ਜੈਪੁਰ (ਸਮਾਜ ਵੀਕਲੀ): 29 ਸਾਲਾ ਵਿਅਕਤੀ ਨੇ ਆਪਣੇ ਪ੍ਰੇਮਿਕਾ ਦੇ ਪਤੀ ਤੋਂ ਬਚਣ ਲਈ ਇਥੇ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਪਰ ਉਸ ਦੀ ਜਾਨ ਚਲੀ ਗਈ।
ਮ੍ਰਿਤਕ ਦੀ ਪਛਾਣ ਮੋਹਸਿਨ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਹ ਇੱਕ ਵਿਆਹੁਤਾ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ। ਦੋਵੇਂ ਔਰਤ ਦੀ ਨਾਬਾਲਗ ਧੀ ਦੇ ਨਾਲ ਇੱਥੇ ਪ੍ਰਤਾਪ ਨਗਰ ਥਾਣੇ ਅਧੀਨ ਇਮਾਰਤ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਹੇ ਸਨ। ਮਹਿਲਾ ਦੋ ਸਾਲ ਪਹਿਲਾਂ ਨੈਨੀਤਾਲ ਤੋਂ ਮੋਹਸੀਨ ਨਾਲ ਫਰਾਰ ਹੋ ਗਈ ਸੀ। ਪੁਲੀਸ ਨੇ ਕਿਹਾ ਕਿ ਉਸ ਦਾ ਪਤੀ ਭਾਲ ਕਰ ਰਿਹਾ ਸੀ ਅਤੇ ਉਹ ਜੈਪੁਰ ਤੱਕ ਪੁੱਜ ਗਿਆ ਸੀ। ਐਤਵਾਰ ਨੂੰ ਔਰਤ ਦਾ ਪਤੀ ਉਸ ਘਰ ਗਿਆ, ਜਿੱਥੇ ਉਹ ਮੋਹਸਿਨ ਨਾਲ ਰਹਿ ਰਿਹਾ ਸੀ। ਉਸ ਨੂੰ ਦੇਖ ਕੇ ਮੋਹਸਿਨ ਘਬਰਾ ਗਿਆ ਅਤੇ ਘਰ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਪ੍ਰਤਾਪ ਨਗਰ ਥਾਣੇ ਦੇ ਸਟੇਸ਼ਨ ਹਾਊਸ ਅਫਸਰ ਬਲਵੀਰ ਸਿੰਘ ਨੇ ਦੱਸਿਆ ਕਿ ਔਰਤ ਨੇ ਉਸ ਨੂੰ ਤੁਰੰਤ ਐੱਸਐੱਮਐੱਸ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਸੋਮਵਾਰ ਰਾਤ ਉਸ ਦੀ ਮੌਤ ਹੋ ਗਈ। ਮੋਹਸਿਨ ਅਤੇ ਔਰਤ ਕੁਝ ਦਿਨ ਪਹਿਲਾਂ ਹੀ ਐੱਨਆਰਆਈ ਸਰਕਲ ਨੇੜੇ ਫਲੈਟ ਵਿੱਚ ਸ਼ਿਫਟ ਹੋਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly