ਹਵਾਈ ਵਿੱਚ ਹੈਲੀਕਾਪਟਰ ਹਾਦਸਾ, ਚਾਰ ਮੌਤਾਂ

ਹੋਨੋਲੂਲੂ (ਅਮਰੀਕਾ):ਮਰੀਕਾ ਵਿੱਚ ਹਵਾਈ ਦੇ ਕੌਆਈ ਟਾਪੂ ਵਿੱਚ ਹੈਲੀਕਾਪਟਰ ਦੇ ਹਾਦਸਗ੍ਰਸਤ ਹੋਣ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ। ਅਮਰੀਕੀ ਜਲ ਸੈਨਾ ਨੇ ਇਹ ਜਾਣਕਾਰੀ ਦਿੱਤੀ ਹੈ। ‘ਪੈਸੀਫਿਕ ਮਿਜ਼ਾਈਲ ਰੇਂਜ ਫੈਸਿਲਿਟੀ’ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ ਦਸ ਵਜੇ ਉਡਾਣ ਭਰਨ ਤੋਂ ਕੁੱਝ ਦੇਰ ਬਾਅਦ ਹੈਲੀਕਾਪਟਰ ਹਾਦਸਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ ਚਾਰ ਜਣੇ ਮਾਰੇ ਗਏ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਹੈਲੀਕਾਪਟਰ ਕ੍ਰੋਮੈਨ ਕੋਰ ਤੋਂ ਰਵਾਨਾ ਹੋਇਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ’ਤੇ ਪਾਬੰਦੀਆਂ ਲਗਾਉਣ ਦੀ ਅਗਵਾਈ ਭਾਰਤੀ ਮੂਲ ਦੇ ਅਮਰੀਕੀ ਆਰਥਿਕ ਸਲਾਹਕਾਰ ਨੂੰ ਸੌਂਪੀ
Next articleਅਸੀਂ ਲੜਾਂਗੇ ਤੇ ਜਿੱਤਾਂਗੇ, ਝੁਕਾਂਗੇ ਨਹੀਂ: ਮਲਿਕ