ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) ਸਥਾਨਕ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਹਰਵਿੰਦਰ ਸਿੰਘ ਬਿੱਟੂ ਚੋਣ ਨਿਸ਼ਾਨ ( ਟ੍ਰੈਕਟਰ ) ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਉਹਨਾਂ ਦੇ ਚੋਣ ਦਫ਼ਤਰ ਦੇ ਨਜ਼ਦੀਕ ਵਾਰਡ ਵਾਸੀਆਂ ਵੱਲੋਂ ਇੱਕ ਵਿਸ਼ਾਲ ਅਤੇ ਭਰਵਾਂ ਚੋਣ ਜਲਸਾ ਕੀਤਾ ਗਿਆ। ਇਸ ਜਲਸੇ ਵਿੱਚ ਇਲਾਕਾ ਨਿਵਾਸੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਹਰਵਿੰਦਰ ਸਿੰਘ ਬਿੱਟੂ ਦੇ ਪੱਖ ਵਿੱਚ ਹਵਾ ਦਾ ਰੁਖ਼ ਮੋੜ ਦਿੱਤਾ। ਚੋਣ ਜਲਸੇ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਵੱਖ-ਵੱਖ ਰਾਜਨੀਤਿਕ ਸਮਾਜਿਕ ਆਗੂਆਂ ਅਤੇ ਪਤਵੰਤੇ ਸੱਜਣਾਂ ਜਿਵੇਂ ਅਕਾਲੀ ਆਗੂ ਜਗਸੀਰ ਸਿੰਘ ਸੀਰਾ ਬਨਭੌਰਾ,ਸੁਰਿੰਦਰ ਸਿੰਘ ਪੱਪੀ ਸਪਰਾ (ਬਸਪਾ ਆਗੂ )ਬਲਾਕ ਸੰਮਿਤੀ ਮੈਂਬਰ ਹਰਜੀਤ ਸਿੰਘ ਕਲਸੀਆਂ ਨੇ ਇੱਕਠ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਨ ਕੀਤਾ। ਬੁਲਾਰਿਆਂ ਨੇ ਹਰਵਿੰਦਰ ਸਿੰਘ ਬਿੱਟੂ ਦੀ ਨਿਸ਼ਕਾਮ ਸੇਵਾ, ਮਿਲਣਸਾਰ ਸੁਭਾਅ ਅਤੇ ਵਾਰਡ ਦੇ ਵਿਕਾਸ ਪ੍ਰਤੀ ਉਹਨਾਂ ਦੀ ਸੋਚ ਦੀ ਸ਼ਲਾਘਾ ਕੀਤੀ। ਉਹਨਾਂ ਨੇ ਵਾਰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਰਡ ਨੰਬਰ 10 ਦੇ ਸਰਵਪੱਖੀ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਪਹਿਲ ਦੇ ਅਧਾਰ ‘ਤੇ ਹੱਲ ਲਈ ਹਰਵਿੰਦਰ ਸਿੰਘ ਬਿੱਟੂ ਵਰਗੇ ਇਮਾਨਦਾਰ ਅਤੇ ਲੋਕ-ਸੇਵਕ ਉਮੀਦਵਾਰ ਨੂੰ ਕੌਂਸਲਰ ਵਜੋਂ ਚੁਣ ਕੇ ਨਗਰ ਕੌਂਸਲ ਵਿੱਚ ਭੇਜਣਾ ਸਮੇਂ ਦੀ ਮੁੱਖ ਲੋੜ ਹੈ। ਜਲਸੇ ਦੌਰਾਨ ਉਸ ਸਮੇਂ ਮਾਹੌਲ ਪੂਰੀ ਤਰ੍ਹਾਂ ਬਿੱਟੂ ਦੇ ਪੱਖ ਵਿੱਚ ਹੋ ਗਿਆ, ਜਦੋਂ ਹਾਜ਼ਰ ਵਾਰਡ ਵਾਸੀਆਂ ਨੇ ਆਗੂਆਂ ਦੀ ਅਪੀਲ ‘ਤੇ ਇਕਜੁੱਟਤਾ ਦਿਖਾਉਂਦੇ ਹੋਏ ਆਪਣੇ ਦੋਵੇਂ ਹੱਥ ਖੜੇ ਕਰਕੇ ਹਰਵਿੰਦਰ ਸਿੰਘ ਬਿੱਟੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਪੂਰਨ ਭਰੋਸਾ ਦਿੱਤਾ। ਲੋਕਾਂ ਦੇ ਇਸ ਉਤਸ਼ਾਹ ਨੇ ਵਿਰੋਧੀ ਖੇਮਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਮੌਕੇ ਉਮੀਦਵਾਰ ਹਰਵਿੰਦਰ ਸਿੰਘ ਬਿੱਟੂ ਨੇ ਜਲਸੇ ਵਿੱਚ ਪਹੁੰਚੇ ਸਾਰੇ ਆਗੂਆਂ ਅਤੇ ਵਾਰਡ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਿਲ ਰਿਹਾ ਇਹ ਪਿਆਰ ਅਤੇ ਸਹਿਯੋਗ ਉਹਨਾਂ ਦੀ ਸਭ ਤੋਂ ਵੱਡੀ ਪੂੰਜੀ ਹੈ। ਉਹਨਾਂ ਵਿਸ਼ਵਾਸ ਦਿਵਾਇਆ ਕਿ ਜਿੱਤ ਕੇ ਨਗਰ ਕੌਂਸਲ ਵਿੱਚ ਜਾਣ ਤੋਂ ਬਾਅਦ ਉਹ ਵਾਰਡ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਅਤੇ ਲੋਕਾਂ ਦੇ ਇਸ ਮਾਣ-ਸਤਿਕਾਰ ‘ਤੇ ਹਮੇਸ਼ਾ ਖ਼ਰੇ ਉਤਰਨਗੇ। ਇਸ ਮੌਕੇ ਹਰਸ਼ਮਿੰਦਰ ਸਿੰਘ ਰਾਜ ਆਂਡਲੂ,ਸੀਨੀਅਰ ਕਾਂਗਰਸੀ ਨਿਰਮਲ ਸਿੰਘ ਤਲਵੰਡੀ,ਸਰਪੰਚ ਮਲਕੀਤ ਸਿੰਘ ਸੱਬਾ,ਰੀਟਾ ਗਿੱਲ(ਅਜ਼ਾਦ ਟੈਕਸੀ ਯੂਨੀਅਨ)ਕਰਮ ਸਿੰਘ ਨੰਬਰਦਾਰ,ਪਰਮਜੀਤ ਪੰਮਾ,ਠਾਕਰਜੀਤ ਸਿੰਘ ਤਾਜਪੁਰੀ,ਹਾਕਮ ਸਿੰਘ,ਜਗਤਾਰ ਸਿੰਘ,ਹਰਜਿੰਘ ਸਿੰਘ,ਗੁਰਪ੍ਰੀਤਸਿੰਘ ਕਲਸੀਆਂ,ਮੁਖਤਿਆਰ ਸਿੰਘ ਰਾਏਕੋਟ,ਮਲਕੀਤ ਸਿੰਘ ਮੀਤਾ ਅਤੇ ਵਾਰਡ ਦੇ ਕਈ ਪ੍ਰਮੁੱਖ ਆਗੂ ਹਾਜਿਰ ਸਨ। ਨੌਜਵਾਨ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਮੌਜੂਦ ਸਨ, ਜਿਨ੍ਹਾਂ ਨੇ ਹਰਵਿੰਦਰ ਸਿੰਘ ਬਿੱਟੂ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



