ਵਿਭਾਗ ਵੱਲੋਂ ਸੌਂਪੀ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੀ – ਮਨਜੀਤ ਕੌਰ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਸਿੱਖਿਆ ਵਿਭਾਗ ਦੁਆਰਾ ਆਮ ਬਦਲੀਆਂ ਤਹਿਤ ਹੋਏ ਤਬਾਦਲਿਆਂ ਦੌਰਾਨ ਹੈੱਡ ਟੀਚਰ ਮਨਜੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਕਾਲਰੂ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।ਇਸ ਦੌਰਾਨ ਮਨਜੀਤ ਕੌਰ ਨੇ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਹੁਦਾ ਸੰਭਾਲਣ ਤੋਂ ਪਹਿਲਾਂ ਸਕੂਲ ਪਹੁੰਚਣ ਤੇ
ਸਕੂਲ ਸਟਾਫ ਰਜਿੰਦਰ ਕੌਰ , ਸੁਖਵਿੰਦਰ ਕੌਰ, ਨੇ ਮਨਜੀਤ ਕੌਰ ਹੈੱਡ ਟੀਚਰ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਗੁਲਦਸਤੇ ਭੇਂਟ ਕੀਤੇ। ਸੀ ਐਚ ਟੀ ਬਲਵਿੰਦਰ ਸਿੰਘ , ਸੀ ਐਚ ਟੀ ਕੁਲਦੀਪ ਸਿੰਘ, ਹੈਡ ਟੀਚਰ ਚਰਨਜੀਤ ਕੌਰ ਤਾਸ਼ਪੁਰ, ਵਰਿੰਦਰ ਸਿੰਘ, ਲਖਵਿੰਦਰ ਸਿੰਘ ਟਿੱਬਾ , ਬੀ ਐਮ ਟੀ ਗੁਰਪ੍ਰੀਤ ਸਿੰਘ , ਬੀ ਐਮ ਟੀ ਰਾਜੂ ਜੈਨਪੁਰੀ, ਈ ਟੀ ਟੀ ਅਧਿਆਪਕ ਬਰਿੰਦਰ ਸਿੰਘ , ਐਸੋਸੀਏਟ ਟੀਚਰ ਕਮਲਜੀਤ ਸਿੰਘ ਦੀ ਹਾਜਰੀ ਵਿੱਚ ਅਹੁਦਾ ਸੰਭਾਲਣ ਮੌਕੇ ਹੈੱਡ ਟੀਚਰ ਮਨਜੀਤ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਸੌਂਪੀ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਵੇਗੀ।ਇਸ ਮੌਕੇ ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਸਰਕਾਰੀ ਸਕੂਲ ਵਿੱਚ ਹੀ ਦਾਖਲ ਕਰਵਾਇਆ ਜਾਵੇ।
ਅੱਜ ਮਿਤੀ 7 ਸਤੰਬਰ 2024 ਨੂੰ ਸ਼੍ਰੀਮਤੀ ਮਨਜੀਤ ਕੌਰ ਹੈਡ ਟੀਚਰ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਕਾਲਰੂ ਵਿਖੇ ਜੋਇਨ ਕੀਤਾ
ਹਾਜ਼ਰ ਸ਼ਖਸ਼ੀਅਤਾਂ ਦੇ ਨਾਮ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly