ਪਿੰਡ ਧੌਲਾ ਦੀ ਸੰਸਥਾ ਹੈਲਪ ਕੋਆਇਨ ਫਾਊਂਡੇਸ਼ਨ ਨੇ ਸਕੂਲਾਂ ਦੇ ਬੱਚਿਆਂ ਨੂੰ ਵਾਤਾਵਰਨ ਸੰਬਧੀ ਜਾਗਰੁਕ ਕੀਤਾ।

ਬਰਨਾਲਾ ( ਬਲਦੇਵ ਸਿੰਘ ਬੇਦੀ  )-ਅੱਜ ਦੇ ਸਮੇਂ ਇਨਵਾਇਰਮੈਂਟ ਨੂੰ ਲੈ ਕੇ ਵੱਧਦੀ ਸਮੱਸਿਆ ਜਿਹਦੇ ਵਿੱਚ ਪ੍ਰਦੂਸ਼ਣ ਤੋਂ ਲੈ ਕੇ ਟੈਂਪਰੇਚਰ ਵਧਣ ਦੀ ਸਮੱਸਿਆ ਨੂੰ ਗੰਭੀਰ ਲੈਂਦੇ ਹੋਏ ਹੈਲਪ ਕੋਆਇਨ ਫਾਊਂਡੇਸ਼ਨ ਨੇ ਸਕੂਲਾਂ ਲਈ ਕੂਝ ਕਾਪੀਆਂ ਛਪਵਾਈਆਂ। ਓਹਨਾਂ ਦਾ ਮੰਨਣਾ ਹੈ ਕਿ ਕਰੰਟ ਜਨਰੇਸ਼ਨ ਨੂੰ ਸੁਧਾਰਨਾ ਔਖਾ ਹੈ ਇੱਸ ਲਈ ਜਿਹੜੀ ਸਾਡੀ ਨਵੀਂ ਜਨਰੇਸ਼ਨ ਹਜੇ ਸਕੂਲਾਂ ਵਿੱਚ ਪੜ ਰਹੀ ਹੈ, ਉਹਨਾਂ ਨੂੰ ਸਮਝਾਇਆ ਜਾਵੇ ਕਿ ਵਾਤਾਵਰਨ ਦੀ ਸਾਂਭ ਸੰਭਾਲ, ਰੁੱਖ ਲਗਾਉਣੇ, ਪਾਣੀ ਦੀ ਬਚਤ ਜਾਂ ਅਪਣੀ ਸਿਹਤ ਦਾ ਧਿਆਨ ਰੱਖਣਾ ਕਿੰਨਾ ਜਰੂਰੀ ਹੈ। ਇਸ ਮੁਹਿੰਮ ਲਈ ਸਕੂਲਾਂ ਦੀਆਂ ਕਾਪੀਆਂ ‘ਚ ਛਪਵਾਈਆਂ ਗਈਆ। ਜਿਹਦੇ ‘ਚ ਸੋਸ਼ਲ ਮੈਸਜ ਲਿਖੇ ਹੋਏ ਹਨ ਜਿਵੇਂ ਕਿ, ਕੀ ਕਾਰਨ ਹਨ ਕਿ ਸਾਡੀ ਜਿਹੜੀ ਬੱਚਿਆਂ ਦੀ ਸਿਹਤ ਆ ਉਹ ਖਰਾਬ ਹੋ ਰਹੀ ਹੈ, ਕਿਉਂ ਉਹਨਾਂ ਦੇ ਐਣਕਾਂ ਲੱਗ ਰਹੀਆਂ ਹਨ, ਕਿਉਂ ਤੇਜ਼ਾਬ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਬੱਚਿਆਂ ਨੂੰ ਘੇਰ ਰਹੀਆਂ ਹਨ। ਕਾਪੀਆਂ ਵਿੱਚ ਨਾ ਸਿਰਫ ਇਸ ਬਾਰੇ ਸਵਾਲਾਂ ਨੂੰ ਪੁੱਛਿਆ ਗਿਆ ਸਗੋਂ ਉਹਨਾਂ ਦੇ ਕਾਰਨ ਤੇ ਸਲਿਊਸ਼ਨ ਵੀ ਕਾਪੀ ਦੇ ਪਿੱਛੇ ਲਿਖ ਕੇ ਦਿੱਤੇ ਗਏ। ਦੂਜੀ ਕਾਪੀ ਦੇ ਵਿੱਚ ਉਹਨਾਂ ਨੇ ਇੱਕ ਐਜੂਕੇਸ਼ਨ ਦਾ ਮਤਲਬ ਸਮਝਾਇਆ ਜਿਹਦੇ ਵਿੱਚ ਅਸੀਂ ਕਿਵੇਂ ਇੱਕ ਚੰਗੇ ਇਨਸਾਨ ਬਣ ਸਕਦੇ ਆਂ ਕਿਉਂ ਆਪਾਂ ਨੂੰ ਦਰਖਤ ਲਗਾਉਣੇ ਚਾਹੀਦੇ ਹਨ, ਜਾਨਵਰ ਜਿਹੜੇ ਕਿ ਦੇਸੀ ਕੁੱਤੇ ਹਨ ਉਹਨਾਂ ਨੂੰ ਅਡੋਪਟ ਕਿਉਂ ਕਰਨਾ ਚਾਹੀਦਾ ਹੈ। ਇਦਾਂ ਦੇ ਸੋਸ਼ਲ ਮੈਸੇਜ ਲਿਖੇਕੇ ਕਾਫੀ ਸਕੂਲਾਂ ਦੇ ਵਿੱਚ ਫ੍ਰੀ ਵੰਡੀਆਂ ਹਨ। ਜਿੱਥੋਂ ਬਹੁਤ ਅੱਛਾ ਰਿਸਪਾਂਸ ਵੀ ਮਿਲਿਆ।
ਹੁਣ ਗੌਰਮੈਂਟ ਸਕੂਲ ਪਹਿਲਾਂ ਵਾਲੇ ਗੌਰਮੈਂਟ ਸਕੂਲ ਨਹੀਂ ਰਹਿ ਗਏ ਉਥੋਂ ਦੇ ਪ੍ਰਿੰਸੀਪਲ ਹੈਡ ਮਾਸਟਰ ਜਾਂ ਕੁਝ ਟੀਚਰ ਵਾਤਾਵਰਨ ਨੂੰ ਲੈ ਕੇ ਜਾਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕਾਫੀ ਚਿੰਤਿਤ ਹਨ। ਓਹਨਾਂ ਨੂੰ ਵੀ ਪ੍ਰੇਰਿਤ ਕੀਤਾ ਕਿ ਜਿਆਦਾ ਰੁੱਖ ਲਗਾਉਣ ਨਾਲੋਂ ਅਗਰ ਹਰ ਬੱਚਾ ਆਪਣੇ ਨਾਮ ਦਾ ਇੱਕ ਰੁੱਖ ਲਗਾਉਂਦਾ ਹੈ ਤਾਂ ਇਹਦੇ ਨਾਲ ਵੀ ਕਾਫੀ ਬਦਲਾਵ ਆ ਸਕਦਾ
ਉਹਦੀ ਸਾਂਭ ਸੰਭਾਲ ਰੱਖਣ ਲਈ ਸਕੂਲ ਦੇ ਵਿੱਚ ਅਪੀਲ ਕੀਤੀ ਕਿ ਅਗਰ ਕਿਸੇ ਬੱਚੇ ਦਾ ਬੂਟਾ ਸਹੀ ਚੱਲਦਾ ਹੈ ਸਹੀ ਗਰੋਥ ਕਰਦਾ ਹੈ ਤਾਂ ਸਕੂਲ ਵੱਲੋਂ ਉਹਦੇ ਮਾਰਕਸ ਵੀ ਰੱਖੇ ਜਾਣ ਤੇ ਹਰ ਸਾਲ ਉਹਨਾਂ ਦੇ ਬੂਟਿਆਂ ਨੂੰ ਦੇਖਣਾ ਅਤੇ ਜਿਹਦਾ ਬੂਟਾ ਜਿਆਦਾ ਗਰੋਥ ਕਰੇਗਾ ਉਹਨੂੰ ਪ੍ਰਾਈਜ਼ ਵੀ ਦਿੱਤਾ ਜਾਵੇ।
ਹੈਲਪ ਕਾਈਨ ਸੰਸਥਾ ਇਸ ਮਾਧਿਅਮ ਰਾਹੀਂ ਅਪੀਲ ਵੀ ਕਰਦੀ ਹੈ ਅਗਰ ਕਿਸੇ ਨੇ ਸਾਡੇ ਗਰੁੱਪ ਨਾਲ ਜੁੜਨਾ ਹੋਵੇ ਤਾਂ ਉਹ ਸਾਡੇ ਦਿੱਤੇ ਹੋਏ ਨੰਬਰ 9953570640 ਤੇ ਜਾਂ ਸਾਨੂੰ ਇੰਸਟਾਗਰਾਮ ਫੇਸਬੁੱਕ, ਟਵਿਟਰ ਤੇ ਹੈਲਪ ਕੁਆਇਨ ਫਾਊਂਡੇਸ਼ਨ ਦੇ ਨਾਮ ਤੋਂ ਸਾਨੂੰ ਲੱਭ ਕੇ ਕਨੈਕਟ ਕਰ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦੀ ਆਸਟਰੇਲੀਆ ਫੇਰੀ ਬੇਹੱਦ ਸਫ਼ਲ ਰਹੀ
Next articleਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਇਟੀ ਵੱਲੋਂ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ