ਸਿਹਤ ਸੰਬੰਧੀ ਜੱਜਾ ਖੁਰਦ ਵਿਖੇ ਜਾਗਰੂਕਤਾ ਕੈਂਪ ਲਗਾਇਆ

ਫਿਲੌਰ/ ਅੱਪਰਾ (ਸਮਾਜ ਵੀਕਲੀ) (ਜੱਸੀ)-ਸਿਵਲ ਸਰਜਨ ਡਾ.ਜਸਦੀਪ ਚਾਵਲਾ ਦੇ  ਦਿਸ਼ਾ ਨਿਰਦੇਸਾਂ ਅਨੁਸਾਰ ਤੇ ਐੱਸ. ਐੱਮ. ਓ ਡਾ. ਕਿਰਨ ਕੌਸ਼ਲ ਅੱਪਰਾ ਦੀ ਅਗਵਾਈ ਹੇਠ ਪਿੰਡ ਜੱਜਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਿਹਤ ਸੰਬੰਧੀ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ | ਇਸ ਮੌਕੇ ਹੈਲਥ ਸੁਪਰਵਾਈਜ਼ਰ ਗੁਰਨੇਕ ਲਾਲ ਨੇ ਦੱਸਿਆ ਕਿ ਚੰਗੀ ਸਿਹਤ ਲਈ ਚੰਗੀ ਖੁਰਾਕ ਦੀ ਜਰੂਰਤ ਹੁੰਦੀ ਹੈ | ਉਨਾਂ ਗਰਭਵਤੀ ਮਾਂਵਾਂ, ਛੋਟੇ ਬੱਚਿਆਂ ਤੇ ਕਿਸ਼ੋਰ ਉਮਰ ਦੇ ਬੱਚਿਆਂ ਲਈ ਵੀ ਸੰਤੁਲਿਤ ਭੋਜਨ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਉਨਾਂ ਆਪਣੇ ਆਲੇ ਦੁਆਲੇ ਤੇ ਵਾਤਾਵਰਣ ਦੀ ਸਫਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਮਿੰਦਰ ਕੌਰ ਆਂਗਣਵਾੜੀ ਵਰਕਰ, ਮਨਦੀਪ ਸਿੰਘ ਤੇ ਰਜਿੰਦਰ ਕੁਮਾਰ ਅਧਿਆਪਕ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਦਲਦੇ ਮੌਸਮ ਵਿੱਚ ਸਿਹਤ ਸਮੱਸਿਆਵਾਂ ਅਤੇ ਘਰੇਲੂ ਉਪਚਾਰ
Next article“ਲੀਡਰ”