HOME ਬੇਸਹਾਰਾ ਪਸ਼ੂ ਦੀ ਮੋਟਰਸਾਈਕਲ ਨਾਲ ਟੱਕਰ ‘ਚ 2 ਮੋਟਰਸਾਈਕਲ ਸਵਾਰ ਗੰਭੀਰ ਜਖਮੀ,...

ਬੇਸਹਾਰਾ ਪਸ਼ੂ ਦੀ ਮੋਟਰਸਾਈਕਲ ਨਾਲ ਟੱਕਰ ‘ਚ 2 ਮੋਟਰਸਾਈਕਲ ਸਵਾਰ ਗੰਭੀਰ ਜਖਮੀ, ਮੋਟਰਸਾਈਕਲ ਬੈਕਾਬੂ ਹੋ ਕਿ ਝਾੜੀ ਆਂ ਜਾ ਵੜਿਆ, ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ, ਜਾਨੀ ਨੁਕਸਾਨ ਦਾ ਬਚਾਅ

1
ਨਵਾਂਸ਼ਹਿਰ /ਕਾਠਗੜ੍ਹ    (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਗਿੱਲ ਢਾਬਾ(ਮੁੱਤੋਂ ਪੁਲ ) ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ  ਗਿੱਲ ਢਾਬਾ ਨਜ਼ਦੀਕ ਐਕਸੀਡੈਂਟ ਹੋ ਗਿਆ ਤਾਂ ਉਨਾਂ ਨੇ ਤਰੁੰਤ ਮੋਕੇ ਤੇ ਜਾ ਕੇ ਦੇਖਿਆ ਕਿ ਇੱਕ ਪਲਸਰ ਮੋਟਰਸਾਈਕਲ ਜਿਸ ਦਾ ਨੰਬਰ ਪੀ ਬੀ 09ਏ ਏ 0708 ਜਿਸ ਨੂੰ ਸਿਰਾਜ਼ ਪੁੱਤਰ ਫੁਰਾਹਿਨੀ ਹਾਲ ਵਾਸੀ (ਐਲ ਪੀ ਯੂ )  ਫਗਵਾੜਾ ਚਲਾ ਰਿਹਾ ਸੀ ਅਤੇ ਇਸ ਦੇ ਮਗਰ ਇਸ ਦਾ ਦੋਸਤ ਮੋਟਰਸਾਈਕਲ ਤੇ ਬੈਠਾਂ ਜਿਸ ਦਾ ਨਾ  ਸੁੱਥਵਰਟ ਪੁੱਤਰ ਗੋਨਜਲਵਾ (ਐਲ ਪੀ ਯੂ ) ਹਾਲ ਵਾਸੀ ਫਗਵਾੜਾ ਬੈਠਾ ਸੀ ਇਹ ਦੋਨੋਂ ਮੋਟਰਸਾਈਕਲ ਸਵਾਰ ਬਲਾਚੌਰ ਸਾਇਡ ਤੋਂ ਰੋਪੜ੍ਹ ਸਾਈਡ ਜਾ ਰਹੇ ਸਨ। ਜਦੋਂ ਇਹ ਮੋਟਰਸਾਈਕਲ ਗਿੱਲ  ਢਾਬੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਅਚਾਨਕ ਇੱਕ ਬੇਸਹਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਣ ਲਈ ਮੋਟਰਸਾਈਕਲ ਸਵਾਰ ਨੇ ਬ੍ਰੇਕ ਮਾਰੀ ਪਰ ਮੋਟਰਸਾਈਕਲ ਦਾ ਸਤੁੰਨਲ ਵਿਗੜ ਜਿਸ ਨਾਲ ਮੋਟਰਸਾਈਕਲ ਬੇਸਹਾਰਾ ਪਸ਼ੂ ਨਾਲ ਟਕਰਾ ਗਿਆ ਅਤੇ ਮੋਟਰਸਾਈਕਲ ਬੈਕਾਬੂ ਹੋ ਕਿ ਝਾੜੀਆਂ ਵਿੱਚ ਜਾ ਵੜਿਆ ਜਿਸ ਵਿੱਚ ਨਾਲ ਦੋਨਾਂ ਮੋਟਰਸਾਈਕਲ ਵਿਅਕਤੀਆਂ ਦੀ ਗੰਭੀਰ ਜਖਮੀ ਹੋ  ਗਏ ਜਿਹਨਾਂ ਨੂੰ ਕਿ ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ  ਦੀ ਮਦਦ ਨਾਲ ਇਲਾਜ ਲਈ ਸਰਕਾਰੀ ਹਸਪਤਾਲ ਬਲਾਚੌਰ ਪਹੁੰਚਾਇਆ ਗਿਆ।ਹਾਦਸੇ ਵਿੱਚ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਇਸ ਹਾਦਸੇ ਦੀ ਸੂਚਨਾ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਦੇ ਦਿੱਤੀ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleAnnouncement of postponement of Kabaddi tournament
Next articleਸਵਾਮੀ ਦਿਆਲ ਦਾਸ ਜੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੁਲਾਕਾਤ ਕੀਤੀ