ਸ੍ਰੀ ਫ਼ਤਹਿਗੜ੍ਹ ਸਾਹਿਬ (ਸਮਾਜ ਵੀਕਲੀ): ਸਰਹਿੰਦ ’ਚ ਇੱਕ ਵਿਅਕਤੀ ਨੇ ਆਪਣੀ 24 ਸਾਲਾ ਪਤਨੀ ਤੇ 7 ਮਹੀਨਿਆਂ ਦੀ ਧੀ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ।
ਹਮਾਂਯੂਪੁਰ ਸਰਹਿੰਦ ਦਾ ਵਸਨੀਕ ਜਗਵਿੰਦਰ ਜੋ ਪੇਂਟਰ ਦਾ ਕੰਮ ਕਰਦਾ ਹੈ, ਆਪਣੀ ਪਤਨੀ ’ਤੇ ਨਾਜਾਇਜ਼ ਸ਼ੱਕ ਕਰਦਾ ਸੀ ਅਤੇ ਅਕਸਰ ਉਨ੍ਹਾਂ ਦਾ ਆਪਸ ’ਚ ਝਗੜਾ ਰਹਿੰਦਾ ਸੀ। ਸ਼ੁੱਕਰਵਾਰ ਰਾਤ ਨੂੰ ਜਦੋਂ ਜਗਵਿੰਦਰ ਦੀ ਪਤਨੀ ਮੋਨਿਕਾ ਅਤੇ ਧੀ ਨਿਸ਼ਾ ਸੁੱਤੀਆਂ ਪਈਆਂ ਸਨ ਤਾਂ ਜਗਵਿੰਦਰ ਨੇ ਉਨ੍ਹਾਂ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਅਤੇ ਖੁਦ ਫਰਾਰ ਹੋ ਗਿਆ। ਜਦੋਂ ਮੋਨਿਕਾ ਵੱਲੋਂ ਚੀਕ-ਚਿਹਾੜਾ ਪਾਇਆ ਗਿਆ ਤਾਂ ਗੁਆਂਢੀਆਂ ਨੇ ਆ ਕੇ ਅੱਗ ਬੁਝਾਈ ਤੇ ਪੁਲੀਸ ਨੂੰ ਸੂਚਿਤ ਕੀਤਾ।
ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਝੁਲਸੀਆਂ ਮਾਂ-ਧੀ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਲਿਜਾਇਆ ਜਿੱਥੋਂ ਦੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਦੋਵੇਂ ਮਾਂ-ਧੀ ਇਸ ਮੌਕੇ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਅਧੀਨ ਹਨ। ਅੱਗ ਲੱਗਣ ਕਾਰਨ 75 ਫੀਸਦੀ ਔਰਤ ਤੇ 25 ਫੀਸਦੀ ਧੀ ਝੁਲਸ ਗਈਆਂ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਰਹਿੰਦ ਦੀ ਪੁਲੀਸ ਨੇ ਜਗਵਿੰਦਰ ਵਿਰੁੱਧ ਕੇਸ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly