* ਸਿਰੜੀ ਮਨੁੱਖ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ  
(ਸਮਾਜ ਵੀਕਲੀ)
ਸਹਾਰਿਆਂ ਬਿਨਾਂ ਜੋ ਖੜ੍ਹ ਜਾਂਦੇ ਨੇ,
ਮੁਸੀਬਤਾਂ  ਅੱਗੇ  ਅੜ੍ਹ  ਜਾਂਦੇ  ਨੇ l
ਸਕੂਲ  ਬੇਸ਼ੱਕ  ਨਸੀਬ  ਨਾ  ਹੋਵੇ,
ਮਿਲੇ ਹਲਾਤਾਂ ਵਿੱਚੋਂ ਪੜ੍ਹ ਜਾਂਦੇ ਨੇ l
ਡਿਗ ਡਿਗ ਕੇ  ਹਰ ਵਾਰੀ ਉੱਠ ਪੈਂਦੇ,
ਤਿੱਖੀਆਂ ਧੁੱਪਾਂ ਵਿੱਚ  ਰੜ੍ਹ ਜਾਂਦੇ  ਨੇ l
ਦੁਨੀਆਂ  ਜਿਨ੍ਹਾਂ ਤਾਈਂ  ਡੋਬਣਾ  ਚਾਹੇ,
ਹਿੰਮਤ  ਹੌਂਸਲਾ  ਕਰ  ਤਰ ਜਾਂਦੇ  ਨੇ l
ਅਵਤਾਰ ਆਕੜ’ਚ ਜੋ ਫਿਰਦੇ ਰਹਿੰਦੇ,
ਵਕਤ  ਦੇ  ਬਦਲਿਆਂ  ਝੜ  ਜਾਂਦੇ ਨੇ l
ਖੁਰਦਪੁਰੀਆ  ਖਾਰ  ਖਾਂਦੇ  ਨੇ ਜਿਹੜੇ,
ਸਹਿਜੇ ਸਹਿਜੇ  ਖੁਦ ਹੀ ਖਰ ਜਾਂਦੇ ਨੇ l
ਦੁਨੀਆਂ  ਬਦਲਣ ਦੀ ਜਿਦ ਰੱਖਣ ਵਾਲੇ,
ਤਰਕਸ਼ੀਲਾ ਵੇਲੇ ਸਿਰ ਨਾ ਘਰ ਜਾਂਦੇ ਨੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ  
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
Previous articleਫੇਸਬੁੱਕ, ਤੇ ਸੱਜਣ
Next articleਗ਼ਜ਼ਲ