹੁਣ ਦੁੱਖ ਝਾਗਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਸੱਭਿਆਚਾਰ ਸਾਡਾ ਬੇ ਰੰਗ ਹੋ ਗਿਆ
ਲੱਚਰਤਾ ਨਾਲ ਇਹ ਨਿਸੰਗ ਹੋ ਗਿਆ
ਰੱਬਾ ਰੱਖੀ ਹੱਥ ਨਿਤਾਣੇ ਨੂੰ ਤਾਣ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਹਾਲੀਆਂ ਪੰਜਾਬੀਆਂ ਨੇ ਹਲ਼ ਛੱਡਤੇ
ਕੰਮ-ਕਾਰ ਵਾਲ਼ਿਆਂ ਦੇ ਗਲ ਵੱਡਤੇ
ਰੁਖ ਕਰ ਲਿਆ ਹੁਣ ਹੱਦਾਂ ਪਾਰ ਦਾ
ਚੱਲਿਆ ਗੁਆਚ ਵਿਰਸਾ ਪੰਜਾਬ ਦਾ

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਆ ਜਾ ਨਾਨਕ’
Next articleਕਿਸਾਨੀ ਸੰਘਰਸ਼-ਜਬਰ ਉੱਤੇ ਸਬਰ ਦੀ ਜਿੱਤ