HOME ਬੇਸਹਾਰਾ ਗਾਂ ਅਤੇ ਕਾਰ ਨਾਲ ਟੱਕਰ ਬੇਸਹਾਰਾ ਗਾਂ ਗੰਭੀਰ ਜਖਮੀ ...

ਬੇਸਹਾਰਾ ਗਾਂ ਅਤੇ ਕਾਰ ਨਾਲ ਟੱਕਰ ਬੇਸਹਾਰਾ ਗਾਂ ਗੰਭੀਰ ਜਖਮੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ

1

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਰੈਲਮਾਜਰਾ ਟੋਪਾਨ ਫੈਕਟਰੀ ਦੇ ਸਾਹਮਣੇ ਬੇਸਹਾਰਾ ਗਾਂ ਕਾਰ ਨਾਲ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਰੈਲਮਾਜਰਾ ਨੇੜੇ ਟੋਪਾਨ ਫੈਕਟਰੀ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਨੇ ਤਰੁੰਤ ਜਾ ਕੇ ਦੇਖਿਆ ਕਿ ਇੱਕ ਆਟਿਕਾ ਕਾਰ ਜਿਸ ਦਾ ਨੰਬਰ ਪੀ ਬੀ 01ਡੀ 8023ਜਿਸ ਨੂੰ ਰਵੀ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਸਾਹਨੇਵਾਲ ਲੁਧਿਆਣਾ ਚਲਾ ਰਿਹਾ ਸੀ ।ਇਹ ਕਾਰ ਰੋਪੜ੍ਹ ਤੋਂ ਬਲਾਚੌਰ ਸਾਈਡ ਜਾ ਰਹੀ ਸੀ ਜਦੋਂ ਇਹ ਕਾਰ ਉਪਰੋਕਤ ਸਥਾਨ ਤੇ ਪਹੁੰਚੀ ਤਾਂ ਇਸ ਦੇ ਸਾਹਮਣੇ ਇੱਕ ਬੇਸਹਾਰਾ ਗਾਂ ਆ ਗਈ ਜਿਸ ਨੂੰ ਬਚਾਉਣ ਲਈ ਡਰਾਈਵਰ ਨੇ ਬ੍ਰੇਕ ਮਾਰੀ ਪਰ ਕਾਰ ਗਾਂ ਵਿੱਚ ਜਾ ਵੱਜੀ ਜਿਸ ਨਾਲ ਗਾਂ ਗੰਭੀਰ ਜਖਮੀ ਹੋ ਗਈ ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ।ਐਸ ਐਸ ਐਫ ਦੀ ਟੀਮ ਵਲੋਂ ਜਖਮੀ ਗਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਾਇਡ ਤੇ ਕਰਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਇਸ ਹਾਦਸੇ ਸਬੰਧੀ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਸੂਚਿਤ ਕਰ ਦਿੱਤਾ ਗਿਆ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਅਟਾਲ ਮਜਾਰਾ ਵਿਖੇ 63.97 ਲੱਖ ਦੀ ਲਾਗਤ ਵਾਲੇ ਟਿਊਬਵੈੱਲ ਅਤੇ ਟੈਂਕੀ ਦਾ ਉਦਘਾਟਨ
Next articleਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਬੰਧੀ ਹੁਣ ਜ਼ਿਲ੍ਹੇ ਦੇ ਸੇਵਾ ਕੇਂਦਰਾਂ ’ਚ ਵੀ ਬਣਨਗੇ ਕਾਰਡ – ਡਿਪਟੀ ਕਮਿਸ਼ਨਰ