(ਸਮਾਜ ਵੀਕਲੀ) ਪਹਿਲਾਂ ਬਚਪਨ ਆਉਣਾ ਫਿਰ ਜਵਾਨੀ ਤੋਂ ਬਾਅਦ ਬੁਢੇਪਾ ਆਉਣਾ ਅਟੱਲ ਸਚਾਈ ਹੈ। ਇਹ ਸੋਚਣਾ ਬਹੁਤ ਜਰੂਰੀ ਹੈ। ਕਿ ਬੁਢੇਪੇ ਵਿੱਚ ਅਸੀਂ ਆਪਣੀ ਸਿਹਤ ਦਾ ਖਿਆਲ ਕਿਵੇਂ ਰੱਖੀਏ ।ਇਸ ਉਮਰ ਵਿੱਚ ਸਾਨੂੰ ਪਾਣੀ ਜਿਆਦਾ ਪੀਣਾ ਚਾਹੀਦਾ ਹੈ ।ਭੋਜਨ ਤੇ ਕੰਟਰੋਲ ਕਰਨਾ ਚਾਹੀਦਾ ਹੈ ।ਕਸਰਤ ਕਰਨੀ ਚਾਹੀਦੀ ਹੈ। ਛੋਟੀ ਮੋਟੀ ਬਿਮਾਰੀ ਤੋਂ ਘਬਰਾ ਕੇ ਮੰਜੇ ਤੇ ਨਹੀਂ ਪੈ ਜਾਣਾ ਚਾਹੀਦਾ ।ਇਹੋ ਜਿਹਾ ਕਰਨ ਨਾਲ ਅਸੀਂ ਉਮਰ ਤੋਂ ਪਹਿਲਾਂ ਬੁੱਢੇ ਹੋ ਜਾਵਾਂਗੇ ।ਬਿਮਾਰੀਆਂ ਨੂੰ ਜੀਵਨ ਦੇ ਸਾਥੀ ਮੰਨਣਾ ਨਾਲ ਚਾਹੀਦਾ ਹੈ । ਕਬਜ਼ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲਈ ਦਿਨ ਵਿੱਚ ਦੋ ਚਾਰ ਵਾਰ ਸਬਜੀਆਂ ਦਾ ਪਾਣੀ ਪੀਣਾ ਚਾਹੀਦਾ ਹੈ। ਰਾਤ ਨੂੰ ਈਸਬਗੋਲ ,ਕਣਕ ਦਾ ਭੁੰਨਿਆ ਹੋਇਆ ਛਿਲਕਾ, ਜਾਂ ਬਦਾਮ ਦੀ ਗਿਰੀ ਬਰੀਕ ਪੀਸ ਕੇ ਦੁੱਧ ਨਾਲ ਲੈ ਲੈਣੀ ਚਾਹੀਦੀ ਹੈ। ਗਲੇ ,ਨੱਕ ਕੰਨ ਆਦਿ ਦੀ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਸਵੇਰੇ ਸੈਰ ਵਾਸਤੇ ਜਰੂਰ ਸਮਾਂ ਕੱਢਣਾ ਚਾਹੀਦਾ ਹੈ। ਸਲਾਦ ਉਹ ਖਾਨਾ ਚਾਹੀਦਾ ਜੋ ਆਸਾਨੀ ਨਾਲ ਭੱਜ ਜਾਵੇ ।ਦੁਪਹਿਰ ਦੇ ਖਾਣੇ ਤੋਂ ਬਾਅਦ ਆਰਾਮ ਕਰਨਾ ਜਰੂਰੀ ਹੈ ।ਰਾਤ ਨੂੰ ਸੂਰਜ ਛਿਪਣ ਤੋਂ ਪਹਿਲਾਂ ਭੋਜਨ ਕਰਨਾ ਠੀਕ ਰਹਿੰਦਾ ਹੈ ।ਭੋਜਨ ਤੋਂ ਬਾਅਦ ਪਹਿਲਾਂ ਟਹਿਲਣਾ ਜ਼ਰੂਰੀ ਹੈ । ਬੁਢੇਪੇ ਵਿੱਚ ਜਿਆਦਾ ਦੁੱਖ ਜਾਂ ਜਿਆਦਾ ਖੁਸ਼ੀ ਦਾ ਸਮਾਚਾਰ ਮਾਨਸਿਕ ਸਥਿਤੀ ਤੇ ਜਿਆਦਾ ਅਸਰ ਪਾਉਂਦਾ ਹੈ ।ਇਸ ਲਈ ਨਵੀਂ ਪੀੜੀ ਨੂੰ ਚਾਹੀਦਾ ਕਿ ਇਹੋ ਜਿਹੀ ਖਬਰ ਬਹੁਤ ਸੋਚ ਸਮਝ ਕੇ ਸੁਣਾਉਣੀ ਚਾਹੀਦੀ ਹੈ। ਇਸ ਉਮਰ ਵਿੱਚ ਬੱਚਿਆਂ ਦੀ ਚਿੰਤਾ ਬਜ਼ੁਰਗਾਂ ਤੇ ਬਹੁਤ ਜਿਆਦਾ ਅਸਰ ਪਾਉਂਦੀ ਹੈ। ਉਹ ਅਕਸਰ ਮਾਨਸਿਕ ਬੋਝ ਤੇ ਸ਼ਿਕਾਰ ਰਹਿੰਦੇ ਹਨ ।ਇਸ ਕਾਰਨ ਉਹਨਾਂ ਦੀ ਉਮਰ ਘੱਟਦੀ ਹੈ ।ਬੁਢੇਪੇ ਵਿੱਚ ਜੇਕਰ ਹੱਥਾਂ ਨਾਲ ਜੋਰ ਜੋਰ ਦੀ ਤਾਲੀਆਂ ਮਾਰੀਆਂ ਜਾਣ ਤਾਂ ਨਸਾਂ ਨਾੜੀਆਂ ਇੱਕ ਦੁਆਰਾ ਖੂਨ ਚੱਲ ਪੈਂਦਾ ਹੈ ਅਤੇ ਸਰੀਰ ਦੇ ਸਾਰੇ ਅੰਗਾਂ ਨੂੰ ਜਰੂਰੀ ਖੂਨ ਦਾ ਪਸਾਰ ਹੁੰਦਾ ਹੈ। ਇਹੋ ਜਿਹਾ ਕਰਨ ਨਾਲ ਬਹੁਤ ਸਾਰੇ ਪੁਰਾਣੇ ਰੋਗ ਦੂਰ ਹੋ ਜਾਂਦੇ ਹਨ। ਸੂਰਜ ਦੀਆਂ ਕਿਰਨਾਂ ਦੁਆਰਾ ਵੀ ਸਰੀਰ ਨੂੰ ਨਿਰੋਗੀ ਬਣਾਇਆ ਜਾ ਸਕਦਾ ਹੈ।ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਉਹ ਜਵਾਨੇ ਦੇ ਨਾਲ ਨਾਲ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨ ।ਨਵੀਂ ਪੀੜੀ ਅਤੇ ਪੁਰਾਣੇ ਪੀੜੀ ਪਿਛਲੇ ਫਰਕ ਨੂੰ ਦੇਖ ਕੇ ਉਹ ਅਕਸਰ ਪਰੇਸ਼ਾਨ ਰਹਿੰਦੇ ਹਨ ।ਇਹ ਜਰੂਰੀ ਨਹੀਂ ਕਿ ਉਹਨਾਂ ਨੂੰ ਪੁਰਾਣੇ ਸੰਸਕਾਰ ਭੁਲਾ ਕੇ ਨਵੇ ਪੀੜੀ ਨੂੰ ਮਨ ਮਾਰ ਕੇ ਸਵੀਕਾਰ ਕਰਨਾ ਚਾਹੀਦਾ ਹੈ। ਕਹਿਣ ਦਾ ਮਤਲਬ ਹੈ ਕਿ ਨਵੀਂ ਪੀੜੀ ਨੂੰ ਪੁਰਾਣੇ ਸੰਸਕਾਰ ਵੀ ਦੇਣੇ ਚਾਹੀਦੇ ਹਨ ,ਅਤੇ ਨਵੇਂ ਜਮਾਨੇ ਨੂੰ ਵੀ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਨ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਬਜ਼ੁਰਗਾਂ ਵੇਖ ਕੇ ਬਹੁਤ ਜਿਆਦਾ ਨਿਰਾਸ਼ਤਾ ਪਾਈ ਜਾਂਦੀ ਹੈ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਦੇ ਬੱਚੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੇ ਹਨ। ਜਿਸ ਕਾਰਨ ਬਜ਼ੁਰਗ ਜ਼ਿੰਦਗੀ ਤੇ ਨਿਰਾਸ਼ ਹੋ ਜਾਂਦੇ ਹਨ । ਬਜ਼ੁਰਗਾਂ ਨੂੰ ਉਹਨਾਂ ਦੀ ਦੇਖਭਾਲ ਦੀ ਲੋੜ ਹੁੰਦੀ ਹੈ ।ਜਿੰਨੀ ਕੁ ਛੋਟੇ ਬੱਚਿਆਂ ਨੂੰ ਖੁਸ਼ੀ ਉਹਨਾਂ ਨੂੰ ਬਹੁਤ ਜਰੂਰੀ ਹੁੰਦੀ ਹੈ। ਜੋ ਕਿ ਉਹਨਾਂ ਨੂੰ ਤੰਦਰੁਸਤੀ ਬਖਸ਼ਦੀ ਹੈ। ਨੌਜਵਾਨ ਵਰਗ ਨੂੰ ਆਪਣੀ ਵਿਅਸਤ ਜ਼ਿੰਦਗੀ ਵਿੱਚੋਂ ਆਪਣੇ ਬਜ਼ੁਰਗਾਂ ਲਈ ਸਮਾਂ ਜਰੂਰ ਕੱਢਣਾ ਚਾਹੀਦਾ ਹੈ।
ਆਪ ਜੀ ਦਾ ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj