ਸ਼ੁਭ ਆਰੰਭ ਕਰਵਾਈਂ ਰੱਬਾ!

(ਸਮਾਜ ਵੀਕਲੀ)

ਜਾ ਰਹੇ ਵਰ੍ਹੇ ਦੀ ਖੁਸ਼ੀ ਖੁਸ਼ੀ ਵਿਦਾਈ ਕਰਕੇ
ਨਵੇਂ ਸਾਲ ਦਾ ਤੂੰ ਸ਼ੁਭ ਆਰੰਭ ਕਰਵਾਈਂ ਰੱਬਾ!

ਹਰ ਦਿਲ ਵਿੱਚੋਂ ਧੋਖਾ-ਕਪਟ ਤੇ ਝੂਠ ਮਿਟਾ ਕੇ
ਸੱਚੇ ਸੁੱਚੇ ਦਿਲਾਂ ਨਾਲ ਮੇਲ ਤੂੰ ਕਰਵਾਈਂ ਰੱਬਾ!

ਦੁਨੀਆਂ ਨੂੰ ਵਕਤਾਂ ਚ ਪਾਉਣ ਵਾਲਿਆਂ ਦੇ ਵੀ
ਜ਼ਰਾ ਅੰਦਰ ਆਪਣੇ ਤੂੰ ਝਾਤ ਪਵਾਈਂ ਰੱਬਾ !

ਨਵੇਂ ਸਾਲ ਦੇ ਹਰ ਦਿਨ ਤੇ ਹਰ ਘੜੀ ਪਲ ਨੂੰ
ਕਰਕੇ ਰਹਿਮਤ ਤੂੰ ਸੁਲੱਖਣੀ ਬਣਾਈਂ ਰੱਬਾ!

ਨਾ ਰਹੇ ਤੇਰ ਮੇਰ ਦੀ ਕਹਾਣੀ ਨਾ ਪੈਣ ਵੰਡਾਂ
ਵੱਸਣ ਸਭੇ ਤੇ ਗਰੀਬਾਂ ਦੇ ਹੱਕ ਦਿਵਾਈਂ ਰੱਬਾ!

ਜਾ ਰਹੇ ਵਰ੍ਹੇ ਦੀ ਖੁਸ਼ੀ ਖੁਸ਼ੀ ਵਿਦਾਈ ਕਰਕੇ
ਨਵੇਂ ਸਾਲ ਦਾ ਤੂੰ ਸ਼ੁਭ ਆਰੰਭ ਕਰਵਾਈਂ ਰੱਬਾ!

ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਰਾਜ ਸਰਕਾਰ ਤੇ ਰੁਜ਼ਗਾਰ
Next articleਨਵੇਂ ਸਾਲ ਤੇ ਨਵਾਂ ਜਨਮ ਦਿਨ ਮੁਬਾਰਕ