HOME ‘ਸਿਹਤ ਸਮੱਸਿਆਵਾਂ ਅਤੇ ਹੋਮਿਓਪੈਥੀ’ ਵਿਸ਼ੇ ‘ਤੇ ਸੈਮੀਨਾਰ 27 ਜੁਲਾਈ ਨੂੰ

‘ਸਿਹਤ ਸਮੱਸਿਆਵਾਂ ਅਤੇ ਹੋਮਿਓਪੈਥੀ’ ਵਿਸ਼ੇ ‘ਤੇ ਸੈਮੀਨਾਰ 27 ਜੁਲਾਈ ਨੂੰ

ਡਾ. ਅਮਨਦੀਪ ਸਿੰਘ ਟੱਲੇਵਾਲੀਆ

ਸੰਗਰੂਰ, (ਸਮਾਜ ਵੀਕਲੀ)  (ਰਮੇਸ਼ਵਰ ਸਿੰਘ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 27 ਜੁਲਾਈ ਦਿਨ ਐਤਵਾਰ ਨੂੰ ਸਵੇਰ 10:00 ਵਜੇ ਲੇਖਕ ਭਵਨ ਸੰਗਰੂਰ ਵਿਖੇ ਸਿਹਤ ਸਮੱਸਿਆਵਾਂ ਅਤੇ ਹੋਮਿਓਪੈਥੀ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਉੱਘੇ ਹੋਮਿਓਪੈਥਿਕ ਡਾ. ਅਮਨਦੀਪ ਸਿੰਘ ਟੱਲੇਵਾਲੀਆ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਰੱਖਣਗੇ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਡਾ. ਟੱਲੇਵਾਲੀਆ ਸਮਾਗਮ ਵਿੱਚ ਹਾਜ਼ਰ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ। ਇਸ ਸਮਾਗਮ ਵਿੱਚ ਨਾਮਵਰ ਗੀਤਕਾਰ ਅਤੇ ਗਾਇਕ ਗੋਲਡੀ ਬਾਵਾ ਉਚੇਚੇ ਤੌਰ ‘ਤੇ ਸ਼ਾਮਲ ਹੋਣਗੇ। ਇਸ ਮੌਕੇ ਸਾਵਣ ਕਵੀ ਦਰਬਾਰ ਵੀ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj 
Previous articleSAMAJ WEEKLY = 23/07/2025
Next articleਮੈਂ ਸ਼ੇਰਾਂ ਦੀ ਉਸ ਫੌਜ ਤੋਂ ਨਹੀਂ ਡਰਦਾ,ਜਿਸਦੀ ਅਗਵਾਈ ਭੇੜੀਆ ਕਰ ਰਿਹਾ ਹੋਵੇ,ਬਲਕਿ ਮੈਂ ਭੇੜੀਆਂ ਦੀ ਉਸ ਫੌਜ ਤੋੰ ਡਰਦਾ ਹਾਂ ਜਿਸ ਦੀ ਅਗਵਾਈ ਸ਼ੇਰ ਕਰਦਾ ਹੋਵੇ –ਮਹਾਨ