ਹਰਜੋਤ ਲੋਹਟੀਆਂ ਨੇ ਕੀਤਾ ਲੱਲ ਪਰਿਵਾਰ ਨਾਲ ਦੁੱਖ ਸਾਂਝਾ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਰਟੈਡਾ ਦੇ ਵਸਨੀਕ ਕਮਲਜੀਤ ਸਿੰਘ ਲੱਲ ਜਗਤ ਸਟੂਡੀਓ ਜੋ ਪਿਛਲੇ ਦਿਨੀ ਅਮਰੀਕਾ ਚ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਭਰਾ ਹਰਪਾਲ ਸਿੰਘ ਲੱਲ ਜੋ ਅਮਰੀਕਾ ਤੋਂ ਉਨ੍ਹਾਂ ਦੇ ਅਸਤ ਲੈ ਕੇ ਆਏ ਹਨ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਪੰਜਾਬ ਦੇ ਸਕੱਤਰ ਹਰਜੋਤ ਕੌਰ ਲੋਹਟੀਆਂ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕੀਤਾ!ਇਸ ਮੌਕੇ ਹਰਜੋਤ ਲੋਹਟੀਆਂ ਨੇ ਕਿਹਾ ਕਿ  ਸਵ. ਕਮਲਜੀਤ ਲੱਲ ਸਿੰਘ ਲੱਲ ਬਹੁਤ ਹੀ ਮਿਲਣਸਾਰ ਇਨਸਾਨ ਸਨ ਤੇ ਪਿੰਡ ਦੇ ਸਮਾਜ ਸੇਵੀ ਕਾਰਜਾਂ ਚ ਹਮੇਸ਼ਾ ਆਪਣਾ ਯੋਗਦਾਨ ਕਰਦੇ ਰਹਿੰਦੇ ਸਨ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਤੇ ਪਿੰਡ ਤੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ! ਉਨ੍ਹਾਂ ਦਸਿਆ ਕਿ ਲੱਲ ਪਰਿਵਾਰ ਜਦੋ ਤੋਂ ਆਮ ਆਦਮੀ ਪਾਰਟੀ ਹੋਂਦ ਚ ਆਈ ਹੈ ਉਸ ਸਮੇ ਤੋਂ ਨਾਲ ਚਲ ਰਿਹਾ ਹੈ!ਇਸ ਮੌਕੇ ਹਰਪਾਲ ਸਿੰਘ ਲੱਲ, ਅਰਜਿੰਦਰ ਕੌਰ, ਰਵਿੰਦਰ ਸਿੰਘ, ਪੰਕਜ ਲੋਹਟੀਆਂ, ਚਮਨ ਲਾਲ ਬਾਗਲਾ, ਗੋਪਾਲ,ਹਰਦੀਪ ਕੁਮਾਰ, ਰਜਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਮਰਵੇਲ
Next articleਕ੍ਰਿਕਟ ਦੇ ਮੈਦਾਨ ਤੋਂ