ਮਿਹਨਤੀ,ਮਿਲਣਸਾਰ ਤੇ ਪ੍ਰਤਿਭਾਸ਼ਾਲੀ ਪ੍ਰਿੰਸੀਪਲ ਚਰਨਜੀਤ ਕੌਰ ਆਹੂਜਾ

ਪ੍ਰਿੰਸੀਪਲ ਚਰਨਜੀਤ ਕੌਰ ਆਹੂਜਾ

ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ

ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ

(ਸਮਾਜ ਵੀਕਲੀ) ਲੁਧਿਆਣੇ ਜਿਲ੍ਹੇ ਵਿੱਚ ਦਰਿਆ ਸਤਲੁਜ ਦੇ ਨਜਦੀਕ ਬੇਟ ਖੇਤਰ ਵਿੱਚ ਕਸਬੇ ਦਾ ਰੂਪ ਧਾਰੀ ਬੈਠੇ ਪਿੰਡ ਹੰਬੜ੍ਹਾਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿਛਲੇ ਕੁਝ ਵਰਿ੍ਹਆਂ ਤੋਂ ਸਰਵਪੱਖੀ ਵਿਕਾਸ ਦੀਆ ਬੁਲੰਦੀਆਂ ਛੂਹ ਰਿਹਾ ਹੈ।ਪ੍ਰਿੰਸੀਪਲ ਸ਼੍ਰੀਮਤੀ ਚਰਨਜੀਤ ਕੌਰ ਆਹੂਜਾ ਨੇ ਕਰੋਨਾ ਕਾਲ ਦੌਰਾਨ ਸਕੂਲ ਵਿੱਚ ਹਾਜਰ ਹੁੰਦਿਆਂ ਹੀ ਹਰ ਹੀਲੇ ਇਸਦੇ ਵਿਕਾਸ ਦਾ ਬੀੜਾ ਚੁੱਕਿਆ ਤਾਂ ਸਕੂਲ ਦੇ ਸਟਾਫ,ਗਰਾਮ ਪੰਚਾਇਤ ,ਨਗਰ ਨਿਵਾਸੀਆਂ ਤੇ ਹਲਕਾ ਵਿਧਾਇਕ ਵੱਲੋਂ ਵੀ ਇਸਦੇ ਵਿਕਾਸ ਵਿੱਚ ਸਕੂਲ ਨੂੰ ਪੂਰਨ ਸਹਿਯੋਗ ਦੇਣ ਦੀ ਆਸ ਬੱਝੀ ।
ਸਭਤੋਂ ਪਹਿਲਾਂ ਸਕੂਲ ਦੀ ਦਿੱਖ ਨੂੰ ਸਵਾਰਨ ਦੇ ਉਦੇਸ਼ ਨਾਲ ਰੰੰਗ ਰੋਗਨ ਵਾਸਤੇ ਉਬਲਬਧ ਅਤੇ ਜਾਰੀ ਹੋਈਆਂ ਗਰਾਂਟਾਂ ਰਾਹੀਂ ਸਕੂਲ ਨੂੰ ਪੇਂਟ ਅਤੇ ਕਲਾਕਾਰੀ ਭਰਪੂਰ ਬਾਲਾ ਵਰਕ ਵਾਸਤੇ ਨਿਪੁੰਨ ਕਾਰੀਗਰਾਂ ਨੂੰ ਇਹ ਕੰਮ ਸੌਂਪਿਆਂ ਤਾਂ ਇਲਾਕੇ ਭਰ ਵਿੱਚ ਵੱਖਰੀ ਤੇ ਨਿਵੇਕਲੀ ਦਿੱਖ ਵਾਲਾ ਅਸਲ ਰੂਪ ਵਿੱਚ ਸਕੂਲ਼ ਸਮਾਰਟ ਵਿਖਣ ਲੱਗਾ।
ਇਲਾਕੇ ਦੀ ਵੱਡੀ ਸੰਸਥਾ ਹੋਣ ਕਰਕੇ ਲਗਭਗ ਦਸਾਂ ਪਿੰਡਾਂ ਦੇ ਵਿਦਿਆਰਥੀ ਇੱਥੇ ਆਰਟਸ,ਸਾਇੰਸ ਤੇ ਵੋਕੇਸ਼ਨਲ ਗਰੁੱਪਾਂ ਦੀ ਤਾਲੀਮ ਹਾਸਲ ਕਰਨ ਆਉਂਦੇ ਹਨ। ਸਕੂਲ ਵਿੱਚ ਵਿਦਿਆਰਥੀਆਂ ਵਾਸਤੇ ਕਮਰਿਆ ਦੀ ਘਾਟ ਨੂੰ ਪੂਰਾ ਕਰਨ ਲਈ ਜਿੱਥੇ ਸਰਵ ਸਿੱਖਿਆ ਅਭਿਆਨ ਤਹਿਤ ਤਿੰਨ ਕਮਰਿਆਂ ਦੀ ਉਸਾਰੀ ਵਾਸਤੇ ਮਹਿਕਮੇ ਤੋਂ ਗਰਾਂਟ ਜਾਰੀ ਕਰਵਾਈ।
ਮੈਡਮ ਆਹੂਜਾ ਆਪਣੇ ਵਿਦਿਆਰਥੀਆਂ ਤੇ ਅਧਿਆਪਕਾ ਨੂੰ ਆਲ੍ਹਾ ਦਰਜੇ ਦੀਆਂ ਸਹੂਲਤਾਂ ਦੇਣ ਦੇ ਇਛੁੱਕ ਸਨ ਇਸ ਮੰਤਵ ਵਾਸਤੇ ਉਨ੍ਹਾਂ ਨੇ ਵਿਦਿਆਰਥੀਆਂ ਵਾਸਤੇ ਨਵੇਂ ਫਰਨੀਚਰ ਦੀ ਹੀ ਖਰੀਦ ਨਹੀਂ ਕੀਤੀ ਬਲਕਿ ਪੁਰਾਣਿਆਂ ਡੈਸਕਾਂ ਨੂੰ ਵੀ ਵੱਖ ਵੱਖ ਰੰਗਾਂ ਨਾਲ ਸੁੰਦਰ ਕਰਵਾਇਆ।ਸਟਾਫ ਦੇ ਕਮਰਿਆ ਨੂੰ ਬੇਝਿਜਕ ਸੰਵਾਰਿਆ।ਲੜਕੇ ਤੇ ਲੜਕੀਆਂ ਦੇ ਵਾਸ਼ਰੂਮਾਂ ਦੀ ਤਿਆਰੀ ਹਿੱਤ ਉਨ੍ਹਾਂ ਨੇ ਗੋਗਲੂਆਂ ਤੋਂ ਮਿੱਟੀ ਨਹੀਂ ਝਾੜੀ ਬਲਕਿ ਉੱਚ ਕਿਸਮ ਦੀਆਂ ਮਿਆਰੀ ਟਾਇਲਾਂ ,ਸੀਟਾਂ ਤੇ ਲੜਕੀਆਂ ਦੀਆਂ ਵਿਸ਼ੇਸ ਲੋੜਾਂ ਪੂਰੀਆਂ ਕਰਦਿਆਂ ਇੰ੍ਹਨ੍ਹਾਂ ਨੂੰ ਰੀਝ ਨਾਲ ਸ਼ਿੰਗਾਰਿਆ।
ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਆਹੂਜਾ ਨੇ ਲਾਇਬ੍ਰੇਰੀ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਹਿੱਤ ਲਾਮਿਸਾਲ ਯਤਨ ਕੀਤੇ,ਲਾਇਬਰੇਰੀ ਇੰਚਾਰਜ ਅਧਿਆਪਕ ਨੂੰ ਨਵੀਆਂ ਅਲਮਾਰੀਆਂ,ਕੰਪਿਊਟਰ,ਇੰਟਰਨੈੱਟ,ਪਰਦੇ,ਪਾਠਕਾਂ ਵਾਸਤੇ ਕੁਰਸੀਆਂ ,ਨਿਊਸਪੇਪਰ ਸਟੈਂਡ ਸਕੂਲ ਫੰਡ ਅਤੇ ਸੱਚ ਫਾਉਂਡੇਸ਼ਨ ਤੋਂ ਦਾਨ ਕਰਵਾਏ।ਖੁਦ ਆਪਣੇ ਪੱਲਿਓ ਡਿਸਪਲੇਅ ਬੋਰਡ ਲਗਵਾਏ ਲਾਇਬ੍ਰੇ੍ਰਰੀ ਲੰਗਰਾਂ ਰਾਹੀਂ ਸਮਾਂ ਲੰਘਾ ਚੁੱਕੀਆਂ ਅਨੇਕਾਂ ਪੁਰਾਣੀਆਂ ਕਿਤਾਬਾਂ ਨੂੰ ਖਾਰਜ ਕਰਵਾਇਆ।ਉੰਨ੍ਹਾਂ ਦੀ ਲਾਇਬ੍ਰੇਰੀ ਪ੍ਰਤੀ ਅਥਾਹ ਸ਼ਰਧਾ ਤੇ ਸਹੂਲਤਾਂ ਦੇ ਸਿੱਟੇ ਵਜੋਂ ਵਿਦਿਆਰਥੀ ਲਾਇਬ੍ਰੇਰੀ ਵੱਲ ਆਕਰਿਸ਼ਤ ਹੋਣ ਲੱਗੇ।ਉਹ ਕਿਤਾਬਾਂ,ਅਖਬਾਰ,ਮੈਗਜੀਨ,ਰਸਾਲੇ ਨਾ ਕੇਵਲ ਪੜ੍ਹਨ ਲੱਗੇ ਬਲਕਿ ਰਿਵਿਊ ਕਹਾਣੀਆ ਤੇ ਆਪਣੀਆ ਰਚਨਾਵਾਂ ਵੀ ਲਿਖਣ ਲੱਗੇ।
ਵਿਦਿਆਰਥੀਆਂ ਨੂੰ ਡਿਜੀਟਲ ਸਿੱਖਣ ਸਿਖਾਉਣ ਨਾਲ ਜੋੜਨ ਹਿੱਤ ਨਵੇਂ ਪ੍ਰੋਜੈਕਟਰ ਜਿੱਥੇ ਮਹਿਕਮੇ ਰਾਹੀਂ ਲਗਵਾਏ ਉੱਥੇ ਐੱਨ.ਜੀ.ਓਜ ਰਾਹੀਂ ਸਕੂਲ ਨੂੰ ਦਾਨ ਵੀ ਕਰਵਾਏ।ਵਰਦੀਆ ਦੀ ਵੰਡ ਸਬੰਧੀ ਜਨਰਲ ਕੈਟਾਗਿਰੀ ਦੇ ਬੱਚਿਆਂ ਵਾਸਤੇ ਮਤਾ ਪਾ ਕੇ ਆਹੂਜਾ ਮੈਡਮ ਨੇ ਹੀ ੳਨੁੰਂ੍ਹਾਂ ਵਾਸਤੇ ਵਰਦੀਆਂ ਮੁਹੱਈਆਂ ਕਰਵਾਈਆਂ।
ਕਰੋਨਾ ਦੇ ਦੋਰਾਨ ਅਤੇ ਬਾਅਦ ਵਿੱਚ ਸਕੂਲ ਦੀ ਦਿੱਖ ,ਸਹੁੂਲਤਾਂ ਅਤੇ ਸਾਰਥਕ ਪ੍ਰਚਾਰ ਨਾਲ ਸਕੂਲ ਦੇ ਦਾਖਲੇ ਵਿੱਚ ਅਥਾਹ ਵਾਧਾ ਹੋਣ ਲੱਗਾ।ਪ੍ਰਿੰਸੀਪਲ ਚਰਨਜੀਤ ਕੌਰ ਆਹੂਜਾ ਇੱਕੋ ਸਮੇਂ ਦੋ ਸਕੂਲਾਂ ਦੇ ਮੁਖੀ ਹੋਣ ਕਾਰਣ ਉੰਨ੍ਹਾਂ ਦਾ ਇੱਕ ਪੈਰ ਮੋਗੇ ਤੇ ਦੂਜਾ ਹੰਬੜ੍ਹਾਂ ਵਿੱਚ ਹੁੰਦਾ ਸੀ।ਪਰਿਵਾਕ ਪੱਖੋਂ ਛੋਟੇ ਬੱਚਿਆਂ ਦੀ ਦੇਖ ਭਾਲ ਦੇ ਨਾਲ ਨਾਲ ਦੋਨਾ ਸਕੂਲਾਂ ਦੇ ਸਰਵਪੱਖੀ ਵਿਕਾਸ ਵਾਸਤੇ ਉਹ ਹਮੇਸ਼ਾ ਯਤਨਸ਼ੀਲ ਤੇ ਤਤਪਰ ਰਹਿੰਦੇ ।
ਸਕੂਲ ਵਿੱਚ ਵਿਦਿਆਰਥੀਆਂ ਦੀਆਂ ਮੁੱਢਲੀਆ ਲੋੜਾਂ ਪੂਰੀਆਂ ਹੋਣ ਨਾਲ ਵਿੱਦਿਆਕ ਮਾਹੌਲ ਵੀ ਉਸਾਰੂ ਹੋ ਗਿਆ।ਮੈਡਮ ਆਹੂਜਾ ਦੀ ਨਿਰਸੁਆਰਥ ਸੇਵਾ ਭਾਵਨਾ ਸਦਕਾ ਉਨ੍ਹਾਂ ਦੇ ਯਤਨਾਂ ਨੂੰ ਬੂਰ ਪੈਣ ਲੱਗਾ ਸਾਇੰਸ,ਆਰਟਸ ,ਵੋਕੇਸ਼ਨਲ ਵਿਸ਼ਿਆ ਵਿੱਚ ਜਿੱਥੇ ਵਿਦਿਆਰਥੀ ਬਹੁਤ ਹੀ ਚੰਗੇ ਅੰਕਾਂ ਨਾਲ ਪਾਸ ਹੁੰਦੇ ੳੇੁੱਥੇ ਮੈਟ੍ਰਿਕ ਪ੍ਰੀਖਿਆਵਾਂ ਵਿੱਚ ਵੀ ਚੰਗੇ ਨਤੀਜਿਆਂ ਦੇ ਨਾਲ ਨਾਲ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲ ਹੋ ਰਹੇ ਹਨ।ਵਿਦਿਆਰਥੀ ਪੰਜਾਬ ਰਾਜ ਯੋਗਤਾ ਟੈਸਟਾਂ ਵਿੱਚ ਵੀ ਵਜੀਫਿਆਂ ਦੇ ਪਾਤਰ ਬਣੇ।ਖੇਡਾਂ ਵਿੱਚ ਵੀ ਸਕੂਲ ਦੇ ਖਿਡਾਰੀ ਨੈਸ਼ਨਲ ਪੱਧਰ ਤੇ ਗੋਲਡ ਮੈਡਲ ਹਾਸਲ ਕਰਨ ਵਿੱਚ ਸਫਲ ਰਹੇ।
ਨਿੱਜੀ ਰੂਪ ਵਿੱਚ ਸੁਬਾੳੇ ਪੱਖੋਂ ਮੈਡਮ ਚਰਨਜੀਤ ਆਹੂਜਾ ਮਿਲਾਪੜੇ,ਖੁਸ਼ ਮਿਜਾਜ,ਮਿਲਣਸਾਰ ,ਭਾਵੁਕ,ਸੰਵੇਦਨਸ਼ੀਲ,ਮੁਸੀਬਤ ‘ਚ ਕੰਮ ਆਉਣ ਵਾਲੇ,ਅਧਿਆਪਕ ਅਤੇ ਵਿਦਿਆਰਥੀ ਪੱਖੀ ਹਨ।ਉੰਨ੍ਹਾਂ ਦਾ ਹਸੂੰ ਹਸੂੰ ਕਰਦਾ ਚਿਹਰਾ ਸਭਨਾ ਵਾਸਤੇ ਖੁਸ਼ੀ ਦਾ ਸਬੱਬ ਹੋ ਨਿਬੜਦਾ ਹੈ।
ਚਾਰ ਕੁ ਦਹਾਕਿਆ ਦੀ ਉਮਰ ਵਿੱਚ ਅਨੇਕਾਂ ਮਿੱਠੇ-ਕੌੜੇ ਤਜਰਬਿਆਂ ਵਿੱਚੋਂ ਨਿਕਲਦਿਆਂ ਆਪਣੀ ਸੂਝ,ਸਿਆਣਪ,ਮਿਲਾਪੜੇ ਸੁਭਾੳ ਨਾਲ ਵਿਦਿਆਰਥੀਆਂ,ਅਧਿਆਪਕਾਂ,ਲੋਕਾਂ ਸੰਗ ਵਿਚਰਦਿਆਂ ਅੱਜ ਕੱਲ੍ਹ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ,ਸਮਿੱਟਰੀ ਰੋਡ ਲੁਧਿਆਣਾ ਵਿਖੇ ਬਾਖੂਬੀ ਸੇਵਾ ਨਿਭਾ ਰਹੇ ਹਨ।

ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ
ਸੰਪਰਕ:94646-01001

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਸੀ ਮੌਜੂਦਾ ਸਰਕਾਰ ਨੂੰ ਵੋਟਾਂ ਜਾਨਾਂ ਦੇਣ ਲਈ ਨਹੀਂ ਸਨ ਪਾਈਆਂ ,ਖੇੜਾ ਕਾਂਡ ਦਾ ਪੀੜਤ ਸੋਹਣ ਸਿੰਘ
Next article*ਬੁੱਧ ਬਾਣ*