ਦੇਹਰਾਦੂਨ (ਸਮਾਜ ਵੀਕਲੀ): ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕੈਬਨਿਟ ਸਾਥੀ ਹਰਕ ਸਿੰਘ ਰਾਵਤ ਦੇ ਅਸਤੀਫ਼ੇ ਸਬੰਧੀ ਲੱਗ ਰਹੀਆਂ ਅਟਕਲਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਸ਼ਨਿਚਰਵਾਰ ਨੂੰ ਕਿਹਾ ਕਿ ਇਹ, ‘‘ਪਰਿਵਾਰ ਦਾ ਮਾਮਲਾ’ ਹੈ ਅਤੇ ਜਲਦੀ ਹੀ ਹੱਲ ਕੱਢ ਲਿਆ ਜਾਵੇਗਾ। ਰਾਵਤ ਦੀ ਨਾਰਾਜ਼ਗੀ ਬਾਰੇ ਪੁੱਛੇ ਜਾਣ ’ਤੇ ਸ੍ਰੀ ਧਾਮੀ ਨੇ ਕਿਹਾ, ‘‘ਇਹ ਪਰਿਵਾਰ ਦਾ ਮਾਮਲਾ ਹੈ। ਅਸੀਂ ਇਕੱਠੇ ਬੈਠ ਕੇ ਮਾਮਲਾ ਸੁਲਝਾ ਲਵਾਂਗੇ।’’
ਮੁੱਖ ਮੰਤਰੀ ਨੇ ਕਿਹਾ, ‘‘ਇਹ ਸੁਭਾਵਿਕ ਹੈ ਕਿ ਵਿਅਕਤੀ ਆਪਣੇ ਚੋਣ ਖੇਤਰ ਦੇ ਵਿਕਾਸ ਬਾਰੇ ਸੋਚੇ। ਅਸੀਂ ਲੋਕਾਂ ਪ੍ਰਤੀ ਵਚਨਬੱੱਧ ਹਾਂ। ਜੋ ਵੀ ਹੋਵੇਗਾ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰ ਕੇ ਸੁਲਝਾ ਲਿਆ ਜਾਵੇਗਾ।’’ ਜ਼ਿਕਰਯੋਗ ਹੈ ਕਿ ਰਾਵਤ ਅਸਤੀਫ਼ਾ ਦੇਣਗੇ ਜਾਂ ਨਹੀਂ, ਇਸ ਸਬੰਧੀ ਪੈਦੇ ਹੋਏ ਤੌਖਲੇ ਮਗਰੋਂ ਰਾਵਤ ਨੂੰ ਅਸਤੀਫ਼ਾ ਨਾ ਦੇਣ ਲਈ ਮਨਾਉਣ ਵਾਸਤੇ ਜ਼ਿੰਮੇਵਾਰੀ ਭਾਜਪਾ ਵਿਧਾਇਕ ਉਮੇਸ਼ ਸ਼ਰਮਾ ਕਾਊ ਨੂੰ ਦਿੱਤੀ ਗਈ ਹੈ। ਕਾਊ ਨੇ ਕਿਹਾ ਕਿ ਕੈਬਨਿਟ ਮੰਤਰੀ ਦੀ ਸ਼ਿਕਾਇਤ ਦੂਰ ਕਰ ਦਿੱਤੀ ਗਈ ਹੈ ਅਤੇ ‘‘ਕੋਈ ਕਿਤੇ ਵੀ ਨਹੀਂ ਜਾ ਰਿਹਾ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly