ਨਿਰੋਗੀ ਜੀਵਨ ਤੇ ਲੰਬੀ ਉਮਰ ( ਪੰਜਵਾਂ ਅੰਕ)

ਡਾ. ਲਵਪ੍ਰੀਤ ਕੌਰ "ਜਵੰਦਾ"
ਡਾ. ਲਵਪ੍ਰੀਤ ਕੌਰ ਜਵੰਦਾ
 (ਸਮਾਜ ਵੀਕਲੀ) ਆਯੁਰਵੈਦ ਅਨੁਸਾਰ ਵਿਰੁੱਧ ਆਹਾਰ ਇੱਕਠੇ ਨਹੀਂ ਖਾਣੇ ਚਾਹੀਦੇ ਇੱਕਠੇ ਖਾਣ ਨਾਲ ਕਈ ਗੰਭੀਰ ਬੀਮਾਰੀਆਂ ਲੱਗ ਸਕਦੀਆਂ ਹਨ। ਅੱਜ ਕਲ ਜਿੰਨੀਆ ਨਵੀਆਂ ਨਵੀਆਂ ਬੀਮਾਰੀਆਂ ਸਾਹਮਣੇ ਆ ਰਹੀਆਂ ਹਨ ਕਿਤੇ ਨਾ ਕਿਤੇ ਇੰਨਾ ਦਾ ਕਾਰਨ ਵਿਰੁੱਧ ਆਹਾਰ ਹੈ।
ਵਿਰੁੱਧ ਆਹਾਰ ਬੇਮੇਲ ਖਾਣਾ ਇੱਕਠਾ ਖਾਣ ਨਾਲ ਜ਼ਹਿਰੀਲੇ ਤੱਤ ਪੈਦਾ ਹੋ ਜਾਂਦੇ ਹਨ ਤੇ ਇਸ ਨਾਲ ਬਲ ਬੁੱਧੀ,ਤੇ ਵੀਰਜ ਦਾ ਨਾਸ ਹੁੰਦਾ ਹੈ ਬਹੁਤ ਪੇਟ ਖਰਾਬ ਹੋ ਕੇ ਲੀਵਰ ਦਾ ਵੱਧ ਜਾਣਾ ਬਵਾਸੀਰ ਭਗੰਦਰ  ਚਮੜੀ ਰੋਗ ਤੇਜ਼ਾਬ ਬਣਨਾ  ਸਫੇਦ ਦਾਗ ਫੁਲਵਹਿਰੀ,ਬੇਮੇਲ ਖਾਣੇ ਨਾਲ ਅੰਤੜੀਆਂ ਦੇ ਰੋਗ ਤੇ ਮੌਤ ਤੱਕ ਹੋ ਸਕਦੀ ਹੈ।
ਬੇਮੇਲ ਖਾਣੇ ਕਦੇ ਨਹੀਂ ਖਾਣੇ ਚਾਹੀਦੇ ਵਿਰੁੱਧ ਆਹਾਰ ਉਨਾਂ ਨੂੰ ਕਿਹਾ ਜਾਂਦਾ ਜਿੰਨਾ ਨੂੰ ਇੱਕਠੇ ਨਹੀਂ ਖਾਣਾ ਚਾਹੀਦਾ ਜਿਵੇਂ  ਦੁੱਧ ਨਾਲ ਮੱਛੀ , ਦਹੀ, ਖੱਟੇ ਪਦਾਰਥ ਬੇਮੇਲ ਹਨ
ਵਿਰੁੱਧ ਆਹਾਰ:- ਬੇਮੇਲ ਖਾਣੇ
 ਵਿਰੁੱਧ ਆਹਾਰ ਤੋ ਭਾਵ ਜਿੰਨਾ ਖਾਣਿਆਂ ਦਾ ਆਪਸ ਵਿੱਚ ਮੇਲ ਨਾ ਹੋਵੇ ਦੇਸ਼, ਕਾਲ, ਮੌਸਮ, ਤਾਸੀਰ, ਆਦਿ ਵਿਚ ਉੱਲਟ ਖਾਣੇ ਖਾਣਾ  ਕਈ ਵਾਰ ਅਸੀ ਪਾਰਟੀਆਂ ਵਿਚ ਖਾਂਦੇ ਸਮੇਂ ਭੁੱਲ ਜਾਂਦੇ ਹਾਂ ਕਿਸ ਖਾਣੇ ਨਾਲ ਕੀ ਨਹੀਂ ਖਾਣਾ ਕਿਸ ਮੌਸਮ ਵਿੱਚ ਕੀ ਨਹੀਂ ਖਾਣਾ ਅਸੀ ਸਭ ਰਲਾ ਮਿਲਾ ਕੇ ਸੁਆਦ ਅਨੁਸਾਰ ਰੱਜ ਕੇ ਖਾ ਲੈਂਦੇ ਹਾਂ ਤੇ ਸਵੇਰੇ ਸਾਡਾ ਪੇਟ ਖਰਾਬ ਹੁੰਦਾ ਹੈ ਕਈ ਵਾਰੀ ਤਾਂ ਰਾਤ ਵੀ ਨਹੀਂ ਲੰਘਦੀ ਤੇ ਫੂਡ ਪੌਸਿਨਿੰਗ ਪੇਟ ਦਰਦ, ਉਲਟੀਆਂ ਦਸਤ ਸ਼ੁਰੂ ਹੋ ਜਾਂਦੇ ਹਨ ਤੇ ਸਾਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ। ਬਹੁਤ ਸਾਰੇ ਖਾਦ ਪਦਾਰਥ ਇਹੋ ਜਿਹੇ ਹਨ ਜਿਨ੍ਹਾਂ ਦਾ ਮੇਲ ਸਿਹਤ ਲਈ ਨੁਕਸਾਨਦਾਇਕ ਹੈ। ਆਯੁਰਵੈਦਿਕ ਅਨੁਸਾਰ ਖਾਣਪੀਣ  ਨੂੰ ਲੈਕੇ ਕੁਝ ਨਿਯਮ ਬਣਾਏ ਗਏ ਹਨ  ਅਸੀ ਅੱਜ ਉਨਾਂ ਬੇਮੇਲ ਖਾਣਿਆਂ ਦੀ ਗੱਲ ਕਰਾਗੇ ਜਿੰਨਾ ਨੂੰ ਇੱਕਠੇ ਨਹੀਂ ਖਾਣਾ ਚਾਹੀਦੀ ਬੇਮੌਸਮੇ ਖਾਣੇ  ਉਨਾਂ ਦੇ ਸੁਭਾਅ ਮੌਸਮ ਅਨੁਸਾਰ ਕਦੋਂ ਕੀ ਨਹੀਂ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ।
       ਕੁਝ ਖਾਦ ਪਦਾਰਥ ਇਕੱਲੇ ਤਾਂ ਬਹੁਤ ਗੁਣਕਾਰੀ ਹੁੰਦੇ ਹਨ ਪਰ ਅਪਣੇ ਵਿਰੋਧੀ ਨਾਲ ਮਿਲ ਕੇ ਸਿਹਤ ਨੂੰ ਨੁਕਸਾਨ ਪਹੁੰਚਾਣ ਲੱਗ ਜਾਂਦੇ ਹਨ। ਇੰਨਾ ਨੂੰ ਇੱਕਠੇ ਸੇਵਨ ਕਰਨ ਨਾਲ ਸ਼ਰੀਰ ਨੂੰ ਫਾਇਦਾ ਨਹੀਂ ਉਲਟਾ ਨੁਕਸਾਨ ਹੁੰਦਾ ਹੈ ਤੇ ਕਈ ਵਾਰ ਕਈ ਤਰ੍ਹਾਂ ਦੇ ਗੰਭੀਰ ਰੋਗ ਲੱਗ ਜਾਂਦੇ ਹਨ। ਕਿਓਂ ਕਿ ਇਹ ਰਸ, ਰਕਤ,ਤੇ ਧਾਤਾਂ ਨੂੰ ਦੂਸ਼ਿਤ ਕਰਦੇ ਹਨ।
       ਦੇਸ਼ ਦ੍ਰਿਸ਼ਟੀ ਦੇ ਹਿਸਾਬ ਨਾਲ ਨਮੀ ਵਾਲੀ ਜਗ੍ਹਾ ਤੇ ਠੰਡੇ ਖਾਣੇ ਠੰਡੀ ਤਾਸੀਰ ਵਾਲੇ ,ਚਿਕਨਾਈ ਵਾਲੇ ਖਾਣੇ ਖਾਣ ਤੋ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਕਿ ਇਹੋ ਜਿਹੇ ਵਿਰੁੱਧ ਆਹਾਰ ਖਾਣ ਨਾਲ ਹੌਲੀ ਹੌਲੀ ਸਾਡੇ ਵਾਤ ਪਿੱਤ ਕੱਫ ਦੂਸ਼ਿਤ ਹੋਕੇ ਅਨੇਕ ਰੋਗ ਪੈਦਾ ਹੋ ਜਾਂਦੇ ਹਨ।
       ਮੌਸਮ ਦੀ ਦ੍ਰਿਸ਼ਟੀ  ਨਾਲ ਸਰਦੀ ਵਿਚ ਠੰਡ ਵਿੱਚ ਠੰਡੀਆਂ ਚੀਜਾ ਖਾਣੀਆਂ ਸਿਹਤ ਲਈ ਹਾਨੀਕਾਰਕ ਹਨ।
       ਪਾਚਨ ਦੀ ਦ੍ਰਿਸ਼ਟੀ ਨਾਲ ਜਿੰਨਾ ਦੀ ਜਠਰਾਗਣੀ, ਪਾਚਨ ਸ਼ਕਤੀ ਕਮਜ਼ੋਰ ਹੈ ਉਨਾਂ ਨੂੰ ਭਾਰੀ ਤਲੇ ਹੋਏ ਮਿੱਠੇ ਖਾਣੇ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
       ਮਾਤਰਾ ਦੀ ਦ੍ਰਿਸ਼ਟੀ ਨਾਲ ਸ਼ਹਿਦ ਤੇ ਘਿਓ ਬਰਾਬਰ ਮਾਤਰਾ ਵਿੱਚ ਵਰਤਣਾ ਜਹਿਰ ਸਮਾਨ ਲੇਕਿਨ ਅਲਗ ਅਲਗ ਮਾਤਰਾ ਵਿੱਚ ਵਰਤਣਾ ਅੰਮ੍ਰਿਤ ਸਮਾਨ ਹੈ।
       ਦੋਸ਼ਾਂ ਦੇ ਹਿਸਾਬ ਨਾਲ ਵਾਏ ਵਾਯੂ , ਵਾਤ ਪ੍ਰਕਿਰਤੀ ਵਾਲੇ ਲੋਕਾਂ ਨੂੰ ਵਾਤ ਵਧਾਉਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਤੋ ਪਰਹੇਜ ਕਰਨਾ ਚਾਹੀਦਾ ਹੈ। ਕੱਫ ਵਾਲਿਆ ਨੂੰ ਕੱਫ ਵਧਾਉਣ ਵਾਲੇ ਖਾਣੇ,ਪਿੱਤ ਵਾਲਿਆ ਨੂੰ ਗਰਮ ਤਲੇ ਤਾਸੀਰ ਵਾਲੇ ਖਾਣੇ ਤੋਂ ਪਰਹੇਜ ਕਰਨਾ ਚਾਹੀਦਾ ਹੈ।
       ਖਾਣਾ ਬਣਾਉਂਦੇ ਸਮੇਂ ਖੱਟੇ ਖਾਣਿਆਂ ਨੂੰ ਤਾਂਬੇ ਜਾ ਪਿੱਤਲ ਦੇ ਬਰਤਨਾਂ ਵਿੱਚ ਪਕਾ ਕੇ ਨ ਖਾਓ।
         ਸੰਤਰਾ, ਮੌਸੰਮੀ ਅਨਾਨਾਸ ਆਦਿ  ਨੂੰ ਦਹੀ ਤੇ ਲੱਸੀ ਨਾਲ ਇੱਕਠੇ ਨਹੀਂ ਲੈਣਾ ਚਾਹੀਦਾ।
         ਕਈ ਲੋਕਾਂ ਦਾ ਪਾਚਨ ਤੰਤਰ ਬਹੁਤ ਕਮਜ਼ੋਰ, ਜਾ ਖਰਾਬ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਬਜ਼,ਜਾ ਸੰਗ੍ਰਹਿਣੀ ,ਪੇਟ ਗੈਸ ਤੇਜ਼ਾਬ ਦੀ ਸਮੱਸਿਆ ਹੋ ਜਾਂਦੀ ਹੈ ਇੰਨਾ ਲੋਕਾ ਨੂੰ ਭਾਰੇ ਤਲੇ ਹੋਏ,ਤੇ  ਫਾਸਟ ਫੂਡ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹੋ ਜਿਹੇ ਲੋਕਾ ਨੂੰ ਫਾਈਬਰ ਵਾਲੇ ਤੇ ਜਲਦੀ ਹਜ਼ਮ ਹੋਣ ਵਾਲੇ ਖਾਣੇ ਖਾਣੇ ਚਾਹੀਦੇ ਹਨ।
         ਸ਼ਰੀਰਕ ਤੌਰ ਤੇ ਚਰਬੀ ਵਾਲੇ ਮੋਟੇ ਲੋਕਾਂ ਨੂੰ ਘੀ ਮੱਖਣ ਤੇਲ  ਚਿਕਨਾਈ ਵਾਲੇ ਖਾਣਿਆਂ ਤੋ ਪਰਹੇਜ ਕਰਨਾ ਚਾਹੀਦਾ ਹੈ।ਉਨਾਂ ਨੂੰ ਹਲਕੇ ਖਾਣੇ ਖਾਣੇ ਚਾਹੀਦੇ ਹਨ।
         ਤਲੇ ਹੋਏ ਘਿਓ ਯੁਕਤ ਪਦਾਰਥਾਂ ਦੇ ਸੇਵਨ ਤੋਂ ਬਾਅਦ ਠੰਡੇ ਪਾਣੀ ਦਾ ਸੇਵਨ, ਠੰਡੇ ਪਦਾਰਥ, ਇੱਕ ਦਮ ਨਹੀਂ ਲੈਣੇ ਚਾਹੀਦੇ। ਗਰਮ ਪਾਣੀ ਜਾ ਗਰਮ ਪੀਣ ਵਾਲੇ ਪਦਾਰਥ ਲੈਣ ਦਾ ਨਿਯਮ ਹੈ।
         ਸੰਯੋਗ ਦੀ ਦ੍ਰਿਸ਼ਟੀ ਤੋਂ ਇੱਕ ਪਦਾਰਥ ਦਾ ਦੂਜੇ ਪਦਾਰਥ ਨਾਲ ਮੇਲ ਨਹੀਂ  ਉਨਾਂ ਨੂੰ ਮਿਲਾ ਕੇ ਖਾਣਾ ਵਿਰੁੱਧ ਆਹਾਰ ਹੈ।
         ਜਿਵੇਂ ਖੱਟੇ ਪਦਾਰਥ ਨਮਕੀਨ ਪਦਾਰਥਾਂ ਦਾ ਦੁੱਧ ਨਾਲ ਮੇਲ ਨਹੀਂ ਦੁੱਧ ਨਾਲ ਖਰਬੂਜਾ ,ਤਰਬੂਜ ਦਾ ਮੇਲ ਨਹੀਂ ਹੈ।ਦੁੱਧ ਦੇ ਨਾਲ ਦਹੀ, ਮੂਲੀ,ਮੂਲੀ ਦੇ ਪੱਤੇ,ਕੱਚੇ ਸਲਾਦ, ਸਹਿਜਨ, ਇਮਲੀ, ਬੇਲਫਲ਼,ਨਾਰੀਅਲ,ਨਿੰਬੂ,ਜਮੁਨ, ਆਵਲਾਂ,ਅਨਾਰ,ਉੜਦ ਦੀ ਦਾਲ ,ਮੱਛੀ ਦਾ ਮੇਲ ਨਹੀਂ ਇਹ ਸਾਰੇ ਵਿਰੁੱਧ ਆਹਾਰ ਹਨ।
         ਦਹੀ ਦੇ ਨਾਲ:- ਖੀਰ ,ਦੁੱਧ,ਗਰਮ ਪਦਾਰਥ,ਖੀਰਾ ਖਰਬੂਜਾ ਨਾ ਖਾਓ।
         ਖੀਰ ਦੇ ਨਾਲ :- ਕੱਟ ਹਲ,ਦਹੀ ਨਿੰਬੂ ਸ਼ਰਾਬ,ਸੱਤੂ ਨਾ ਖਾਓ।
         ਸ਼ਹਿਦ ਦੇ ਨਾਲ:- ਸਮਾਨ ਮਾਤਰਾ ਵਿੱਚ ਘੀ ਤੇ ਪੁਰਾਣਾ ਗੁੜ, ਆਦਿ ਨਾ ਖਾਓ। ਸ਼ਹਿਦ ਨੂੰ ਗਰਮ ਕਰਕੇ ਖਾਣਾ ਹਾਨੀਕਾਰਕ ਹੈ।
         ਠੰਡੇ ਪਾਣੀ ਨਾਲ ਘੀ, ਤੇਲ,ਗਰਮ ਦੁੱਧ,ਮੂੰਗਫਲੀ,ਅਮਰੂਦ ,ਖਰਬੂਜਾ, ਤਰਬੂਜ, ਆਦਿ ਨਾ ਖਾਓ।
         ਗਰਮ ਪਾਣੀ ਨਾਲ ਕੁਲਫ਼ੀ, ਆਈਸ ਕਰੀਮ,ਤੇ ਠੰਡੀਆਂ ਚੀਜਾ ਦਾ ਸੇਵਨ ਨਾ ਕਰੋ।
         ਖਰਬੂਜੇ ਨਾਲ:- ਲਸਣ ,ਦਹੀ ਦੁੱਧ ਪਾਣੀ ਦਾ ਸੇਵਨ ਨਾ ਕਰੋ। ਚਾਵਲ ਨਾਲ ਸਿਰਕਾ ਨਾ ਖਾਓ।
         ਉੜਦ ਦੀ ਡਾਲ ਨਾਲ ਮੂਲੀ ਨਾ ਖਾਓ,ਕੇਲੇ ਨਾਲ ਲੱਸੀ ਨਾ ਪੀਓ।
         ਇਸ ਤਰਾ ਵਿਰੁੱਧ ਆਹਾਰ ਬੇਮੇਲ ਖਾਣੇ ਖਾਣ ਨਾਲ ਸ਼ਰੀਰ ਦੇ ਤ੍ਰਿਦੋਸ਼ ਦੂਸ਼ਿਤ ਹੋ ਜਾਂਦੇ ਹਨ ਤੇ ਉਨ੍ਹਾਂ ਨਾਲ ਕਈ ਵਾਰ ਕਈ ਤਰ੍ਹਾਂ ਦੇ ਗੰਭੀਰ ਰੋਗ ਲੱਗ ਜਾਂਦੇ ਹਨ। ਜਿਵੇਂ
         ਚਮੜੀ ਰੋਗ,ਪੇਟ ਰੋਗ, ਗੈਸ ਤੇਜ਼ਾਬ ਕਬਜ਼ ਪੇਟ ਵਿੱਚ ਪਾਣੀ ਭਰਨਾ, ਬਵਾਸੀਰ, ਭਗੰਦਰ, ਸੂਗਰ, ਕੁਸ਼ਤ, ਸਫੇਦ ਦਾਗ, ਟੀਬੀ ਜੁਕਾਮ, ਬਲ ਵੀਰਜ ਦਾ ਨਾਸ ਹੁੰਦਾ ਹੈ।
   ਤੁਸੀ ਵਿਰੁੱਧ ਆਹਾਰ ਬਾਰੇ ਕਾਫੀ ਕੁਝ ਪੜ੍ਹ ਚੁੱਕੇ ਹੋ ਇੰਨਾ ਨਿਯਮਾਂ ਦੀ ਪਾਲਣਾ ਰੋਜਾਨਾ ਜੀਵਨ ਵਿਚ ਕਰੋ ਤੇ ਨਿਰੋਗ ਰਹੋ।
    ਅਸੀ ਅਜਿਹੀ ਜਗ੍ਹਾ ਰਹਿੰਦੇ ਹਾਂ ਜਿੱਥੇ ਸਾਫ ਹਵਾ ਮਿਲਦੀ ਹੈ।  ਪੁਰਾਣੇ ਜਮਾਨੇ ਵਿੱਚ ਲੋਕਾਂ ਦੀ ਨਿਰੋਗ ਤੇ ਲੰਬੀ ਉਮਰ ਦਾ ਇਕ ਹੋਰ ਰਾਜ਼ ਭਾਈਚਾਰੇ ਦੀ ਭਾਵਨਾ ਹੋਣਾ ਹੈ।  ਬਜ਼ੁਰਗ ਦਾ ਘਰਾਂ ਵਿਚ ਰਹਿਣਾ ਨਾ ਕਿ ਬਿਰਧ ਆਸ਼ਰਮ ਵਿਚ। ਸਮਾਜਿਕ ਹੋਣਾ ਮਹੱਤਵਪੂਰਨ ਸੀ ਕਿਉਂਕ ਉਨਾਂ ਦੇ  ਸੰਪਰਕ ਚੰਗੇ ਸਨ। ਸਮਾਜ ਵਿਚ ਵਿਚਰਦੇ ਹੋਏ ਓਹ ਹਸਦੇ ਮੁਸਕੁਰਾਉਂਦੇ ਦੂਜੇ ਦੇ ਕੰਮ ਆਉਂਦੇ
 ਹੋਏ ਨਿਰੋਗ ਜੀਵਨ ਤੇ ਲੰਬੀ ਉਮਰ ਜਿਉਂਦੇ ਸਨ। ਖੁਲ ਕੇ ਹਸਣਾ ਰੋਣਾ ਕੁਦਰਤੀ ਵੇਗਾ ਨੂੰ ਨਾ ਰੋਕਣਾ, ਦਿਨ ਚਰਿਆ ਠੀਕ ਰੱਖਣਾ ਤਿਰਦੋਸ਼ਾ ਨੂੰ ਵਿਗੜਨ ਨਾ ਦੇਣਾ ਲੰਬੀ ਤੇ ਨਿਰੋਗੀ ਜੀਵਨ ਦੇ ਲਈ ਅਤੀ ਜ਼ਰੂਰੀ ਹਨ।
     ਅਗਲੇ ਛੇਵੇਂ ਅੰਕ ਵਿੱਚ ਆਪਾ ਜਿਕਰ ਕਰਾਗੇ ਪੇਟ ਦੇ ਰੋਗਾਂ ਬਾਰੇ ਕਿਉਕਿ ਸਾਰੇ ਰੋਗਾਂ ਦੀ ਜੜ੍ਹ ਪੇਟ ਹੈ।
     ਪੇਟ ਰੋਗ ਦੇ ਕਾਰਨ ਤੇ ਨਿਦਾਨ ਬਾਰੇ ਖੁੱਲ੍ਹ ਕੇ ਚਰਚਾ ਕਰਾਗੇ। ਆਪਣੀਆ ਟੈਸਟ ਰਿਪੋਰਟਾਂ ਅਨੁਸਾਰ ਤੁਸੀ ਮੇਰੇ ਨਾਲ ਗੱਲ ਕਰ ਸਕਦੇ ਹੋ ਤੇ ਮੈ ਆਪ ਜੀ ਨੂੰ ਆਪਣੀ ਸਮਝ ਅਨੁਸਾਰ ਆਪਣੀ ਰਾਏ ਦਿਆਂਗੀ ।
     ਮਿਲਦੇ ਹਾਂ ਅਗਲੇ ਅੰਕ ਵਿਚ ਆਪਾ ,ਤੁਹਾਡੀ ਅਪਣੀ ਡਾਕਟਰ
ਡਾ. ਲਵਪ੍ਰੀਤ ਕੌਰ ਜਵੰਦਾ
+447466823357     9814203357
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੰਗਲ ਹਠੂਰ ਦੇ ਦੋਸਤਾਂ ਨੇ ਸਜਾਈ ਯਾਦਗਾਰੀ ਮਹਿਫਿਲ
Next articleਗਾਇਕ ਫਤਹਿਜੀਤ ਦੇ ਸਿੰਗਲ ਟ੍ਰੈਕ “ਚੰਨ ਚੰਨ” ਰਿਲੀਜ