ਸਮਾਜ ਵੀਕਲੀ (ਭੋਗਪੁਰ)/ਹਰਨਾਮ ਦਾਸ ਚੋਪੜਾ)- ਐੱਸ. ਐੱਮ. ਆਰ. ਫਿਲਮ ਪ੍ਰੋਡਕਸ਼ਨ ਅਤੇ ਹੱਕ ਰਿਕਾਰਡਜ਼ ਅਤੇ ਪ੍ਰੋਡਿਊਸਰ ਨਿਤਿਨ ਪਾਲ, ਨਿਊਜ਼ੀਲੈਂਡ ਪਹਿਲੀ ਵਾਰ ਹਿੰਦੀ ਗੀਤ ਬੇਰੁਖ਼ੀ ਲੈ ਕੇ ਆ ਰਹੇ ਹਨ। ਗੀਤਕਾਰ ਹੈਪੀ ਡੱਲੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੇਰੁਖ਼ੀ ਗੀਤ 8 ਨਵੰਬਰ ਸ਼ਾਮ 5 ਵਜੇ ਵਰਲਡ ਵਾਈਡ ਰਲੀਜ਼ ਕੀਤਾ ਜਾਵੇਗਾ। ਉਨਾਂ ਦੱਸਿਆ ਇਸ ਗੀਤ ਨੂੰ ਆਪਣੀ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰੇਆ ਹੈ ਗਾਇਕੀ ਦੇ ਖੇਤਰ ਵਿੱਚ ਆਗਾਜ ਕਰਨ ਜਾ ਰਹੀ ਹੈ ਗਾਇਕਾ ਨਵਪ੍ਰੀਤ ਕੋਰ ਨੇ। ਇਸ ਗੀਤ ਦੇ ਬੋਲ ਮੇਰੇ ਵੱਲੋਂ ਲਿੱਖੇ ਗਏ ਹਨ। ਇਸ ਗੀਤ ਦਾ ਮਿਊਜ਼ਿਕ ਗਰੈਂਡ ਬੀਟ/ ਫ੍ਰੀਡਮ ਸਟੂਡਿਓ ਨੇ ਕੀਤਾ ਹੈ।ਇਸ ਗੀਤ ਦਾ ਫਿਲਮਾਂਕਣ ਨੀਸ਼ੂ ਕਸ਼ਅੱਪ ਦੁਆਰਾ ਕੀਤਾ ਗਿਆ ਹੈ।ਐਡਿਟੰਗ ਅਤੇ ਪੋਸਟਰ ਦਾ ਡਿਜ਼ਾਈਨ ਮਨਦੀਪ ਕੇ.ਬੀ. ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਮੋਨਿਸ਼ ਪਾਲ, ਸ਼ਰੇਆ ਸ਼ਰਮਾ ਅਤੇ ਰੀਆ ਸ਼ਰਮਾ ਨੇ।ਇਹ ਗੀਤ ਜਲਦ ਹੀ ਆਪ ਸਭ ਦੇ ਰੂ ਬ ਰੂ ਦੀਵਾਲੀ ਦੇ ਸ਼ੁੱਭ ਅਵਸਰ ਤੇ 8 ਨਵੰਬਰ ਸ਼ਾਮ 5 ਵਜੇ ਨੂੰ ਰਲੀਜ਼ ਕੀਤਾ ਜਾਵੇਗਾ।ਉਮੀਦ ਹੈ ਕਿ ਹੱਕ ਰਿਕਾਰਡਜ਼ ਵੱਲੋਂ ਤਿਆਰ ਕੀਤੇ ਇਸ ਪਰੋਜੈਕਟ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਵੇਗਾ।
HOME ਹੱਕ ਰਿਕਾਰਡਜ਼ 8 ਨਵੰਬਰ ਸ਼ਾਮ 5 ਵਜੇ ਰਲੀਜ਼ ਕਰੇਗਾ, ਨਵਪ੍ਰੀਤ ਕੋਰ ਦੀ...