ਗਰਮੀ ਦਾ ਕਹਿਰ

(ਸਮਾਜ ਵੀਕਲੀ)
ਜੇਠ ਤਾਂ ਉਂਗਲ ਹਾੜ੍ਹ ਨੂੰ ਲਾ ਗਿਆ
ਜਾਂਦਾ ਜਾਂਦਾ ਕਹਿਰ ਕਮਾ ਗਿਆ
ਦੁਨੀਆਂ ਭੰਬਲਭੂਸੇ ਪਾ ਗਿਆ
ਕੋਈ ਵੀ ਪੇਸ਼ ਨਾ ਜਾਂਦੀ ਐ
ਪੱਖੇ ਕੂਲਰ ਕੰਮ ਨੀਂ ਕਰਦੇ
ਜਿੰਦ ਨਿਕਲ਼ਦੀ ਜਾਂਦੀ ਐ
ਦਿਲ ਤੇ ਲਾ ਗਿਆ ਸੁਣੀ ਸੁਣਾਈ
ਹਾੜ੍ਹ ਨੇ ਅੰਬਰੋਂ ਅੱਗ ਵਰਸਾਈ
ਦੁਨੀਆਂ ਦਿੰਦੀ ਫਿਰੇ ਦੁਹਾਈ
ਰੋਂਦੀ ਤੇ ਕੁਰਲਾਂਦੀ ਐ
ਪੱਖੇ ਕੂਲਰ ਕੰਮ ਨੀਂ ਕਰਦੇ
ਜਿੰਦ ਨਿਕਲ਼ਦੀ ਜਾਂਦੀ ਐ
ਪਾਰਾ ਪਾਰ ਪੰਜਾਹ ਤੋਂ ਹੋਇਆ
ਜਾਏ ਨਾ ਹੱਸਿਆ ਨਾ ਹੀ ਰੋਇਆ
ਹਰ ਕੋਈ ਹੋਇਆ ਹੈ ਅੱਧਮੋਇਆ
ਨਬਜ਼ ਫਿਸਲਦੀ ਜਾਂਦੀ ਐ
ਪੱਖੇ ਕੂਲਰ ਕੰਮ ਨੀਂ ਕਰਦੇ
ਜਿੰਦ ਨਿਕਲ਼ਦੀ ਜਾਂਦੀ
ਸਮਝੋ, ਹੁਣ ਨਾ ਵਕਤ ਗੁਆਓ
ਰੁੱਖਾਂ ਨੂੰ ਵੱਧ ਤੋਂ ਵੱਧ ਲਗਾਓ
ਤੱਤੀ ਲੋਅ ਤੋਂ ਖਹਿੜਾ ਛਡਾਓ
ਜਿਹੜੀ ਕਹਿਰ ਕਮਾਂਦੀ ਐ
ਪੱਖੇ ਕੂਲਰ ਕੰਮ ਨੀਂ ਕਰਦੇ
ਜਿੰਦ ਨਿਕਲ਼ਦੀ ਜਾਂਦੀ ਐ
ਪਹਿਲਾਂ ਸਮਝੇ ਨਾ ਸਮਝਾਏ
ਕੁੱਝ ਰੁੱਖ ਵੱਢਤੇ ਕੁੱਝ ਮਚਾਏ
ਕੁਦਰਤ ਤਾਹੀਓਂ ਕਹਿਰ ਕਮਾਏ
“ਫ਼ੌਜੀ”ਤਾਈਂ ਸਮਝਾਂਦੀ ਐ
ਪੱਖੇ ਕੂਲਰ ਕੰਮ ਨੀਂ ਕਰਦੇ
ਜਿੰਦ ਨਿਕਲ਼ਦੀ ਜਾਂਦੀ ਐ।
ਅਮਰਜੀਤ ਸਿੰਘ ਫ਼ੌਜੀ 
ਪਿੰਡ ਦੀਨਾ ਸਾਹਿਬ 
ਜ਼ਿਲ੍ਹਾ ਮੋਗਾ ਪੰਜਾਬ 
94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleNational Alliance of People’s Movements (NAPM)
Next article***ਵਿਕ ਜਾਂਦੇ ਨੇ***