(ਸਮਾਜ ਵੀਕਲੀ)
ਪਹਿਲਾਂ ਵਾਲੀ ਸਿਹਤ ਨਾ ਕਿਸੇ ਦੀ, ਨਾ ਹੀ ਉਹ ਖੁਰਾਕਾਂ ਨੇ,
ਨਿਗਾਹ ਵਾਲੀ ਐਨਕ ਅੱਖਾਂ ਲਾ ਲਈ, ਭੋਰਾ ਭੋਰਾ ਜੁਆਕਾਂ ਨੇ।
ਫੈਸ਼ਨ ਦੀ ਦਿਵਾਨੀ ਦੁਨੀਆਂ, ਕੋਈ ਨਾ ਕਰਦਾ ਫ਼ਿਕਰ ਸਰੀਰਾਂ ਦਾ,
ਕੱਲ੍ਹ ਦਾ ਬੱਚਾ ਬਣਿਆ ਫਿਰਦਾ, ਰਾਂਝਾ ਕਈ ਕਈ ਹੀਰਾਂ ਦਾ।
ਫੋਕੀ ਟੌਹਰ ਬਣਾਉਣ ਲਈ ਲੋਕੀਂ, ਤੁਰ ਪਏ ਕਿਹੜੇ ਰਾਹਾਂ ਤੇ,
ਬੈਂਕਾਂ ਵਿੱਚੋਂ ਕਰਜ਼ੇ ਚੁੱਕ ਚੁੱਕ, ਖਰਚੇ ਕਰਨ ਵਿਆਹਾਂ ਤੇ।
ਵਿਆਹ ਮਰਨੇ ਚ ਫਰਕ ਕੀ ਰਹਿ ਗਿਆ, ਮਠਿਆਈ ਪਕੌੜੇ ਭੋਗਾਂ ਤੇ,
ਕਿਸੇ ਵੈਦ ਦੀ ਦਵਾਈ ਨਾ ਪਾਉਂਦੀ,
ਕਾਬੂ ਮਨ ਦਿਆਂ ਰੋਗਾਂ ਤੇ।
ਮੰਨ ਜਾਂ ਨਾ ਮੰਨ ਬੂਟਿਆ ਤੂੰ ਵੀ, ਇਸੇ ਲਿਸਟ ਚ ਆਉਣਾ ਏ,
ਆਪਣੀ ਪੀੜ੍ਹੀ ਥੱਲੇ ਸੋਟਾ ਫੇਰ, ਜੇ ਦੂਜਿਆਂ ਨੂੰ ਸਮਝਾਉਣਾ ਏ।
ਬੂਟਾ ਸਿੰਘ ਭਦੌੜ