HOME ਹਰਵਿੰਦਰ ਕੌਰ ਸੰਧੂ ਨੇ ਬਲਾਕ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

ਹਰਵਿੰਦਰ ਕੌਰ ਸੰਧੂ ਨੇ ਬਲਾਕ ਸੰਮਤੀ ਮੋਰਿੰਡਾ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

1

ਮੋਰਿੰਡਾ   (ਸਮਾਜ ਵੀਕਲੀ)   (ਸੁਖਵਿੰਦਰ ਸਿੰਘ ਹੈਪੀ)-ਬਲਾਕ ਸੰਮਤੀ ਮੋਰਿੰਡਾ ਦੇ ਨਵੇਂ ਬਣੇ ਚੇਅਰਪਰਸਨ ਬੀਬੀ ਹਰਵਿੰਦਰ ਕੌਰ ਸੰਧੂ ਅਤੇ ਵਾਇਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨਿਹੰਗ ਕੋਟਲਾ ਨੇ ਅੱਜ ਸੈਂਕੜੇ ਪੰਚਾਂ, ਸਰਪੰਚਾਂ ਦੀ ਹਾਜ਼ਰੀ ਵਿੱਚ ਅਪਣੇ ਆਹੁਦਿਆ ਦਾ ਚਾਰਜ ਸੰਭਾਲਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਉਹਨਾਂ ਦੇ ਸਪੁੱਤਰ ਨਵਜੀਤ ਸਿੰਘ ਨਵੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਮਤੀ ਦੇ ਨਵੇਂ ਬਣੇ ਚੇਅਰਪਰਸਨ ਬੀਬੀ ਹਰਵਿੰਦਰ ਕੌਰ ਸੰਧੂ ਅਤੇ ਵਾਇਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨੂੰ ਵਧਾਈਆਂ ਦਿੱਤੀਆਂ ਅਤੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਨਵੇਂ ਬਣੇ ਚੇਅਰਪਰਸਨ ਹਰਵਿੰਦਰ ਕੌਰ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਦਾ ਮੁੱਖ ਮਕਸਦ ਅਪਣੇ ਇਲਾਕੇ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਰੁਕੇ ਹੋਏ ਕਾਰਜ ਪੁਰੇ ਕਰਨਾ ਹੋਵੇਗਾ। ਉਹਨਾਂ ਆਖਿਆ ਕਿ ਉਹ ਪਾਰਟੀ ਬਾਜੀ ਤੋਂ ਉਪਰ ਉਠ ਕੇ ਸਾਰੇ ਪਿੰਡਾਂ ਦੇ ਵਿਕਾਸ ਲਈ ਪੁਰੇ ਯਤਨ ਕਰਨਗੇ। ਉਹਨਾਂ ਬਲਾਕ ਦੇ ਸਮੂਹ ਪੰਚਾ, ਸਰਪੰਚਾਂ ਅਤੇ ਪਤਵੰਤੇ ਸੱਜਣਾਂ ਨੂੰ ਆਖਿਆ ਕਿ ਉਹ ਅਪਣੇ ਪਿੰਡਾਂ ਦੇ ਵਿਕਾਸ ਲਈ ਨਿਧੜਕ ਹੋ ਕੇ ਮੈਨੂੰ ਮਿਲ ਸਕਦੇ ਹਨ ਅਤੇ ਆਪਣੀ ਸਮਸਿਆ ਰਖ ਸਕਦੇ ਹਨ। ਇਸ ਮੌਕੇ ਬਲਾਕ ਤੇ ਪੰਚਾਇਤ ਵਿਕਾਸ ਅਫ਼ਸਰ ਹਰਕੀਰਤ ਸਿੰਘ, ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਬਹਾਦਰ ਸਿੰਘ ਸਮਾਣਾ ਨੇ ਸਮੂਹ ਸਟਾਫ ਮੈਂਬਰਾਂ ਸਮੇਤ ਚੇਅਰਪਰਸਨ ਬੀਬੀ ਹਰਵਿੰਦਰ ਕੌਰ ਸੰਧੂ ਅਤੇ ਵਾਇਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਨੂੰ ਬੁਕੇ ਦੇ ਕੇ ਉਹਨਾਂ ਦਾ ਸਨਮਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਸਾਬਕਾ ਚੇਅਰਮੈਨ ਵਿਜੇ ਸ਼ਰਮਾ ਟਿੰਕੂ, ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਮੈਂਬਰ ਨਰਿੰਦਰ ਸਿੰਘ ਮਾਵੀ ਅਤੇ ਗੁਰਵਿੰਦਰ ਸਿੰਘ ਕਕਰਾਲੀ, ਲੈਂਡ ਮਾਰਗੇਜ਼ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ, ਬਲਾਕ ਕਾਂਗਰਸ ਕਮੇਟੀ ਮੋਰਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀਪਾਲ, ਸਾਬਕਾ ਕੌਂਸਲਰ ਮਹਿੰਦਰ ਸਿੰਘ ਢਿੱਲੋਂ, ਸਿਟੀ ਕਾਂਗਰਸ ਮੋਰਿੰਡਾ ਦੇ ਪ੍ਰਧਾਨ ਧਰਮਪਾਲ ਥੱਮਣ, ਬਲਾਕ ਸੰਮਤੀ ਮੋਰਿੰਡਾ ਦੇ ਨਵੇਂ ਬਣੇ ਮੈਂਬਰ ਤੇਜਿੰਦਰ ਸਿੰਘ ਸੋਨੂੰ, ਹਰਕੀਰਤ ਸਿੰਘ ਮੜੌਲੀ ਕਲਾਂ, ਰਣਜੀਤ ਕੌਰ ਬੰਨ ਮਾਜਰਾ, ਵਿਕਾਸ ਫੂਲ ਕਾਈਨੌਰ, ਬਲਵਿੰਦਰ ਸਿੰਘ ਰੰਗੀਆਂ, ਸੁਰਿੰਦਰ ਕੌਰ ਦਾਤਾਰਪੁਰ, ਸੁਰਜੀਤ ਸਿੰਘ ਬਲਦੇਵ ਨਗਰ, ਜਸਵਿੰਦਰ ਕੌਰ ਮੂੰਡੀਆਂ, ਪ੍ਰਿੰਸੀਪਲ ਸਿੰਘ ਉਇਂਦ, ਦਵਿੰਦਰ ਕੌਰ ਬੂਰਮਾਜਰਾ, ਗੁਰਚਰਨ ਕੌਰ ਸੀਹੋਂ ਮਾਜਰਾ, ਮਨਦੀਪ ਕੌਰ ਬਹਿਰਾਮਪੁਰ ਜ਼ਿਮੀਂਦਾਰਾ, ਕਿਰਨਜੀਤ ਕੌਰ ਚਿੰਤਗੜ, ਗੁਰਚਰਨ ਸਿੰਘ ਮੰਦਵਾੜਾ (ਸਾਰੇ ਬਲਾਕ ਸੰਮਤੀ ਮੈਂਬਰ) ਜਗਤਾਰ ਸਿੰਘ ਸਰਪੰਚ ਸਹੇੜੀ, ਮਨਵੀਰ ਸਿੰਘ ਸਰਪੰਚ ਰਾਮਗੜ੍ਹ ਮੰਡਾਂ, ਨਰਾਤਾ ਸਿੰਘ ਹਰਨੌਲੀ, ਗੁਰਜੀਤ ਸਿੰਘ ਜੀਤੀ, ਜਗਤਾਰ ਸਿੰਘ ਅਰਨੌਲੀ, ਨਰਿੰਦਰ ਕੁਮਾਰ ਸਰਪੰਚ ਬ੍ਰਾਹਮਣ ਮਾਜਰਾ,ਅਮਨ ਸਰਪੰਚ ਭਿਉਰਾ, ਸੁਸ਼ੀਲ ਕੁਮਾਰ ਸਰਪੰਚ ਰੰਗੀਲਪੁਰ, ਕੈਪਟਨ ਜੋਗਿੰਦਰ ਸਿੰਘ ਮੰਦਵਾੜਾ, ਜਰਨੈਲ ਸਿੰਘ ਸਰਪੰਚ ਬੱਲਾਂ, ਵਿੰਦਰਜੀਤ ਸਰਪੰਚ ਰੰਗੀਆਂ, ਹਰਵਿੰਦਰ ਸਿੰਘ ਸਰਪੰਚ ਕੋਟਲਾ, ਗੁਰਦੀਪ ਸਿੰਘ ਮਾਨਖੇੜੀ ਬਲਵਿੰਦਰ ਸਿੰਘ ਚਲਾਕੀ, ਗੁਰਦਾਸ ਸਿੰਘ ਦੁੱਮਣਾ ਆਦਿ ਪੰਚ ਸਰਪੰਚ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਡਿਪਟੀ ਕਮਿਸ਼ਨਰ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਜਾਰੀ ਫੰਡਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ 
Next articleਬਿਕਰਮਜੀਤ ਸਿੰਘ ਖ਼ਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਪੋਕਸਮੈਨ ਬਣਾਉਣ ਤੇ ਸਮੱਚੀ ਹਾਈ ਕਮਾਡ ਦਾ ਧੰਨਵਾਦ