ਹਜ਼ਰਤ ਪੀਰ ਬਾਬਾ ਦੂਲ੍ਹੇ ਸ਼ਾਹ ਜੀ ਨੂੰ ਸਮਰਪਿਤ ਸ਼ੋ ਮੈਚ ਡਡਵਿੰਡੀ ਤੇ ਕੌਲੀਆਂਆਲ ਦਰਮਿਆਨ ਹੋਇਆ, ਡਡਵਿੰਡੀ ਦੇ ਸਾਢੇ 47 ਨੰਬਰ ਤੇ ਕੋਲ਼ੀਆਂਵਾਲ ਦੇ 44 ਨਾਲ ਹਰਾ ਕੇ ਡਡਵਿੰਡੀ ਨੇ ਕੀਤਾ ਸ਼ੋ ਮੈਚ ਤੇ ਕਬਜ਼ਾ

ਪਟਕੇ ਦੀ ਕੁਸ਼ਤੀ ਗੋਰਾ ਅਜਨਾਲਾ ਤੇ  ਸੰਨੀ ਰਾਮੇ ਦਰਮਿਆਨ, ਗੋਰਾ ਅਜਨਾਲਾ ਨੇ  ਸੰਨੀ ਰਾਮੇ  ਨੂੰ  ਹਰਾ ਕੇ ਪਟਕੇ ਦੀ ਕੁਸ਼ਤੀ ਤੇ ਕੀਤਾ ਕਬਜ਼ਾ 

 ਕਪੂਰਥਲਾ, (ਸਮਾਜ ਵੀਕਲੀ)   (ਕੌੜਾ)– ਪਿੰਡ ਡਡਵਿੰਡੀ ਵਿਖੇ ਹਜ਼ਰਤ ਪੀਰ ਬਾਬਾ ਦੂਲ੍ਹੇ ਸ਼ਾਹ ਜੀ ਦੇ ਸਲਾਨਾ ਮੇਲੇ ਨੂੰ ਸਮਰਪਿਤ ਕਬੱਡੀ ਸ਼ੋ ਮੈਚ ਅਤੇ ਪਟਕੇ ਦੀ ਕੁਸ਼ਤੀ ਮੁਕਾਬਲੇ ਸਾਬਕਾ ਸਰਪੰਚ, ਕੋਚ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਤਨਾਮ ਨਾਮੀ ਦੀ ਅਗਵਾਈ ਵਿੱਚ ਮੇਲਾ ਪ੍ਰਬੰਧਕ ਕਮੇਟੀ,ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ  ਸ਼ਾਮੀ 4 ਵਜੇ ਪਿੰਡ ਡਡਵਿੰਡੀ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਗਏ ਜਿਸ ਵਿੱਚ ਕਬੱਡੀ ਦੇ ਸ਼ੋ ਮੈਚ ਡਡਵਿੰਡੀ ਅਤੇ ਕੋਲਿਆਂਵਾਲ ਦਰਮਿਆਨ ਕਰਵਾਏ ਗਏ ਜਿਸ ਵਿਚ ਡਡਵਿੰਡੀ ਨੇ ਸਾਢੇ 47 ਨੰਬਰ ਤੇ ਕੋਲਿਆਂਵਾਲ ਦੇ 44 ਨੰਬਰ ਹੋਏ ਜਿਸ ਵਿਚ ਡਡਵਿੰਡੀ ਨੇ ਸ਼ੋ ਮੈਚ ਤੇ ਕਬਜ਼ਾ ਕੀਤਾ ਅਤੇ ਪਟਕੇ ਦੀ ਕੁਸ਼ਤੀ ਮੁਕਾਬਲੇ ਸੰਨੀ ਰਾਮੇ ਅਤੇ ਗੋਰਾ ਅਜਨਾਲਾ ਵਿਚਕਾਰ ਕਰਵਾਏ ਗਏ। ਜਿਸ ਵਿੱਚ ਗੋਰਾ ਅਜਨਾਲਾ ਨੇ ਸੰਨੀ ਰਾਮੇ ਨੂੰ ਪਛਾੜ ਕੇ ਪਟਕੇ ਦੀ ਕੁਸ਼ਤੀ ਤੇ ਜਿੱਤ ਹਾਸਲ ਕੀਤੀl  ਇਸ ਮੌਕੇ ਜੇਤੂ ਖ਼ਿਡਾਰੀਆਂ ਨੂੰ ਸਿਰੋਪੇ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਦੀਪਾ ਪਹਿਲਵਾਨ ਦਾ ਸਨਮਾਨ ਅਮਰਜੀਤ ਸਿੰਘ ਫਰਾਂਸ ਅਤੇ ਸੋਢੀ ਘਾਰੂ 5100/- ਰੁਪਏ ਦੇ ਕੇ ਕੀਤਾ ਗਿਆ, ਮਾਤਾ ਮਨਜੀਤ ਕੌਰ ਦੇ ਲੜਕੇ ਅਮਰਜੀਤ ਸੋਨੀ ਯੂਕੇ, ਸਤਿੰਦਰ ਯੂ ਕੇ ਵੱਲੋਂ ਵੀ ਕੀਤਾ ਗਿਆ ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਲੰਗਰ ਵੀ ਅਟੁੱਟ ਵਰਤਾਇਆ ਗਿਆ l ਇਸ ਸਮੇਂ ਉੱਘੇ ਕਬੱਡੀ ਖਿਡਾਰੀ,ਕੋਚ ਅਤੇ ਸਾਬਕਾ ਸਰਪੰਚ ਸਤਨਾਮ ਸਿੰਘ ਨਾਮੀ, ਸਰਪੰਚ ਕੁਲਦੀਪ ਸਿੰਘ, ਰੌਸ਼ਨ ਸਿੰਘ ਇੰਸਪੈਕਟਰ, ਸੁਰਿੰਦਰ ਸਿੰਘ, ਮੁਖ਼ਤਿਆਰ ਸਿੰਘ ਸੋਢੀ ਜਿਲ੍ਹਾ ਪ੍ਰਧਾਨ ਯੂਥ ਸ਼੍ਰੋਮਣੀ ਅਕਾਲੀ ਦਲ (ਮਾਨ)ਅੰਮ੍ਰਿਤਸਰ, ਗੁਰਦੀਪ ਸਿੰਘ ਜੱਜ, ਸਰਬਜੀਤ ਸਿੰਘ ਮਨੀਲਾ, ਦਵਿੰਦਰ ਸਿੰਘ ਡਡਵਿੰਡੀ ਕਬੱਡੀ ਖਿਡਾਰੀ, ਸਾਹਿਲ ਘਾਰੂ ਡਡਵਿੰਡੀ ਕਬੱਡੀ ਖਿਡਾਰੀ, ਗੁਰਬਾਜ਼ ਸਿੰਘ ਡਡਵਿੰਡੀ ਕੱਬਡੀ ਖ਼ਿਡਾਰੀ, ਵਿਸ਼ਕਰਨ ਉਰਫ਼ ਕ੍ਰਿਸ਼ ਕਬੱਡੀ ਖਿਡਾਰੀ,ਜੱਸੀ ਜਾਰਜ਼ ਪੁਰ ਕਬੱਡੀ ਖਿਡਾਰੀ, ਕਮਲ ਕੜਾਲ ਨੌਂ ਆਬਾਦ ਕੱਬਡੀ ਖ਼ਿਡਾਰੀ, ਗੋਨੀ ਦੋਲਤਪੁਰੀਆ ਅੰਤਰਰਾਸ਼ਟਰੀ ਪਹਿਲਵਾਨ, ਸੱਤੀ ਭਲਵਾਨ ਕਪੂਰਥਲਾ, ਦੀਪਾ ਪਹਿਲਵਾਨ, ਨੇਕਾ ਕੌਲਿਆਂਵਾਲ, ਸਿਮਰਨਜੀਤ ਸਿੰਘ ਸ਼ਿੰਮੂ ਕੋਲਿਆਂਵਾਲ, ਸ਼ਰਨਜੀਤ ਤੋਗਾਂ ਵਾਲ, ਰਿਸ਼ੀ ਤਲਵੰਡੀ ਚੌਧਰੀਆਂ, ਕਰਨ ਹਸਨ ਮੁੰਡਾ, ਜੰਗੂ ਡਡਵਿੰਡੀ, ਦਲਜੀਤ ਡਡਵਿੰਡੀ, ਹਰੀ ਡਡਵਿੰਡੀ, ਜਸ਼ਨ ਕੋਲਿਆਂਵਾਲ, ਸਤਨਾਮ ਭੁਲੱਥ ਸਾਰੇ ਕਬੱਡੀ ਖਿਡਾਰੀ, ਰਾਜ ਬਹਾਦਰ ਸਿੰਘ ਪੀਐਸਪੀਸੀਐਲ,ਜਗਰੂਪ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਡਡਵਿੰਡੀ, ਕੁਲਵਿੰਦਰ ਘਾਰੂ ਮਿਸਤਰੀ, ਬਲਵਿੰਦਰ ਸਿੰਘ ਬਿੰਦਾ, ਪੂਰਨ ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾ, ਸੁਮਿੱਤਰ ਸਿੰਘ ਸਾਬਕਾ ਕਬੱਡੀ ਖਿਡਾਰੀ,ਮਨਜੀਤ ਸਿੰਘ, ਸੀਤਲ ਸਿੰਘ, ਅਮਰਜੀਤ ਸਿੰਘ ਅੰਬਾ,ਰਸ਼ਪਾਲ ਸਿੰਘ, ਰੇਸ਼ਮ ਸਿੰਘ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ,  ਤਰਸੇਮ ਸਿੰਘ, ਸਰਪੰਚ ਕੁਲਦੀਪ ਸਿੰਘ, ਗੁਰਦਿਆਲ ਸਿੰਘ, ਸਤਨਾਮ ਸ਼ਾਮਾ ਮੈਬਰ ਪੰਚਾਇਤ, ਸਵਰਨ ਸਿੰਘ ਪ੍ਰਧਾਨ , ਡਾਕਟਰ ਰਾਣਾ ਡਡਵਿੰਡੀ, ਸਾਬਕਾ ਕਬੱਡੀ ਖਿਡਾਰੀ ਪਾਲਾ,ਹਰਜਿੰਦਰ ਸਿੰਘ, ਰਮੇਸ਼ ਡਡਵਿੰਡੀ ਸਾਬਕਾਜ਼ਿਲਾ ਪ੍ਰਧਾਨ ਕਾਂਗਰਸ ਕਮੈਟੀ,ਪ੍ਰਿੰਸ ਡਡਵਿੰਡੀ,  ਲਾਡੀ ਝੰਡ , ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ ਖਿੰਡਾ, ਸਤਨਾਮ ਸਿੰਘ ਕੁਵੈਤ, ਸੱਤਪਾਲ ਸਿੰਘ ਕੁਵੈਤ, ਜਸਮੀਤ ਚੰਦੀ ਨਿਊਜ਼ੀਲੈਂਡ, ਹਰਜਿੰਦਰ ਦੁਬਈ, ਸਾਬਕਾ ਬਲਾਕ ਸੰਮਤੀ ਮੈਂਬਰ ਸ਼ਿੰਦਰਪਾਲ, ਅਮੋਲਕ ਸਿੰਘ, ਲੰਬੜਦਾਰ ਮਲਕੀਤ ਸਿੰਘ, ਜਸਵੰਤ ਸਿੰਘ ਨੰਬਰਦਾਰ ਡਡਵਿੰਡੀ, ਹਰਵਿੰਦਰ ਸਿੰਘ ਚੀਮਾਂ, ਜਗਦੇਵ ਸਿੰਘ, ਨਵਰਾਜ ਸਿੰਘ ਜੱਜ, ਦਾਨਿਸ਼ ਧੰਜੂ, ਕਰਨ ਧੰਜੂ, ਮੋਹਨ ਲਾਲ ਹੀਰਾ ਧੰਜੂ, ਜੌਬਨ ਧੰਜੂ, ਈ ਆਰ, ਸੰਨੀ, ਜਗੀਰ ਸਿੰਘ ਪੰਚਾਇਤ ਮੈਂਬਰ, ਵਿਸ਼ਾਲ, ਲਵਲੀ, ਮਨਪ੍ਰੀਤ ਸਿੰਘ ਮੰਨੂ ਆਦਿ ਹਾਜ਼ਰ ਸਨ।
Previous articleਮਿੱਠੜਾ ਕਾਲਜ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਜਸ਼ਨਦੀਪ ਕੌਰ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚੋ 92 ਫੀਸਦੀ ਅੰਕ ਹਾਸਿਲ ਕੀਤੇ
Next articleਗ਼ਦਰੀ ਬਾਬਿਆਂ ਦੇ 33ਵੇਂ ਮੇਲੇ ਸਬੰਧੀ ਸੱਭਿਆਚਾਰਕ ਵਿੰਗ ਦੀ ਮੀਟਿੰਗ ‘ਚ ਵਿਚਾਰਾਂ