ਸਿਹਤ ਕਰਮਚਾਰੀਆਂ ਨੇ ਜਾਗਰੂਕਤਾ ਰੈਲੀ ਕੱਢੀ

ਸੰਗਰੂਰ (ਸਮਾਜ ਵੀਕਲੀ) ਕਾਰਜਕਾਰੀ ਸਿਵਲ ਸਰਜਨ ਡਾਕਟਰ ਅੰਜੂ ਸਿੰਗਲਾ ਜੀ ਦੇ ਹੁਕਮਾਂ ਅਤੇ  ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੀਤਾ ਬਾਂਸਲ ਜੀ ,ਜਿਲਾ੍ ਐਪੀਡੀਮੈਲੋਜਿਸਟ ਡਾਕਟਰ ਉਪਾਸਨਾ ਬਿੰਦਰਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੈਲਥ ਸੁਪਰਵਾਈਜ਼ਰ ਬਲਕਾਰ ਸਿੰਘ  ਸੋਹੀ ਜੀ,ਚਮਕੌਰ ਸਿੰਘ ਜੀ ਦੀ ਅਗਵਾਈ ਵਿਚ ਪਿੰਡ ਘਾਬਦਾਂ ਵਿਖੇ  ਡੇਂਗੂ ਅਵੇਅਰਨੇਸ ਰੈਲੀ ਕੀਤੀ ਗਈ ਭਾਈ ਗੁਰਦਾਸ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਰੈਲੀ ਵਿਚ ਵਧ ਚੜ ਕੇ ਹਿੱਸਾ ਲਿਆ ਜਿਸ ਦਾ ਸਾਡੇ ਵੱਲੋਂ ਕਾਲਜ ਦੇ ਸਾਰੇ ਸਟਾਫ ਦਾ ਬਹੂਤ ਬਹੂਤ ਧੰਨਵਾਦ ਕੀਤਾ ਜਾਂਦਾ ਹੈ।ਰੈਲੀ ਵਿਚ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ, ਉਸਦੇ ਲੱਛਣ ਅਤੇ ਇਲਾਜ ਸੰਬੰਧੀ ਦੱਸਿਆ ਗਿਆ lਇਸ ਐਕਟੀਵਿਟੀ ਨੂੰ  ਕਰਵਾਉਣ ਦਾ ਮੰਤਵ  ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਹੈ। ਐਕਟੀਵਿਟੀ ਰਾਹੀਂ ਦੱਸਿਆ ਗਿਆ ਕਿ ਡੇਂਗੂ ਕਾਰਨ ਤੇਜ ਬੁਖਾਰ ਮਾਸਪੇਸ਼ੀਆਂ ਵਿਚ ਤੇਜ ਦਰਦ ਚਮੜੀ ਤੇ ਲਾਲ ਦਾਣੇ ਅਤੇ ਗੰਭੀਰ ਸਥਿਤੀ ਵਿੱਚ ਮਸੂੜੇ ਵਿਚੋਂ ਖ਼ੂਨ ਆਉਣਾ ਇਸਦੇ ਲੱਛਣ ਹਨ। ਅਜਿਹੀ ਸਥਿਤੀ ਵਿੱਚ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਜਾਂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋ, ਪੂਰੀ ਬਾਹਵਾਂ ਦੇ ਕੱਪੜੇ ਪਹਿਨੋ, ਮੱਛਰ ਦਾਨੀ ਅਤੇ ਮੱਛਰ ਵਾਲੀ ਕਰੀਮ ਵਰਤੋ। ਬੁਖਾਰ ਹੋਣ ਤੇ ਸਿਰਫ ਪੈਰਾਸਿਟਾਮੋਲ ਵਰਤੋ। ਟੁੱਟੇ ਬਰਤਨ, ਡ੍ਰਮ, ਟਾਇਰ ,ਖੁੱਲ੍ਹੇ ਵਿੱਚ ਨਾਂ ਰੱਖੋ। ਪਾਣੀ ਅਤੇ ਤਰਲ ਚੀਜ਼ਾਂ ਜਿਆਦਾ ਪੀਓ ਅਤੇ ਆਰਾਮ ਕਰੋ। ਇਸ ਦੌਰਾਨ ਪੈਂਫਲੈਂਟ ਵੀ ਵੰਡੇ ਗਏ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪਿੰਡ ਦੇ ਸਰਪੰਚ ਸਾਹਿਬ , ਪੰਚਾਇਤ,ਸਿਹਤ ਕਰਮਚਾਰੀ , ਰਵਿੰਦਰ ਸ਼ਰਮਾ  ਮੰਗਵਾਲ,ਇੰਦਰਜੀਤ ਸਿੰਘ ਭਿੰਡਰਾਂ, ਮਨਜਿੰਦਰ ਸਿੰਘ ਬਾਲੀਆਂ, ਸਰਬਜੀਤ ਸਿੰਘ ਸਾਰੋਂ ਏ ਐਨ ਐਮ ਸੁਖਵੀਰ ਕੌਰ ਜੀ, ਆਸ਼ਾ ਵਰਕਰਜ ਨੇ ਪੂਰਨ ਸ਼ਮੂਲੀਅਤ ਕੀਤੀ।
ਕਰਮਜੀਤ ਸਿੰਘ 
ਸਿਹਤ ਕਰਮਚਾਰੀ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੀਂਘਾਂ ਸੋਚ ਦੀਆਂ ਸਾਹਿਤ ਮੰਚ ਦਾ 2024 ਸਲਾਨਾ ਪੁਰਸਕਾਰ ਸਮਾਰੋਹ ਬਹੁਤ ਧੂਮ ਧਾਮ ਨਾਲ ਹੋਇਆ ਸੰਪਨ ਸੋਨੀ ਰਾਣੀ ਰਾਏਕੋਟ ਦੀ ਕਿਤਾਬ ਅਧੂਰੇ ਖ਼ਾਬ ਹੋਈ ਲੋਕ ਅਰਪਣ
Next articleमहामानव तथागत गौतमबुद्ध और बोधिसत्व बाबासाहब अम्बेडकर जी के विचारों को समर्पित स्कूल का आरंभ