ਹੈਲਥ ਸੈਂਟਰ ਗੁਰਨੇ ਕਲਾਂ ਵਿਖੇ ਜਨ ਅਰੋਗਇਆ ਕਮੇਟੀ ਦੀ ਮੀਟਿੰਗ ਹੋਈ

ਕੈਪਸਨ : ਹੈਲਥ ਸੈਂਟਰ ਗੁਰਨੇ ਕਲਾਂ ਵਿਖੇ ਜਨ ਅਰੋਗਿਆ ਕਮੇਟੀ ਦੀ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਸਿਹਤ ਕਰਮਚਾਰੀ।

ਬੁਢਲਾਡਾ, (ਸਮਾਜ ਵੀਕਲੀ) ( ਚਾਨਣ ਦੀਪ ਸਿੰਘ ਔਲਖ ) ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਅਤੇ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਡਾ. ਮਨਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਗੁਰਨੇ ਕਲਾਂ ਵਿਖੇ ਹੈਲਥ ਸੈਂਟਰ ਵਿੱਚ ਜਨ ਅਰੋਗਿਆ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਸਿਹਤ ਸੁਪਰਵਾਈਜ਼ਰ ਭੋਲਾ ਸਿੰਘ ਵਿਰਕ ਨੇ ਨਵੀਂ ਬਣੀ ਪੰਚਾਇਤ ਨੂੰ ਜੀ ਆਇਆਂ ਕਿਹਾ ਅਤੇ ਸਾਰੇ ਹਾਜ਼ਰ ਮੈਂਬਰਾਂ ਨੂੰ ਜਨ ਅਰੋਗਿਆ ਕਮੇਟੀ ਸੰਬੰਧੀ ਜਾਣਕਾਰੀ ਦਿੱਤੀ । ਇਸ ਮੌਕੇ ਤੇ ਕਮਿਊਨਿਟੀ ਹੈਲਥ ਅਫ਼ਸਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਹੈਲਥ ਸੈਂਟਰ ਉਪਰ ਬਲੱਡ ਪ੍ਰੈਸ਼ਰ ,ਸ਼ੂਗਰ, ਖੰਘ, ਬੁਖ਼ਾਰ ਆਦਿ ਦੀਆਂ ਦਵਾਈਆਂ ਮੁੱਫਤ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ ,ਸ਼ੂਗਰ ਆਦਿ ਦੀ ਜਾਂਚ ਵੀ ਮੁਫ਼ਤ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਹਰ ਮਹੀਨੇ ਦੂਜੇ ਤੇ ਚੌਥੇ ਬੁੱਧਵਾਰ ਨਵੇਂ ਜਨਮੇ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਂਦਾ ਤੇ ਆਇਰਨ ,ਕੈਲਸ਼ੀਅਮ ਦੀਆ ਗੋਲੀਆਂ ਦਿੱਤੀਆਂ ਜਾਂਦੀਆ ਹਨ।ਇਸ ਮੌਕੇ ਗੁਰਪ੍ਰੀਤ ਸਿੰਘ ਸਿਹਤ ਵਰਕਰ ਨੇ ਦੱਸਿਆ ਕਿ ਡੇਂਗੂ ,ਮਲੇਰੀਆ ਦੀ ਰੋਰਥਾਮ ਸਬੰਧੀ ਪਿੰਡ ਵਿੱਚ ਸਰਵੇ ਕੀਤਾ ਜਾਂਦਾ ਹੈ ਸਮੇਂ ਸਮੇਂ ਤੇ ਹੋਣ ਵਾਲਿਆਂ ਬਿਮਾਰੀਆਂ ਸਬੰਧੀ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਪਿੰਡ ਗੁਰਨੇ ਕਲਾਂ ਦੇ ਸਰਪੰਚ ਪਰਮਜੀਤ ਕੌਰ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਹੈਲਥ ਸੈਂਟਰ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਹਰ ਸਮੇਂ ਪੂਰੀ ਪੰਚਾਇਤ ਦਾ ਸਹਿਯੋਗ ਮਿਲਦਾ ਰਹੇਗਾ। ਇਸ ਮੌਕੇ ਗੁਰਦੀਪ ਸਿੰਘ ,ਮੇਘ ਰਾਜ ਸ਼ਰਮਾ ,ਪਰਮਜੀਤ ਕੌਰ ,ਬੂਟਾ ਸਿੰਘ, ਸ਼ਿੰਦਰ ਕੌਰ ,ਬੇਅੰਤ ਕੌਰ ,ਜਸਵੀਰ ਕੌਰ ,ਜਗਪਾਲ ਕੌਰ ਆਸ਼ਾ ਵਰਕਰ ਆਦਿ ਮੌਜੂਦ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਮਹੀਨਾਵਾਰ ਮਿਲਣੀ ਸਲਾਨਾ ਪੁਰਸਕਾਰਾਂ ਦਾ ਐਲਾਨ ਛੇਤੀ-ਪ੍ਰਧਾਨ ਬਲਿਹਾਰ ਸਿੰਘ
Next articleਸਰਗਰਮ ਮੈਂਬਰਸ਼ਿਪ ਮੁਹਿੰਮ ਨੂੰ ਹੁਲਾਰਾ ਦੇਣ ਲਈ ਸੂਬਾ ਸੰਗਠਨ ਮੰਤਰੀ ਸ਼੍ਰੀਨਿਵਾਸਲੂ ਨੇ ਭਾਜਪਾ ਨੇਤਾਵਾਂ ਨਾਲ ਕੀਤੀ ਬੈਠਕ