ਸੰਗਰੂਰ, (ਸਮਾਜ ਵੀਕਲੀ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦਾ ਮਹੀਨਾ ਵਾਰ ਸਾਹਿਤਕ ਸਮਾਗਮ ਲੇਖਕ ਭਵਨ ਸੰਗਰੂਰ ਵਿਖੇ ਹੋਇਆ, ਜਿਸ ਵਿੱਚ ਪੰਜਾਬੀ ਦੀ ਸਿਰਮੌਰ ਕਵਿੱਤਰੀ ਮਨਜੀਤ ਇੰਦਰਾ ਨਾਲ ਸਾਹਿਤਕ ਮਿਲਣੀ ਕਰਵਾਈ ਗਈ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਆਪਣੀਆਂ ਕੁੱਝ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ, ਜਿਨ੍ਹਾਂ ਨੂੰ ਹਾਜ਼ਰ ਸਰੋਤਿਆਂ ਨੇ ਮੰਤਰ-ਮੁਗਧ ਹੋ ਕੇ ਸੁਣਿਆ। ਉਨ੍ਹਾਂ ਨੇ ਕਿਹਾ ਕਿ ਨਰੋਈ ਸਾਹਿਤਕ ਸਿਰਜਣਾ ਲਈ ਨਰੋਆ ਸਾਹਿਤ ਪੜ੍ਹਨਾ ਲਾਜ਼ਮੀ ਹੁੰਦਾ ਹੈ। ਸਰੋਤਿਆਂ ਨਾਲ ਉਨ੍ਹਾਂ ਦੀ ਜਾਣ-ਪਛਾਣ ਕੇਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਮੀਤ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਕਰਵਾਈ। ਸਮਾਗਮ ਵਿੱਚ ਉੱਘੇ ਲੇਖਕ ਪੰਮੀ ਫੱਗੂਵਾਲੀਆ ਦੀ ਖੋਜ ਪੁਸਤਕ ‘ਅਸੰਵੇਦਨਸ਼ੀਲਤਾ-ਅਪਾਹਜਤਾ: ਸਮੱਸਿਆ ਅਤੇ ਹੱਲ’ ਲੋਕ ਅਰਪਣ ਕੀਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਬਾਰਾਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਸਾਹਿਤਕ ਹਲਕਿਆਂ ਵਿੱਚ ਬੇਹੱਦ ਸਲਾਹਿਆ ਗਿਆ ਹੈ। ਯੂ-ਟਿਊਬ ’ਤੇ ਚਲੰਤ ਮਾਮਲਿਆਂ ਬਾਰੇ ਆਪਣੇ ਗੀਤਕਾਰੀ ਦਾ ਲੋਹਾ ਮਨਵਾਉਣ ਵਾਲੇ ਲੇਖਕ ਅਤੇ ਗਾਇਕ ਕੁਲਵੰਤ ਖਨੌਰੀ ਦਾ ਧਾਰਮਿਕ ਗੀਤ ‘ਗੁਜਰੀ ਮਾਂ ਉਡੀਕਦੀ ਏ’ ਅਤੇ ਸੁਖਪਾਲ ਸਿੰਘ ਦੋਹਲਾ ਦਾ ਧਾਰਮਿਕ ਗੀਤ ‘ਗੋਬਿੰਦ ਦੇ ਹਾਂ ਲਾਲ’ ਵੀ ਲੋਕ ਅਰਪਣ ਕੀਤੇ ਗਏ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨਾਮਵਰ ਲੇਖਿਕਾ ਅਤੇ ਫ਼ਿਲਮ ਅਦਾਕਾਰਾ ਪੁਲਿਸ ਇੰਸਪੈਕਟਰ ਹਰਸ਼ਜੋਤ ਕੌਰ ਨੇ ਮਨਜੀਤ ਇੰਦਰਾ ਦੀ ਸਾਹਿਤਕ ਸਿਰਜਣਾ ਦੀ ਚਰਚਾ ਕਰਦਿਆਂ ਕਿਹਾ ਕਿ ਚੰਗੇ ਸਮਾਜ ਦੇ ਨਿਰਮਾਣ ਲਈ ਚੰਗੇ ਸਾਹਿਤ ਦੀ ਭੂਮਿਕਾ ਅਹਿਮ ਹੈ। ਸਮਾਗਮ ਦੇ ਆਰੰਭ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਭਾਰਤ ਸਰਕਾਰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਜੀਵਨ ਨੂੰ ਬਚਾਉਣ ਲਈ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਪਹਿਲ ਕਦਮੀ ਕਰੇ। ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਪ੍ਰਸਿੱਧ ਢਾਡੀ ਭਾਈ ਮਹਿੰਦਰ ਸਿੰਘ ਸਿਬੀਆ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸਮਾਗਮ ਉਪਰੰਤ ਡਾ. ਮੀਤ ਖਟੜਾ ਦੀ ਪ੍ਰਧਾਨਗੀ ਵਿੱਚ ਸਭਾ ਦਾ ਜਨਰਲ ਇਜਲਾਸ ਹੋਇਆ, ਜਿਸ ਵਿੱਚ ਸਾਲ 2024-26 ਲਈ ਸਰਬਸੰਮਤੀ ਨਾਲ ਡਾ. ਮੀਤ ਖਟੜਾ ਸਰਪ੍ਰਸਤ, ਕਰਮ ਸਿੰਘ ਜ਼ਖ਼ਮੀ ਪ੍ਰਧਾਨ, ਸੁਖਵਿੰਦਰ ਸਿੰਘ ਲੋਟੇ ਸੀਨੀਅਰ ਮੀਤ ਪ੍ਰਧਾਨ, ਕੁਲਵੰਤ ਖਨੌਰੀ, ਸ਼ਿਵ ਕੁਮਾਰ ਅੰਬਾਲਵੀ ਅਤੇ ਪਰਮਜੀਤ ਕੌਰ ਈਸੀ ਮੀਤ ਪ੍ਰਧਾਨ, ਰਜਿੰਦਰ ਸਿੰਘ ਰਾਜਨ ਜਨਰਲ ਸਕੱਤਰ, ਜਗਜੀਤ ਸਿੰਘ ਲੱਡਾ ਖਜ਼ਾਨਚੀ, ਸਤਪਾਲ ਸਿੰਘ ਲੌਂਗੋਵਾਲ ਸਹਾਇਕ ਖਜ਼ਾਨਚੀ, ਪਵਨ ਕੁਮਾਰ ਹੋਸ਼ੀ ਪ੍ਰੈੱਸ ਸਕੱਤਰ, ਬਹਾਦਰ ਸਿੰਘ ਧੌਲਾ ਦਫ਼ਤਰ ਸਕੱਤਰ, ਗੁਰਮੀਤ ਸਿੰਘ ਸੋਹੀ, ਸੁਰਿੰਦਰਪਾਲ ਸਿੰਘ ਸਿਦਕੀ ਅਤੇ ਭੁਪਿੰਦਰ ਨਾਗਪਾਲ ਸਕੱਤਰ, ਸੁਰਜੀਤ ਸਿੰਘ ਮੌਜੀ, ਪੰਮੀ ਫੱਗੂਵਾਲੀਆ, ਗੋਬਿੰਦ ਸਿੰਘ ਤੂਰਬਨਜਾਰਾ, ਬੱਲੀ ਬਲਜਿੰਦਰ ਈਲਵਾਲ, ਸਰਬਜੀਤ ਸੰਗਰੂਰਵੀ, ਅਸ਼ੋਕ ਭੰਡਾਰੀ ਅਤੇ ਖੁਸ਼ਪ੍ਰੀਤ ਕੌਰ ਕਾਰਜਕਾਰਨੀ ਮੈਂਬਰ ਚੁਣ ਲਏ ਗਏ। ਇਸ ਮੌਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਅਮਰ ਗਰਗ ਕਲਮਦਾਨ, ਜਗਜੀਤ ਸਿੰਘ ਲੱਡਾ, ਸੁਰਿੰਦਰਪਾਲ ਸਿੰਘ ਸਿਦਕੀ, ਰਣਜੀਤ ਆਜ਼ਾਦ ਕਾਂਝਲਾ, ਮੂਲ ਚੰਦ ਸ਼ਰਮਾ, ਪਵਨ ਕੁਮਾਰ ਹੋਸ਼ੀ, ਕੁਲਵਿੰਦਰ ਸਿੰਘ, ਬਹਾਦਰ ਸਿੰਘ ਧੌਲਾ, ਪੰਮੀ ਫੱਗੂਵਾਲੀਆ, ਬਾਲੀ ਰੇਤਗੜ੍ਹ, ਰਜਿੰਦਰ ਸਿੰਘ ਰਾਜਨ, ਰਾਜਦੀਪ ਸਿੰਘ, ਰਾਜ ਰਾਣੀ, ਸੁਖਨਦੀਪ ਕੌਰ, ਮਨਪ੍ਰੀਤ ਕੌਰ, ਬਲਜੀਤ ਸਿੰਘ ਬਾਂਸਲ, ਮਹਿੰਦਰ ਪਾਲ ਪ੍ਰੇਮੀ, ਧਰਮਵੀਰ ਸਿੰਘ, ਜਸਵਿੰਦਰ ਸਿੰਘ ਜੌਲੀ, ਕੁਲਵੰਤ ਖਨੌਰੀ, ਸੁਖਪਾਲ ਸਿੰਘ, ਬਲਦੇਵ ਸਿੰਘ, ਕਰਮ ਸਿੰਘ ਜ਼ਖ਼ਮੀ, ਪਰਮਜੀਤ ਕੌਰ ਈਸੀ, ਸਰਬਜੀਤ ਸੰਗਰੂਰਵੀ, ਗੋਬਿੰਦ ਸਿੰਘ ਤੂਰਬਨਜਾਰਾ, ਮੀਤ ਸਕਰੌਦੀ, ਹਰਸ਼ਜੋਤ ਕੌਰ, ਜੀਤ ਹਰਜੀਤ, ਸ਼ਿੰਦਰਪਾਲ ਸਿੰਘ, ਦਵਿੰਦਰ ਸਿੰਘ, ਅਰਸ਼ਦੀਪ ਕੌਰ, ਖੁਸ਼ਪ੍ਰੀਤ ਕੌਰ, ਸੱਤਦੇਵ ਸ਼ਰਮਾ, ਡਾ. ਮੀਤ ਖਟੜਾ, ਗੁਰਮੀਤ ਸਿੰਘ, ਵੰਧਨਾ ਕੋਹਲੀ, ਵਿਨੀਤ ਕੌਰ, ਨਿਰਮਲ ਕੌਰ, ਸੰਜਨਾ ਕੋਹਲੀ, ਸੁਖਮਨਪ੍ਰੀਤ ਕੌਰ, ਹਰਨੀਤ ਕੌਰ, ਕੁਸ਼ਾਗਰ ਖੁਰਾਣਾ, ਸੰਦੀਪ ਕੌਰ ਸੋਖਲ, ਸ਼ਿਵ ਕੁਮਾਰ ਅੰਬਾਲਵੀ, ਭੁਪਿੰਦਰ ਨਾਗਪਾਲ, ਗੁਰਮੀਤ ਸਿੰਘ ਸੋਹੀ ਅਤੇ ਅਸ਼ੋਕ ਭੰਡਾਰੀ ਆਦਿ ਕਵੀਆਂ ਨੇ ਹਿੱਸਾ ਲਿਆ। ਅੰਤ ਵਿੱਚ ਡਾ. ਮੀਤ ਖਟੜਾ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj