ਮਹਿਤਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਜਿਲ੍ਹਾ ਕੈਸ਼ੀਅਰ ਅਤੇ ਬਲਾਕ ਪ੍ਰਧਾਨ ਪਰਮਜੀਤ ਕੌਰ ਵਲੋਂ ਕਿਹਾ ਗਿਆ ਹੈ ਕਿ ਨਕੋਦਰ ਦੀਆਂ ਲਗਭਗ 170 ਆਂਗਣਵਾੜੀ ਵਰਕਰਾਂ ਹੈਲਪਰਾ ਨੂੰ ਪਿਛਲੇ 3 ਮਹੀਨਿਆ ਤੋਂ ਸੈਂਟਰਲ ਅਤੇ ਸਟੇਟ ਦੋਨਾਂ ਦਾ ਮਾਣ ਭੱਤਾ ਨਹੀਂ ਮਿਲਿਆ ਜਿਸ ਕਾਰਨ ਵਰਕਰਾਂ ਹੈਲਪਰਾ ਦੇ ਘਰਾਂ ਦਾ ਚੁੱਲ੍ਹਾ ਨਹੀਂ ਬਲ ਰਿਹਾ ਹੈ। ਯੂਨੀਅਨ ਦੀ ਜ਼ਿਲ੍ਹਾ ਕੈਸ਼ੀਅਰ ਅਤੇ ਬਲਾਕ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਨੇ ਅੱਜ ਨਕੋਦਰ ਵਿਖੇ ਮੀਟਿੰਗ ਨੂੰ ਸੰਬੋਧਿਤ ਕਰਦੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਾਨੂੰ ਕਦੀ ਵੀ ਸਮੇਂ ਸਿਰ ਤਨਖ਼ਾਹ ਨਹੀਂ ਮਿਲੀ ਉਨ੍ਹਾਂ ਕਿਹਾ ਕਿ ਸਰਕਾਰ ਦੇ ਸੱਤਾ ਚ ਆਉਣ ਤੋਂ ਪਹਿਲਾਂ ਹੋਰ ਵਾਅਦੇ ਸੀ ਤੇ ਹੁਣ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਆਗੂਆਂ ਨੇ ਮੰਗ ਕੀਤੀ ਹੈ ਕੇ ਸਾਡਾ ਮਾਣ ਭੱਤਾ ਮਹੀਨੇ ਦੀ 3 ਤਰੀਕ ਤਕ ਦਿੱਤਾ ਜਾਣਾ ਚਾਹੀਦਾ ਹੈ।ਉਹਨਾਂ ਸਰਕਾਰ ਤੇ ਦੋਸ਼ ਲਗਾਇਆ ਕਿ ਸਾਨੂੰ ਹਰ ਵਾਰ ਮਾਣ ਭੱਤਾ ਲੈਣ ਲਈ ਸੰਘਰਸ਼ ਕਰਨਾ ਪੈਂਦਾ ਹੈ ਇਸ ਮੀਟਿੰਗ ਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਜਦ ਤੱਕ ਸਾਡਾ ਮਾਣ ਭੱਤਾ ਨਹੀਂ ਦਿੱਤਾ ਜਾਵੇਗਾ ਅਸੀਂ ਪੋਸ਼ਣ ਟਰੈਕਰ ਓਪਨ ਨਹੀਂ ਕਰਾਂਗੇ ਅਤੇ ਕੋਈ ਵੀ ਆਨਲਾਈਨ ਕੰਮ ਅਤੇ ਮਹੀਨਾਵਾਰ ਰਿਪੋਰਟਾਂ ਨਹੀਂ ਦਿੱਤੀਆਂ ਜਾਣਗੀਆ । ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਅਤੇ ਨਾ ਹੀ ਵਿਭਾਗ ਦੇ ਮੰਤਰੀ ਵਲੋਂ ਇਸ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਜੇਕਰ ਸਾਨੂੰ ਮਾਣ ਭੱਤਾ ਨਾ ਮਿਲਿਆ ਤਾਂ ਬਲਾਕ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਅੱਜ ਨਕੋਦਰ ਚ ਹੋਈ ਮੀਟਿੰਗ ਵਿਚ ਬਲਾਕ ਦੇ ਸਾਰੇ ਅਹੁਦੇਦਾਰਾਂ ਨੇ ਭਾਗ ਲਿਆ ਜਿਸ ਚ ਪਰਮਜੀਤ ਕੌਰ ਬਲਾਕ ਪ੍ਰਧਾਨ, ਨੀਲਮ ਦੇਵੀ ਸੈਕਟਰੀ, ਹਰਮੇਸ਼ ਕੌਰ, ਖ਼ੁਸ਼ਵੰਤ ਕੌਰ,ਰਾਜ ਰਾਣੀ,ਸਰਿਤਾ, ਸੁਖਜੀਤ ਕੌਰ ਗੁਰਬਖਸ਼ ਕੌਰ, ਸੁਖਵਿੰਦਰ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ,ਰਜਨੀ ਪੂਨਮ, ਬਲਰਾਣੀ, ਹਰਜਿੰਦਰ ਕੌਰ ਆਦਿ ਮੈਬਰਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj