ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲੇ ਵਿੱਚ ਲੋਕਾਂ ਸਾਫ ਅਤੇ ਮਿਆਰੀ ਖਾਦ ਪਦਾਰਥ ਮੁੱਹਈਆ ਕਰਵਾਉਣ ਸਿਹਤ ਵਿਭਾਗ ਦੇ ਜਿਮੇਵਾਰੀ ਹੈ ਤੇ ਤਿਉਹਾਰਾ ਨੂੰ ਮੁੱਖ ਰੱਖਦੇ ਹੋਏ ਸਵੇਰੇ 3 ਵਜੇ ਗੰੜਸੰਕਰ ਵਿਖੇ ਚੰਡੀਗੜ ਰੋਡ ਤੋਂ ਆ ਰਹੀ ਗੱਡੀ ਨੂੰ ਫੜ ਕਿ 50 ਕਿਲੋ ਸ਼ੱਕੀ ਪਨੀਰ ਤੋ 10 ਕਿਲੋ ਖੋਆ ਨੂੰ ਇਕ ਦੁਕਾਨ ਵਿੱਚ ਸੀਜ ਕਰਕੇ ਦੇ ਸੈਪਲ ਲੈ ਕੇ ਲੈਬਰੋਟਰੀ ਨੂੰ ਭੇਜ ਦਿਤੇ ਗਏ।ਇਸ ਉਪਰੰਤ ਹੁਸ਼ਿਆਰਪੁਰ ਦੇ ਫਗਵਾੜਾ ਬਾਈ ਪਾਸ ਤੇ ਦੋਧੀਆ ਦੀ ਚੈਕਿੰਗ ਕੀਤੀ ਤੇ ਦੱਧ ਦੇ ਸੈਪਲ ਲਏ ਗਏ । ਇਸ ਤੇ ਲਗਾਤਰ ਫੂਡ ਟੀਮ ਵੱਲੋ ਜਿਲਾ ਹੁਸ਼ਿਆਰਪੁਰ ਦੇ ਵੱਖ ਵੱਖ ਹਿੱਸਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮੋਕੇ ਇਹਨਾ ਨਾਲ ਫੂਡ ਅਫਸਰ ਵਿਵੇਕ ਕੁਮਾਰ, ਅਵੀਨਵ ਖੋਸਲਾ, ਰਾਮ ਲੁਭਾਇ ਤੇ ਹਰਜੀਤ ਸਿੰਘ ਹਾਜਰ ਸਨ। ਇਸ ਮੋਕੇ ਜਿਲ੍ਹਾ ਸਿਹਤ ਅਫਸਰ ਡਾ ਜਤਿੰਦਰ ਕੁਮਾਰ ਭਾਟੀਆ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਆਉਣ ਤੇ ਸਿਹਤ ਵਿਭਾਗ ਵੱਲੋ ਲਗਾਤਾਰ ਛਾਪੇਮਾਰ ਕਰਕੇ ਇਹਨਾਂ ਉਤੇ ਨਜਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਗਲਤ ਕੰਮ ਕਰਨ ਵਾਲਿਆ ਨੂੰ ਬਖਸ਼ਿਆ ਨਹੀ ਜਾਵੇਗਾ। ਇਸ ਦੇ ਚੱਲਦਿਆ ਅੱਜ ਸਵੇਰੇ ਤੜਕੇ 3 ਵਜੇ ਦੇ ਕਰੀਬ ਗੜ੍ਹਸ਼ੰਕਰ ਤੋਂ ਚੰਡੀਗੜ੍ਹ ਰੋਡ ਤੇ ਨਾਕਾ ਲਾ ਕੇ ਚੈਕਿੰਗ ਦੌਰਾਨ ਕਈ ਗੱਡੀਆ ਦੀ ਤਲਾਸੀ ਲਈ ਗਈ। ਦੋ ਗੱਡੀਆ ਫੜੀਆ ਗਈਆਂ ਜਿਹਨਾਂ ਵਿੱਚ ਪਨੀਰ ਤੋ ਖੋਆ ਸੀ। ਸ਼ੱਕ ਦੇ ਅਧਾਰ ਤੇ ਖੋਆ ਤੇ ਪਨੀਰ ਸੀਜ ਕੀਤੇ ਗਏ ਹਨ ਤੇ ਸੈਪਲ ਲੈ ਲਏ ਗਏ, ਬਾਕੀ ਕਰਵਾਈ ਰਿਪੋਟ ਆਉਣ ਤੇ ਕੀਤੀ ਜਾਵੇਗੀ। ਇਹ ਜਿਆਦਾ ਕਰਕੇ ਪਨੀਰ ਤੇ ਖੋਆ ਲੁਧਿਆਣਾ ਤੋ ਫਗਵਾੜਾ ਵਿੱਚ ਹੋ ਕਿ ਇਹਨਾ ਨਾਲ ਲੱਗਦੇ ਕਸਬਿਆ ਵਿੱਚ ਸਪਲਾਈ ਕਰਦੇ ਹਨ । ਭਾਟੀਆ ਨੇ ਦੱਸਿਆ ਕਿ ਮਿਲਵਟ ਖੋਰਾ ਨੂੰ ਬਖਸਿਆ ਨਹੀ ਜਾਵੇਗਾ ਤੇ ਲੋਕਾਂ ਨੂੰ ਵਧੀਆ ਖਾਦ ਪਦਾਰਥ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਜਿਮੇਵਾਰੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly