ਨਫ਼ਰਤ

ਖੁਸ਼ੀ ਮੁਹੰਮਦ

(ਸਮਾਜ ਵੀਕਲੀ)

ਨਫ਼ਰਤ ਬੀਜੇਂਗਾ, ਨਫ਼ਰਤ ਹੀ ਪਊ ਵੱਢਣੀ
ਪਿਆਰ ਵੰਡੇਗਾ ਤਾਂ, ਮਿਲੇਗਾ ਪਿਆਰ ਮੀਆਂ

ਟੋਇਆ ਪੁੱਟਦੈਂ ਜੋ, ਦੂਜੇ ਦੇ ਡੇਗਣੇ ਲਈ
ਡਿੱਗਣਾ ਖ਼ੁਦ ਹੀ ਤੂੰ ਆ ਵਿਚਕਾਰ ਮੀਆਂ

ਇੱਕੋ ਜਿਹਾ ਹਮੇਸ਼ਾਂ ਨਹੀਂ ਵਕਤ ਰਹਿੰਦਾ
ਹੁੰਦੀ ਸਦਾ ਈ ਨਹੀਂ, ਜੈ – ਜੈ ਕਾਰ ਮੀਆਂ

ਮਾਇਆ, ਹੁਸਨ ਤੇ ਰੁਤਬੇ ਦਾ “ਖੁਸ਼ੀ ਮੁਹੰਮਦਾ”
ਬਹੁਤਾ ਕਰੀਦਾ ਨਹੀਂਓਂ, ਅਹੰਕਾਰ ਮੀਆਂ

ਖੁਸ਼ੀ ਮੁਹੰਮਦ “ਚੱਠਾ”
ਸੰਪਰਕ – 9779025356

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿੰਦ ਤੇ ਮੋਦੀ ਵੱਲੋਂ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀ ਭੇਟ
Next articleਅੱਜ ਦੇਸ਼ਵਿਆਪੀ ਵਿਸ਼ਵਾਸਘਾਤ ਦਿਵਸ ਮਨਾਉਣਗੇ ਕਿਸਾਨ: ਟਿਕੈਤ