ਸਿਹਤ ਕਰਮਚਾਰੀਆਂ ਨੇ ਮਾਈਗਰੇਟਰੀ ਆਬਾਦੀ ਦੀ ਕੀਤੀ ਮਲੇਰੀਆ ਸਕਰੀਨਿੰਗ

ਖਿਆਲਾ ਕਲਾਂ ਵਿਖੇ ਮਾਈਗਰੇਟਰੀ ਆਬਾਦੀ ਦੀ ਮਲੇਰੀਆ ਸਕਰੀਨਿੰਗ ਕਰਨ ਮੌਕੇ ਸਿਹਤ ਕਰਮਚਾਰੀ ਅਤੇ ਹੋਰ।

ਮਾਨਸਾ, (ਸਮਾਜ ਵੀਕਲੀ) ਡਿਪਟੀ ਡਾਇਰੈਕਟਰ ਮਲੇਰੀਆ ਪੰਜਾਬ ਦੇ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਭੱਠਿਆਂ, ਸਲੱਮ ਏਰੀਏ, ਫੈਕਟਰੀ ਏਰੀਏ ਅਤੇ ਅਨਾਜ ਮੰਡੀਆਂ ਵਿੱਚ ਮਾਈਗਰੇਟਰੀ ਆਬਾਦੀ ਦੀ ਮਲੇਰੀਆ ਸਕਰੀਨਿੰਗ ਕਰਵਾਈ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 22 ਅਤੇ 29 ਅਗਸਤ ਨੂੰ ਭੱਠਿਆਂ, ਸਲੱਮ ਏਰੀਏ, ਫੈਕਟਰੀ ਏਰੀਏ ਅਤੇ ਅਨਾਜ ਮੰਡੀਆਂ ਵਿੱਚ ਮਾਈਗਰੇਟਰੀ ਆਬਾਦੀ ਦਾ ਵਿਸ਼ੇਸ਼ ਫੀਵਰ ਸਰਵੇ ਕੀਤਾ ਜਾ ਰਿਹਾ ਹੈ।

    ਇਸੇ ਤਹਿਤ ਡਾ. ਰਵਿੰਦਰ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਸਿਹਤ ਬਲਾਕ ਖਿਆਲਾ ਕਲਾਂ ਦੀ ਅਗਵਾਈ ਹੇਠ ਬਲਾਕ ਖਿਆਲਾ ਕਲਾਂ ਦੇ ਵੱਖ ਵੱਖ ਪਿੰਡਾਂ ਭੈਣੀ ਬਾਘਾ, ਜੋਗਾ, ਬੁਰਜ ਰਾਠੀ, ਖਿਆਲਾ ਕਲਾਂ, ਮਲਿਕਪੁਰ, ਢੈਪਈ, ਅਨੁਪਗੜ, ਬਰਨਾਲਾ, ਭੀਖੀ ਆਦਿ ਵਿੱਚ ਸਿਹਤ ਕਰਮਚਾਰੀਆਂ ਵੱਲੋਂ ਮਾਈਗਰੇਟਰੀ ਆਬਾਦੀ ਸਕਰੀਨਿੰਗ ਕਰਕੇ ਬੁਖ਼ਾਰ ਦੇ ਸ਼ੱਕੀ ਕੇਸਾਂ ਦਾ ਬਲੱਡ ਸਲਾਈਡਾਂ ਅਤੇ ਆਰ ਡੀ ਕਿਟਾਂ ਨਾਲ ਮਲੇਰੀਆ ਟੈਸਟ ਕੀਤਾ ਅਤੇ ਲੋਕਾਂ ਨੂੰ ਮਲੇਰੀਆ ਬੁਖ਼ਾਰ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਜਗਦੀਸ਼ ਸਿੰਘ, ਸੁਖਪਾਲ ਸਿੰਘ ਆਦਿ ਨੇ ਦੱਸਿਆ ਕਿ ਮਲੇਰੀਆ ਤੋਂ ਬਚਾਅ ਲਈ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾਵੇ। ਘਰ ਵਿੱਚ ਪਿਆ ਕਬਾੜ, ਟੁੱਟੇ ਭਾਂਡੇ, ਟਾਇਰਾਂ ਆਦਿ ਵਿੱਚ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਕਾਰਣ ਮੱਛਰ ਪੈਦਾ ਹੋ ਜਾਂਦਾ ਹੈ। ਜੋ ਕਿ ਮਲੇਰੀਆ ਫੈਲਾਉਣ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਬੁਖ਼ਾਰ ਹੋਣ ਤੇ ਤੁਰੰਤ ਸਿਹਤ ਕੇਂਦਰ ਵਿਚ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਮਲੇਰੀਆ ਪਾਜ਼ਿਟਿਵ ਹੋਵੇ ਤਾਂ ਸਮੇਂ ਸਿਰ ਪੂਰਾ ਟਰੀਟਮੈਂਟ ਲਿਆ ਜਾਵੇ। ਮਲੇਰੀਆ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁੱਫਤ ਹੈ। ਇਸ ਮੌਕੇ ਗੂਰਦੀਪ ਸਿੰਘ, ਗੁਰਜੰਟ ਸਿੰਘ, ਲੀਲਾ ਰਾਮ, ਗੁਰਪ੍ਰੀਤ ਸਿੰਘ, ਲਵਦੀਪ ਸਿੰਘ, ਮੱਖਣ ਸਿੰਘ, ਸੁਖਵਿੰਦਰ ਸਿੰਘ, ਮਨੋਜ ਕੁਮਾਰ, ਮਲਕੀਤ ਸਿੰਘ, ਕਮਲਜੀਤ ਸਿੰਘ, ਸਰਬਜੀਤ ਕੌਰ ਆਦਿ ਸਿਹਤ ਕਰਮਚਾਰੀ ਹਾਜ਼ਰ ਸਨ।

Previous articleਉੱਠ ਜਾਗ ਪੰਜਾਬ ਸਿਆ
Next articleKALYUG PEAKS IN INDIA