ਹਰਬੰਸ ਸਿੰਘ ਨੂੰ ਆਸ਼ਾਦੀਪ ਵੈਲਫੇਅਰ ਸੁਸਾਇਟੀ ਦਾ ਮੁਖੀ ਚੁਣਿਆ ਗਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਹਰਬੰਸ ਸਿੰਘ ਨੂੰ ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਆਸ਼ਾਦੀਪ ਵੈਲਫੇਅਰ ਸੁਸਾਇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹਰਬੰਸ ਸਿੰਘ 2021 ਤੋਂ 2025 ਤੱਕ ਸੋਸਾਇਟੀ ਦੇ ਸਕੱਤਰ ਦੇ ਅਹੁਦੇ ‘ਤੇ ਰਹਿ ਚੁੱਕੇ ਹਨ। ਉਸ ਸਮੇਂ ਸੀ.ਏ ਤਰਨਜੀਤ ਸਿੰਘ ਸੁਸਾਇਟੀ ਦੇ ਮੁਖੀ ਸਨ। ਹਰਬੰਸ ਸਿੰਘ ਨੇ ਪ੍ਰਿੰਸੀਪਲ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਦਿਆਂ ਕਿਹਾ ਕਿ ਸੁਸਾਇਟੀ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਜੋ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਵਿਸ਼ੇਸ਼ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਸੁਸਾਇਟੀ ਦੀ ਕਾਰਜਕਾਰਨੀ ਦੀ ਚੋਣ ਵੀ ਕੀਤੀ ਗਈ। ਜਿਸ ਵਿੱਚ ਕਰਨਲ ਗੁਰਮੀਤ ਸਿੰਘ ਨੂੰ ਸਕੱਤਰ, ਪਰਮਜੀਤ ਸਿੰਘ ਸਚਦੇਵਾ ਪੈਟਰਨ, ਮਲਕੀਤ ਸਿੰਘ ਮਹਿਦੂ ਨੂੰ ਸਲਾਹਕਾਰ, ਵਿੱਤ ਸਕੱਤਰ ਹਰੀਸ਼ ਚੰਦਰ ਠਾਕੁਰ, ਮੀਤ ਪ੍ਰਧਾਨ ਰਾਜੇਸ਼ ਜੈਨ, ਸੰਯੁਕਤ ਸਕੱਤਰ ਹਰਮੇਸ਼ ਤਲਵਾੜ, ਆਰਸੀਆਈ ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰੀਸ਼ ਚੰਦਰ ਈ.ਆਰ. ਕਮਲਜੀਤ ਚੋਪੜਾ ਚੇਅਰਮੈਨ ਪੇਰੈਂਟਸ ਕਮੇਟੀ, ਸੀ.ਏ ਤਰਨਜੀਤ ਸਿੰਘ ਵਿੱਤ ਸਲਾਹਕਾਰ, ਮਸਤਾਨ ਸਿੰਘ ਗਰੇਵਾਲ ਚੇਅਰਮੈਨ ਟੈਕਨੀਕਲ ਕਮੇਟੀ, ਡਾ.ਜੇ.ਐਸ ਦਰਦੀ ਚੇਅਰਮੈਨ ਮੈਡੀਕਲ ਕਮੇਟੀ, ਰਾਮ ਆਸਰਾ ਜਾਇੰਟ ਸਕੱਤਰ ਵਿੱਤ, ਰਾਮ ਕੁਮਾਰ ਸ਼ਰਮਾ ਸਕੂਲ ਐਕਟੀਵਿਟੀ ਕਮੇਟੀ ਚੁਣੇ ਗਏ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਪਿ੍ੰਸੀਪਲ ਹਰਬੰਸ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਇਸ ਮੌਕੇ ਸੀ.ਏ ਤਰਨਜੀਤ ਸਿੰਘ ਨੇ ਸਮੂਹ ਕਮੇਟੀ ਮੈਂਬਰਾਂ ਅਤੇ ਸਕੂਲ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਸਾਰਿਆਂ ਨੇ ਉਨ੍ਹਾਂ ਦਾ ਬਹੁਤ ਸਹਿਯੋਗ ਕੀਤਾ ਜਿਸ ਕਾਰਨ ਸਕੂਲ ਅੱਗੇ ਵਧਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਇਲਾਂਕਾ ਬੀਤ ਖੇਤਰ ਵਿਚ ਆਂ ਰਹੀਆਂ ਸਮੱਸਿਆ ਨੂੰ ਹੱਲ ਕਰਵਾਉਣ ਲਈ ਡਿਪਟੀ ਸਪੀਕਰ ਪੰਜਾਬ ਨੂੰ ਦਿੱਤਾ ਮੰਗ ਪੱਤਰ
Next articleਭਗਵੰਤ ਮਾਨ ਨੇ ਰਾਹੁਲ ਗਾਂਧੀ ‘ਤੇ ਟਿੱਪਣੀ ਕਰਕੇ ਆਪਣਾ ਗੁਆਚਿਆ ਮਾਨਸਿਕ ਸੰਤੁਲਨ ਦਿਖਾਇਆ – ਕਾਂਗਰਸ