ਚੋਣਾਂ 20 ਫਰਵਰੀ ਨੂੰ ਕਰਵਾਉਣ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ

ਜਲੰਧਰ (ਸਮਾਜ ਵੀਕਲੀ)- ਚੋਣ ਕਮਿਸ਼ਨ ਭਾਰਤ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 14 ਫਰਵਰੀ ਦੀ ਥਾਂ 20 ਫਰਵਰੀ ਨੂੰ ਕਰਵਾਏ ਜਾਣ ਦਾ ਫੈਸਲਾ ਸ਼ਲਾਘਾਯੋਗ ਹੈ ਅਤੇ ਅੰਬੇਡਕਰ ਲੀਗਲ ਫੋਰਮ ਪੰਜਾਬ ਨੇ ਇਹ ਫੈਸਲੇ ਦਾ ਸਵਾਗਤ ਕੀਤਾ ਅਤੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਪਿਛਲੇ ਦੋ ਹਫਤਿਆਂ ਤੋਂ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਵਸ 16 ਫਰਵਰੀ ਨੂੰ ਮਨਾਉਣ ਲਈ ਸੰਗਤਾਂ 12 ਫਰਵਰੀ 2022 ਨੂੰ ਬਨਾਰਸ (ਯੂ.ਪੀ.) ਨੂੰ ਜਾਣਾ ਸ਼ੁਰੂ ਕਰ ਦਿੰਦੀਆਂ ਹਨ ਜਿਸ ਕਰਕੇ 14 ਫਰਵਰੀ ਨੂੰ ਵੋਟ ਨਹੀਂ ਪਾਈ ਜਾ ਸਕਦੀ ਅਤੇ ਲੱਖਾਂ ਸ਼ਰਧਾਲੂ ਵੋਟ ਪਾਉਣ ਦੇ ਹੱਕ ਤੋਂ ਵਾਂਝੇ ਰਹਿ ਜਾਣਗੇ। ਇਸ ਲਈ ਸੰਗਤਾਂ ਦੀ ਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਚੋਣਾਂ 14 ਫਰਵਰੀ ਦੀ ਥਾਂ 20 ਫਰਵਰੀ ਨੂੰ ਕਰਵਾਈਆਂ ਜਾਣ। ਚੋਣ ਕਮਿਸ਼ਨ ਵੱਲੋਂ ਮੰਗ ਮਨੇ ਜਾਣ ਤੇ ਅੰਬੇਡਕਰ ਲੀਗਲ ਫੋਰਮ ਵੱਲੋਂ ਖੁਸ਼ੀ ਜਤਾਈ ਅਤੇ ਧੰਨਵਾਦ ਕੀਤਾ। ਪੀ.ਏ.ਪੀ. ਚੌਂਕ ਜਲੰਧਰ ਵਿਖੇ ਲਗਏ ਗਏ ਧਰਨੇ ਵਿੱਚ ਅੰਬੇਡਕਰ ਲੀਗਲ ਫੋਰਮ ਦੇ ਮੈਂਬਰ ਐਡਵੋਕੇਟ ਹਰਭਜਨ ਸਾਂਪਲਾ, ਪਿ੍ਰਤਪਾਲ ਸਿੰਘ, ਰਾਜ ਕੁੁਮਾਰ ਬੈਂਸ, ਮੁਹਿੰਦਰ ਪਾਲ ਤੇ ਹੋਰ ਹਾਜਰ ਸਨ।

Previous articleਮੁਸਕਰਾਉਂਦਾ ਚਿਹਰਾ
Next articleजम्हूरियत और इंसाफ की लड़ाई लड़ने वाले राजीव यादव की आवाज विधानसभा में भी गूंजे- डॉ अयूब