ਹਾੜ੍ਹ ਬੜ੍ਹਕਾਂ ਮਾਰਦਾ ਆਵੇ

(ਸਮਾਜ ਵੀਕਲੀ)
ਜੇਠ ਤੱਪਦਾ ਲੰਘ ਚੱਲਿਆ, ਹਾੜ੍ਹ ਬੜ੍ਹਕਾਂ ਮਾਰਦਾ ਆਵੇ,
ਨ੍ਹੇਰੀਆਂ, ਝੱਖੜਾਂ ਦੇ ਨਾਲ ਨਿੱਕੀ-ਨਿੱਕੀ ਕਣੀ ਦਾ ਮੀਂਹ ਬਰਸਾਵੇ।
ਅੰਬ ਚੂਪਣ ਨੂੰ ਮਿਲਣਗੇ, ਚੌਸਾ, ਦੁਸਹਿਰੀ ਰੇੜ੍ਹੀਆਂ ਤੇ ਪੁੱਜ ਜਾਵੇ,
ਨਾਲ ਲੱਗਦਾ ਸੀ ਸੌਣ ਮਹੀਨਾ ਮੇਲਿਆਂ ਦੀ ਯਾਦ ਦਿਵਾਵੇ।
ਸ਼ਹਿਰੀ ਜ਼ਿੰਦਗੀ ਨੇ, ਕੁਦਰਤ ਨਾਲ ਮਿਲਾਪ ਸਾਰਾ ਮੇਟ ਦਿੱਤਾ,
ਬੰਦ ਰੋਸ਼ਨਦਾਨਾਂ, ਖਿੜਕੀਆਂ, ਸਭ ਕੁਝ ਲਪੇਟ ਦਿੱਤਾ।
ਮੇਲਿਆਂ ਦੀ ਥਾਂ ਵੱਡੇ ਵੱਡੇ ਮਾਲ ਹੋ ਗਏ,
ਵੱਡੇ ਢਿੱਡਾਂ ਵਾਲੇ ਸਿਆਸਤਦਾਨ ਮਾਲਾ-ਮਾਲ ਹੋ ਗਏ।
ਆਧੁਨਿਕਤਾ ਦੇ ਦੌਰ ਵਿੱਚ ਕੂਲਰਾਂ ਦੀ ਥਾਂ ਏ. ਸੀ.ਲੱਗ ਗਏ,
ਭਲਵਾਨਾਂ ਤੇ ਐਥਲੀਟਾਂ ਵਾਲੇ ਜੁੱਸੇ ਭੱਜ ਗਏ।
ਕਾਦਰ ਦੀ ਕੁਦਰਤ ਨੂੰ ਪਿਆਰ ਕਰਨ ਵਾਲੇ ਜ਼ਿੰਦਾ-ਦਿਲ ਹੋਣਗੇ,
ਬਾਕੀ ਤਾਂ ਬੰਦ ਕਮਰਿਆਂ ਚ ਬੈਠੇ, ਕਿਸਮਤਾਂ ਨੂੰ ਰੋਣਗੇ।
ਕੁਦਰਤ ਜਦ ਮੌਲੇ਼ਗੀ ਦੇਖ-ਦੇਖ ਆਉਂਣਗੇ ਨਜ਼ਾਰੇ,
ਤੀਆਂ ਵਾਲੀ ਜਵਾਨੀ, ਫੁੱਲਾਂ, ਬੂਟਿਆਂ ਤੇ ਮਾਰੂ ਲਿਸ਼ਕਾਰੇ।
ਪੀਂਘਾਂ ਉੱਤੇ ਨਜ਼ਰ ਨਾ ਆਉਂਦੀਆਂ ਹੁਅਸਨ ਦੀਆਂ ਸਰਕਾਰਾਂ,
ਬਨਾਉਟੀ ਫੁੱਲਾਂ ਦੇ ਗੁਲਦਸਤੇ ਚੁੱਕ, ਭੇਟ ਕਰਨ ਲਈ ਵਾਜਾਂ ਮਾਰਾਂ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਹਾਲ ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ  : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article~~ਵੇਲ ਝੁਮਕਾ~~
Next articleਤਪਿਆ ਜਿਹਾ ਜੇਠ ਜਦੋਂ ਮੁੱਕ ਨੀਂ ਗਿਆ