ਲਾਚਾਰੀ ਤੇ ਜ਼ਿੰਮੇਵਾਰੀ

ਚਰਨਜੀਤ ਸਿੰਘ ਰਾਜੌਰ
(ਸਮਾਜ ਵੀਕਲੀ) ਪਿਤਾ ਕਹਿੰਦਾ ਉਸਦਾ ਟੈਨਸਨ ਨਾਲ ਮਰ ਗਿਆ, ਅਸੀਂ ਸਾਰੇ ਸੁੱਤੇ ਪਏ ਸੀ ਤੇ ਮੇਰੇ ਪਾਪਾ ਨੇ ਆਪਣੇ ਉਪਰ ਪੈਟਰੋਲ ਪਾ ਕੇ ਅੱਗ ਲਾ ਲਈ। ਮੰਮੀ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਮੰਮੀ ਆਪ ਸੜ ਗਈ। ਕੋਈ ਬਚਾਉਣ ਨਹੀਂ ਆਇਆ, ਕੁੱਝ ਵੀਰੇ ਤੇ ਆਂਟੀ ਵੀਡੀਓ  ਬਣਾ ਰਹੇ ਸੀ। ਸੱਤ ਸਾਲਾਂ ਦਾ ਮੋਹਿਤ ਜਿਸ ਨੇ ਇੱਕ ਸਾਲ ਦੀ ਆਪਣੀ ਇੱਕ ਭੈਣ ਗੋਦੀ ਚੁੱਕੀ ਹੋਈ ਸੀ ਅਤੇ ਦੋ ਭੈਣਾਂ ਜਿਨ੍ਹਾਂ ਦੀ ਉਮਰ ਪੰਜ ਤੇ ਤਿੰਨ ਸਾਲ ਹੋਵੇਗੀ ਦੇ ਹੱਥ ਫੜੇ ਹੋਏ ਸਨ ਨੂੰ ਸਰਕਾਰੀ ਡਿਸਪੈਂਸਰੀ ਤੋਂ ਦਵਾਈ ਦਵਾਉਣ ਆਇਆ, ਡਾਕਟਰ ਨੂੰ ਉਦੋਂ ਦੱਸ ਰਿਹਾ ਸੀ ਜਦੋਂ ਡਾਕਟਰ ਨੇ ਇੱਕ ਵਾਰ ਉਸ ਨੂੰ ਇਹ ਕਹਿ ਕੇ ਮੋੜ ਦਿੱਤਾ  ਕਿ ਆਪਣੇ ਮੰਮੀ-ਪਾਪਾ ਨੂੰ ਨਾਲ ਲੈਕੇ ਆਵੋ ਫਿਰ ਦਵਾਈ ਦੇਵਾਂਗੇ। ਉਹ ਜਦੋਂ ਅੱਧਾ ਘੰਟਾ ਡਿਸਪੈਂਸਰੀ ਦੀ ਕੰਧ ਦੇ ਬਾਹਰ ਇੰਤਜ਼ਾਰ ਕਰਨ ਤੋਂ ਬਾਅਦ ਫਿਰ ਅੰਦਰ ਆਇਆ ਤਾਂ ਡਾਕਟਰ ਦੇ ਪੁੱਛਣ ਤੇ ਦੱਸਣ ਲੱਗਾ ਕਿ ਮੈਂ ਹੀ ਆਇਆ ਹਾਂ, ਹੋਰ ਕੋਈ ਨਹੀਂ ਆਵੇਗਾ ਕਿਉਂਕਿ ਮੰਮੀ ਕੰਮ ਕਰਨ ਗਈ ਹੈ, ਪਾਪਾ ਮਰ ਗਿਆ ਹੈ। ਦੋ ਭੈਣਾਂ ਨੂੰ ਜੁਲਾਬ ਦੀ ਦਵਾਈ ਦਵਾ ਕੇ ਜਦੋਂ ਵਾਪਸ ਜਾ ਰਿਹਾ ਸੀ ਤਾਂ ਡਾਕਟਰ ਨੇ ਪੁੱਛਿਆ ਕਿ ਤੂੰ ਸਕੂਲ ਨਹੀਂ ਜਾਂਦਾ ਤਾਂ ਆਪਣੀ ਗੋਦੀ ਚੁੱਕੀ ਭੈਣ ਦੇ ਸਿਰ ਤੇ ਹੱਥ ਫੇਰਦਿਆਂ ਇਹ ਕਹਿੰਦਾ-ਕਹਿੰਦਾ ਬਾਹਰ ਚਲਾ ਗਿਆ ਕਿ ਜਦੋਂ ਇਹ ਥੋੜੀ ਹੋਰ ਵੱਡੀ ਹੋ ਗਈ ਤਾਂ ਸਕੂਲ ਜਾਇਆ ਕਰਾਂਗਾ।
ਚਰਨਜੀਤ ਸਿੰਘ ਰਾਜੌਰ
8427929558
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ।
Next articleਅੰਬਾਂ ਵਾਲੀ ਬੰਬੀ