ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੇਹਨਤ ਕਸ਼ ਲੋਕਾਂ ਦੀ ਕਿਸਮਤ ਹਾਰਦੀ ਦੇਖੀ,
ਏ. ਸੀ. ਧਾਰਮਿਕ ਅਸਥਾਨ ਦੇ ਬਾਹਰ ਗਰੀਬ, ਲਾਚਾਰ, ਮਜਬੂਰ ਪਾਟੀ ਸਾੜੀ ਪਹਿਨੀ ਧੁੱਪ ਵਿੱਚ ਰੋੜੀ ਕੁੱਟਦੀ ਦੇਖੀ।
ਟੁੱਟੇ ਟੋਕਰੇ ਦੀ ਢੰਡਾ ਖੜ੍ਹਾ ਕਰਕੇ ਸ਼ੱਤਰੀ ਬਣਾਈ ਦੇਖੀ,
ਸ਼ਤਰੀ ਹੇਠ ਰੋੜ੍ਹੀ ਉਤੇ ਸੁੱਤੀ ਹੋਈ ਮੁਸਕਰਾਂਦੀ ਬੱਚੀ ਦੇਖੀ।
ਮੇਹਨਤ ਕਸ਼………….
ਕੜਕਦੀ ਧੁੱਪ ਵਿੱਚ, ਸਾੜੀ ਦੇ ਪੱਲੇ ਦੀ ਛਾਂ ਕਰਕੇ
ਬੱਚੀ ਨੂੰ ਦੁੱਧ ਪਲਾਉਂਦੀ ਦੇਖੀ,
ਬੱਚੇ ਤੇ.. ਮਾਂ ਨੂੰ ਮਮਤਾ ਲਟਾਉਂਦੀ ਹੋਈ ਨੂੰ ਮਾਲਕ ਦੀਆਂ ਝਿੜਕਾਂ ਖਾਂਦੀ ਦੇਖੀ।
ਮੇਹਨਤ ਕਸ਼……….
ਦਿਨ ਭਰ ਦੀ ਧੁੱਪ ਸਹਿ ਕੇ, ਹੱਥਾਂ ਵਿੱਚ ਛਾਲੇ, ਢਿਡੋਂ ਭੁੱਖੀ ਨੂੰ ਪਤੀ ਤੇ ਪਿਆਰ ਨਛਾਵਰ ਕਰਦੀ ਦੇਖੀ,
ਉਸ ਰੱਬ ਰੂਪੀ ਔਰਤ ਨੂੰ ਸੱਜਦਾ, ਜੋ ਧਾਰਮਿਕ ਅਸਥਾਨ ਦੇ ਬਾਹਰ ਦੇਖੀ।
ਮੇਹਨਤ ਕਸ਼ ਲੋਕਾਂ ਦੀ… ਮੈਂ ਹੁੰਦੀ ਹਾਰ ਦੇਖੀ।
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ,
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ,
ਪ੍ਰਮਾਨਿਤ
HOME ਮੇਹਨਤ ਕਸ਼ ਲੋਕਾਂ ਦੀ ਕਿਸਮਤ ਹਾਰਦੀ ਦੇਖੀ