ਚੀਨ ਵਿੱਚ ਭਾਰੀ ਮੀਂਹ; 15 ਮੌਤਾਂ, 3 ਲਾਪਤਾ

ਪੇਈਚਿੰਗ (ਸਮਾਜ ਵੀਕਲੀ):  ਉਤਰੀ ਚੀਨ ਦੇ ਸ਼ਾਂਕਸ਼ੀ ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਲਗਪਗ 15 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲਾਪਤਾ ਹਨ। ਮੀਂਹ ਕਾਰਨ 1.20 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਸ਼ਾਂਕਸ਼ੀ ਵਿੱਚ 2 ਤੋਂ 7 ਅਕਤੂਬਰ ਤੱਕ ਆਏ ਹੜ੍ਹ ਨੂੰ ਸਭ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ, ਲਗਾਤਾਰ ਪੈ ਰਹੇ ਮੀਂਹ ਕਾਰਨ ਸੂਬੇ ਦੇ 76 ਕਾਊਂਟੀ ਪੱਧਰ ਦੇ ਖੇਤਰਾਂ ਵਿੱਚ 17.6 ਲੱਖ ਲੋਕ ਅਸਰਅੰਦਾਜ਼ ਹੋਏ ਹਨ ਅਤੇ 1,20,100 ਲੋਕਾਂ ਨੂੰ ਹੋਰ ਥਾਂਵਾਂ ’ਤੇ ਤਬਦੀਲ ਕੀਤਾ ਗਿਆ ਹੈ।

ਲਗਪਗ 238,460 ਹੈਕਟੇਅਰ ਫ਼ਸਲ ਬਰਬਾਦ ਹੋ ਚੁੱਕੀ ਹੈ ਅਤੇ 37,700 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਇਸ ਤਰ੍ਹਾਂ 78 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ। ਰਿਪੋਰਟ ਮੁਤਾਬਕ, ਸ਼ਾਂਕਸ਼ੀ ਸੂਬੇ ਵਿੱਚ ਮਹੀਨੇ ਦੀ ਸ਼ੁਰੂਆਤ ਤੋਂ ਆਮ ਨਾਲੋਂ ਪੰਜ ਗੁਣਾਂ       ਵੱਧ ਮੀਂਹ ਪੈ ਚੁੱਕਿਆ, ਜਿਸ ਕਾਰਨ ਡੈਮਾਂ ਅਤੇ ਰੇਲਵੇ ਲਾਈਨਾਂ ਤਬਾਹ ਹੋ ਗਈਆਂ ਹਨ। ਪ੍ਰਮੁੱਖ ਕੋਲਾ ਉਤਪਾਦਕ ਸੂਬੇ ਵਿੱਚ 60 ਕੋਲਾ ਖਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਨੇ ਬਿਜਲੀ ਸੰਕਟ ਨਾਲ ਜੂਝ ਰਹੇ ਚੀਨ ਦੀ ਚਿੰਤਾ ਹੋਰ ਵਧਾ ਦਿੱਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਵੱਲੋਂ ਕੌਮਾਂਤਰੀ ਭਾਈਚਾਰੇ ਨੂੰ ਦਹਿਸ਼ਤਵਾਦ ਖ਼ਿਲਾਫ਼ ਗੰਭੀਰਤਾ ਨਾਲ ਇੱਕਜੁੱਟ ਹੋਣ ਦਾ ਸੱਦਾ
Next articleਨਰਵਾਣੇ ਚਾਰ ਰੋਜ਼ਾ ਦੌਰੇ ’ਤੇ ਸ੍ਰੀਲੰਕਾ ਪੁੱਜੇ