(ਸਮਾਜ ਵੀਕਲੀ)
ਕੂੜ-ਕਰੇਲਾ ਹੱਸ ਕੇ ਖਾਣਾ ਔਖਾ ਏ,
ਬੇਕਦਰੇ ਨਾ’ ਪਿਆਰ ਨਿਭਾਉਣਾ ਔਖਾ ਏ।
ਹੜਤਾਲ ਹਾਸਿਆਂ ਦੀ ਲੰਬੀ ਹੋ ਜਾਵੇ ਤਾਂ,
ਹੰਝੂਆਂ ਨਾਲ ਮਨ ਪਰਚਾਉਣਾ ਔਖਾ ਏ।
ਦਰਦ ਬੰਦੇ ਨੂੰ ਜਦ ਗੰਨੇ ਵਾਂਗੂ ਚੂਸ ਲੈਣ,
ਜ਼ਿੰਦਗੀ ਨਾ’ ਫਿਰ ਵਫ਼ਾ ਨਿਭਾਉਣਾ ਔਖਾ ਏ।
ਔਂਕੜਾਂ ਨੂੰ ਆਵਾਜ਼ ਮਾਰਨ ਵਾਲੇ ਲਈ,
ਮੁਸੀਬਤਾਂ ਤੋਂ ਮੂੰਹ ਛੁਪਾਉਣਾ ਔਖਾ ਏ।
ਪੰਛੀ ਮਨ ਦਾ ਜਦ ਵਿਗਾਸ ਵਿੱਚ ਉੱਡਦਾ ਏ,
ਉਲਫ਼ਤ ਦਾ ਅੰਜਾਮ ਸਮਝਾਉਣਾ ਔਖਾ ਏ।
ਦਿਲ ਅੰਦਰ ਜਦੋਂ ਨਦੀ ਦੁੱਖਾਂ ਦੀ ਵਗਦੀ ਹੈ,
ਚੇਹਰੇ ‘ਤੇ ਮੁਸਕਾਨ ਸਜਾਉਣਾ ਔਖਾ ਏ।
ਡਾ. ਤੇਜਿੰਦਰ…