ਚੇਤਾ ਆ ਹੀ ਗਿਆ

ਕੁਲਵਿੰਦਰ ਕੌਰ ਬਾਜਕ

(ਸਮਾਜ ਵੀਕਲੀ)

ਯਾਦ ਆ ਗਿਆ
ਭੁੱਲ ਚੁੱਕੀ ਸਾਂ
ਲਗਦਾ ਅੱਜ ਵੀ
ਜਿਵੇਂ ਤੇਰੇ ਤੇ ਮੇਰਾ ਹੀ ਹੱਕ ਹੋਵੇ
ਭੁੱਲ ਚੁੱਕੀ ਸਾਂ
ਚੇਤੇ ਆ ਗਿਆ
ਵਿਆਹ ਹੋ ਗਿਆ ਹੁਣ ਤੇਰਾ
ਬਾਪ ਬਣ ਗਿਆ ਏ ਬੱਚੀ ਦਾ
ਹੁਣ ਆਪਣੀ ਨੇੜਤਾ ਨਹੀਂ ਰਹੀ
ਨਾ ਹੁਣ ਰਹਿ ਹੋਣੀ ਏ
ਨਾ ਤੇਰੇ ਦਿਲ ਵਿੱਚ ਜਗ੍ਹਾ ਮੇਰੇ ਲਈ
ਨਾ ਦਿਲ ਦੀ ਤੇਰੇ ਤੋਂ ਗੱਲ ਕਹਿ ਹੋਣੀ ਏ
ਭੁੱਲ ਚੁੱਕੀ ਸਾਂ
ਤੂੰ ਸਿਆਣਾ ਬਹੁਤ ਹੋ ਗਿਆ
ਓਹ ਨਹੀਂ ਰਿਹਾ ਪਹਿਲਾ ਵਾਲਾ
ਹੱਸਦਾ ਹੱਸਦਾ ਬੋਲਣੋ ਹਟ ਜਾਂਦਾ ਸੀ
ਬਹੁਤ ਬਦਲ ਗਿਆ ਏ ਹੁਣ
ਹਰ ਗੱਲ ਸਮਝ ਨਾਲ ਕਰਦਾ
ਦਿਲ ਤੇ ਦਿਮਾਗ਼ ਦਾ ਫ਼ਰਕ ਜਾਣੂ ਏ
ਭੁੱਲ ਚੁੱਕੀ ਸਾਂ ਮੈਂ
ਚੇਤਾ ਆ ਹੀ ਗਿਆ ਹੁਣ।
ਤੇਰਾ ਮੇਰਾ ਰਿਸ਼ਤਾ ਨਹੀਂ ਹੁਣ
ਬੇਨਾਮ ਰਿਸ਼ਤਾ ਪਸੰਦ ਨਹੀਂ ਮੈਨੂੰ
ਨਾ ਸਮਾਜ ਨੂੰ ਤੇ ਨਾ ਆਪਣਿਆ ਨੂੰ
ਹੁਣ ਕੋਈ ਰਿਸ਼ਤਾ ਨਹੀਂ ਰਿਹਾ
ਸ਼ੁਕਰ ਏ ਚੇਤਾ ਆ ਹੀ ਗਿਆ।
ਭੁੱਲ ਚੁੱਕੀ ਸਾਂ ਮੈਂ
ਬਾਜਕ ਨੇ ਚੇਤਾ ਆਖ਼ਰ ਕਰਾ ਹੀ ਲਿਆ।

ਕੁਲਵਿੰਦਰ ਕੌਰ ਬਾਜਕ

ਭਾਗੀ ਵਾਂਦਰ

 

Previous articleਕਿਉਂ?
Next articleਮੁਹੱਬਤਾਂ ਦੇ ਰਾਹ ਤੇ…