ਸੱਚ ਸੁਣੋ 

   ਬਿੰਦਰ ਸਾਹਿਤ ਕਨੇਡਾ
         (ਸਮਾਜ ਵੀਕਲੀ)
ਕਿਸੇ ਨੇ  ਤੇਰੀ  ਉਮਰ  ਨਾ  ਲਿਖੀ
       ਕਿਸੇ ਨਾ ਲਿੱਖੇ ਲੇਖ
ਰੱਬੀ  ਭਰਮ  ਦੀ ਧਰਮ  ਰੰਗਲੀ
       ਪੱਟੀ  ਖੋਲ  ਕੇ  ਵੇਖ
ਤੇਰੇ  ਹੱਥ  ਵਿੱਚ  ਜ਼ਿੰਦਗੀ  ਤੇਰੀ
     ਠੋਕ ਅਕਲ ਵਿੱਚ ਮੇਖ
ਰੂੜੀਵਾਦੀ  ਤੰਦ  ਦਾ   ਬੁਣਿਆ
        ਲਾਹ ਧਰਮ ਦਾ ਭੇਖ
ਕਿਸਮਤ ਤੇ ਨਾ  ਛੱਡੀੰ  ਜ਼ਿੰਦਗੀ
         ਅੱਗੇ  ਪਿੱਛੇ  ਦੇਖ
ਰੱਖ  ਭਰੋਸਾ  ਖੁੱਦ  ਤੇ    ਬਿੰਦਰਾ
       ਜੀਣ ਦੇ ਲਿਖ ਉਲੇਖ
           ਬਿੰਦਰ ਸਾਹਿਤ ਕਨੇਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ
Next article     ਗ਼ਜ਼ਲ