HOME ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਸਮਰਾਲਾ ਮਾਛੀਵਾੜਾ ਵਿੱਚ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਸਮਰਾਲਾ ਮਾਛੀਵਾੜਾ ਵਿੱਚ

4

ਸਮਰਾਲਾ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੀਤਾ ਡਟਵਾਂ ਵਿਰੋਧ

ਮਾਛੀਵਾੜਾ ਸਾਹਿਬ-ਸਮਰਾਲਾ/ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ)-ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਅੱਜ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਭਾਜਪਾ ਵੱਲੋਂ ਰੱਖੀ ਵਰਕਰ ਮਿਲਣੀ ਰੈਲੀ ਦੇ ਵਿੱਚ ਪੁੱਜੇ। ਮੁੱਖ ਮੰਤਰੀ ਹਰਿਆਣਾ ਸਭ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਪੈਂਦੇ ਇਤਿਹਾਸਿਕ ਸ਼ਹਿਰ ਸ੍ਰੀ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ ਉਹਨਾਂ ਨੇ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਵਿੱਚ ਆਪਣੇ ਸਾਥੀਆਂ ਸਮੇਤ ਮੱਥਾ ਟੇਕਿਆ। ਇਸ ਮੌਕੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਵੱਲੋਂ ਵਿਸ਼ੇਸ਼ ਤੌਰ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਇਤਿਹਾਸਿਕ ਤਸਵੀਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਮਰਾਲਾ ਤੇ ਮਾਛੀਵਾੜਾ ਨਾਲ ਜੁੜੇ ਹੋਏ ਭਾਜਪਾ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਸਮਰਾਲਾ ਵਰਕਰ ਮਿਲਣੀ ਵਿੱਚ ਮੁੱਖ ਮੰਤਰੀ ਦਾ ਸਵਾਗਤ- ਨਿਸ਼ੂ ਸ਼ਰਮਾ
ਮਾਛੀਵਾੜਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਆਪਣੇ ਵੱਡੇ ਕਾਫ਼ਲੇ ਦੇ ਨਾਲ ਅੱਜ ਜੋ ਸਮਰਾਲਾ ਵਿੱਚ ਭਾਜਪਾ ਦੀ ਵਰਕਰ ਮਿਲਣੀ ਰੈਲੀ ਰੱਖੀ ਹੋਈ ਸੀ ਉਸ ਵਿੱਚ ਸ਼ਾਮਿਲ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਉਨ੍ਹਾਂ ਦੇ ਨਾਲ ਆਏ ਵਿਅਕਤੀਆਂ ਦਾ ਸਵਾਗਤ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਪਿੱਛੇ ਜਿਹੇ ਭਾਜਪਾ ਦੇ ਨਵੇਂ ਬਣੇ ਆਗੂ ਨਿਸੂ ਸ਼ਰਮਾ ਨੇ ਆਪਣੇ ਸਾਥੀਆਂ ਨਾਲ ਸਵਾਗਤ ਕੀਤਾ।

ਆਮ ਆਦਮੀ ਪਾਰਟੀ ਵੱਲੋਂ ਸਮਰਾਲਾ ਵਿੱਚ ਮੁੱਖ ਮੰਤਰੀ ਸੈਣੀ ਦਾ ਡੱਟਵਾਂ ਵਿਰੋਧ ਕੀਤਾ ਗਿਆ

ਮਾਛੀਵਾੜਾ ਸਾਹਿਬ ਤੋਂ ਬਾਅਦ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਆਪਣੇ ਕਾਫਲੇ ਦੇ ਨਾਲ ਰੈਲੀ ਵਿੱਚ ਜਾ ਰਹੇ ਸਨ ਤਾਂ ਸਮਰਾਲਾ ਦੇ ਪ੍ਰਮੁੱਖ ਚੌਂਕ ਦੇ ਵਿੱਚ ਵੱਡੀ ਗਿਣਤੀ ਵਿੱਚ ਆਪ ਦੇ ਆਗੂ ਤੇ ਵਰਕਰ ਇਕੱਠੇ ਹੋਏ ਸਨ ਜਿਨਾਂ ਨੇ ਆਪਣੇ ਹੱਥਾਂ ਦੇ ਵਿੱਚ ਭਾਜਪਾ ਵਿਰੋਧੀ ਨਾਅਰੇ ਲਿਖਿਆ ਤਗਤੀਆਂ ਫੜੀਆਂ ਹੋਈਆਂ ਸਨ। ਪੰਜਾਬ ਵਿਰੋਧੀ ਭਾਜਪਾ ਮੁਰਦਾਬਾਦ, ਸਿੱਖ ਵਿਰੋਧੀ ਭਾਜਪਾ ਮੁਰਦਾਬਾਦ, ਭਾਜਪਾ ਮੁਰਦਾਬਾਦ ਦੇ ਨਾਅਰੇ ਲਾਏ। ਨਾਅਰੇਬਾਜ਼ੀ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਘੇਰਾਬੰਦੀ ਡੀਐਸਪੀ ਤਰਲੋਚਨ ਸਿੰਘ ਤੇ ਐਸਐਚ ਓ ਸਮਰਾਲਾ ਹਰਵਿੰਦਰ ਸਿੰਘ ਕਰ ਰਹੇ ਸਨ। ਇਸ ਮੌਕੇ ਮਾਛੀਵਾੜਾ ਨਗਰ ਕੌਂਸਲ ਦੇ ਪ੍ਰਧਾਨ ਸੋਨੂ ਕੁੰਦਰਾ, ਸੁਖਵਿੰਦਰ ਸਿੰਘ ਗਿੱਲ ਮਾਰਕੀਟ ਕਮੇਟੀ ਚੇਅਰਮੈਨ ਮਾਛੀਵਾੜਾ, ਜਸਪ੍ਰੀਤ ਸਿੰਘ ਮਾਂਗਟ, ਪ੍ਰਮੁੱਖ ਆਗੂ ਤੇ ਵਰਕਰ ਹਾਜ਼ਰ ਸਨ।

Previous articleਆਮ ਘਰ ‘ਚ ਰਹਿੰਦੀ ਸੁੰਦਰਤਾ ਥੈਰਾਪਿਸਟ ਨਿਕਲੀ 85 ਲੱਖ ਪੌਂਡ ਦੀ ਹੈਰੋਇਨ ਤਸਕਰੀ ਦੀ ਮਾਸਟਰਮਾਈਂਡ
Next articleमेरठ की घटना- प्रदेश में कानून का राज नहीं – एआईपीएफ